45 ਗ੍ਰਾਮ ਅਫੀਮ ਸਣੇ ਦੋ ਕਾਬੂ, ਮਾਮਲਾ ਦਰਜ
45 ਗ੍ਰਾਮ ਅਫੀਮ ਸਣੇ ਦੋ ਕਾਬੂ ਮਾਮਲਾ ਦਰਜ
Publish Date: Fri, 30 Jan 2026 06:33 PM (IST)
Updated Date: Fri, 30 Jan 2026 06:34 PM (IST)
ਆਸ਼ੀਸ਼ ਸਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ 45 ਗ੍ਰਾਮ ਹੈਰੋਇਨ ਸਣੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਏਐੱਸਆਈ ਜਸਵਿੰਦਰ ਪਾਲ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਨਾਲ ਪਿੰਡ ਵਜੀਦੋਵਾਲ ਰੋਡ ’ਤੇ ਵਾਹਣਾ ਦੀ ਚੈਕਿੰਗ ਕਰ ਰਹੇ ਸੀ ਤਾਂ ਗੌਂਸਪੁਰ ਕੱਟ ਫਗਵਾੜਾ ਵਾਲੀ ਸਾਈਡ ਤੋਂ ਇਕ ਕਾਰ ਆਈ, ਜਿਸ ਨੂੰ ਚੈੱਕ ਕਰਨ ਲਈ ਰੋਕਿਆ ਗਿਆ। ਕਾਰ ਵਿਚ ਸਵਾਰ ਦੋ ਮੋਨੇ ਨੌਜਵਾਨ ਲੜਕਿਆਂ ’ਚੋਂ ਜੋ ਡਰਾਈਵਰ ਸੀਟ ’ਤੇ ਬੈਠਾ ਸੀ, ਉਸਨੇ ਆਪਣੀ ਪੈਂਟ ਵਿਚੋਂ ਇਕ ਵਜ਼ਨਦਾਰ ਮੋਮੀ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ। ਉਸ ਵਿਚੋਂ 45 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਵੇਂ ਮੁਲਜ਼ਮਾਂ ਬਲਜਿੰਦਰ ਸਿੰਘ ਪੁੱਤਰ ਗੁਰਵਰਨ ਸਿੰਘ ਵਾਸੀ ਪਿੰਡ ਚਾਣਕ ਤੇ ਦੁਪਿੰਦਰਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਬੋਹਾ ਦੋਵੇਂ ਜ਼ਿਲ੍ਹਾ ਮਾਨਸਾ ਨੂੰ ਗ੍ਰਿਫਤਾਰ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।