ਨਸ਼ੇ ਵਾਲੀਆਂ ਗੋਲੀਆਂ ਸਣੇ ਦੋ ਕਾਬੂ
ਨਸ਼ੀਲੀਆਂ ਗੋਲੀਆਂ ਸਣੇ ਦੋ ਕਾਬੂ
Publish Date: Thu, 12 Feb 2026 07:21 PM (IST)
Updated Date: Thu, 12 Feb 2026 07:24 PM (IST)
ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵੱਲੋਂ ਨਸ਼ੇ ਵਾਲੀਆਂ ਗੋਲੀਆਂ ਸਣੇ ਇਕ ਪੁਰਸ਼ ਤੇ ਇਕ ਔਰਤ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਰਕੇਸ਼ ਕੁਮਾਰ ਨੇ ਦੱਸਿਆ ਕਿ ਭੈੜੇ ਅੰਸਰਾਂ ਦੀ ਭਾਲ ਲਈ ਉਹ ਭਾਣੋਕੀ ਨੂੰ ਜਾ ਰਹੇ ਸੀ ਤੇ ਬਾਹੀਆ ਫਾਰਮ ਚੌਕ ਕੋਲ ਪੁੱਜੇ ਤਾਂ ਇਕ ਮੋਨਾ ਨੌਜਵਾਨ ਤੇ ਇਕ ਔਰਤ ਪੈਦਲ ਤੁਰੇ ਆਉਂਦੇ ਦਿਖਾਈ ਦਿੱਤੇ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਤੇ ਪਿੱਛੇ ਮੁੜਨ ਲੱਗੇ। ਵਿਅਕਤੀ ਨੇ ਆਪਣੀ ਪੈਂਟ ਦੀ ਜੇਬ ਵਿਚੋਂ ਮੋਮੀ ਲਿਫਾਫਾ ਕੱਢ ਕੇ ਸੜਕ ਕਿਨਾਰੇ ਸੁੱਟ ਦਿੱਤਾ। ਔਰਤ ਵੀ ਪਿੱਛੇ ਨੂੰ ਤੇਜ਼ ਕਦਮ ਮੁੜਨ ਲੱਗੀ ਤੇ ਜੈਕਟ ਦੀ ਜੇਬ ਵਿਚੋਂ ਮੌਮੀ ਲਿਫਾਫਾ ਸੜਕ ’ਤੇ ਸੁੱਟ ਦਿੱਤਾ। ਦੋਵਾਂ ਨੂੰ ਕਾਬੂ ਕਰਕੇ ਜਦੋਂ ਸੁੱਟੇ ਹੋਏ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ਵਿਚੋਂ 220 ਤੇ 90 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਦੋਵੇਂ ਦੋਸ਼ੀਆਂ ਅਜੇ ਕੁਮਾਰ ਉਰਫ ਟੋਰੀ ਪੁੱਤਰ ਸ਼ਾਮ ਲਾਲ ਵਾਸੀ ਈਐੱਸਆਈ ਹਸਪਤਾਲ ਗੌਰਮਿੰਟ ਲੇਬਰ ਕਲੋਨੀ ਹਾਲ ਵਾਸੀ ਪਹਿਚਾਣ ਨਗਰ ਫਗਵਾੜਾ, ਸ਼ਿਖਾ ਸ਼ਰਮਾ ਉਰਫ ਮੁਸਕਾਨ ਪੁੱਤਰੀ ਧਰੁਵ ਦੇਵ ਸ਼ਰਮਾ ਵਾਸੀ ਮਨਿਆੜਾ ਤਹਿਸੀਲ ਪਾਲਮਪੁਰ ਹਾਲ ਵਾਸੀ ਪ੍ਰੀਤ ਨਗਰ ਗਲੀ ਨੰਬਰ ਸੱਤ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ।