108 ਨਸ਼ੇ ਵਾਲੀਆਂ ਗੋਲੀਆਂ ਸਣੇ ਦੋ ਕਾਬੂ
108 ਨਸ਼ੀਲੀਆਂ ਗੋਲੀਆਂ ਸਣੇ ਦੋ ਕਾਬੂ
Publish Date: Mon, 02 Mar 2026 08:40 PM (IST)
Updated Date: Mon, 02 Mar 2026 08:40 PM (IST)
ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ 108 ਨਸ਼ੇ ਵਾਲੀਆਂ ਗੋਲੀਆਂ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਨਕੋਦਰ ਭਾਣੋ ਕੀ ਰੋਡ ਪਿੰਡ ਵੱਲ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਇੱਟਾਂ ਦੇ ਭੱਠੇ ਕੋਲ ਪਹੁੰਚੀ ਤਾਂ ਦੋ ਮੋਨੇ ਨੌਜਵਾਨ ਆਉਂਦੇ ਦਿਖਾਈ ਦਿੱਤੇ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਕੱਚੇ ਰਸਤੇ ਵੱਲ ਦੌੜਨ ਲੱਗੇ। ਇਸ ਦੌਰਾਨ ਇਕ ਨੌਜਵਾਨ ਨੇ ਆਪਣੀ ਪੈਂਟ ਦੀ ਜੇਬ ਵਿਚ ਪਾਇਆ ਮੋਮੀ ਲਿਫਾਫਾ ਤੇ ਦੂਜੇ ਨੌਜਵਾਨ ਨੇ ਪਜਾਮੇ ਦੀ ਜੇਬ ਵਿਚੋਂ ਕਾਲੇ ਰੰਗ ਦਾ ਲਿਫਾਫਾ ਕੱਚੇ ਰਸਤੇ ’ਤੇ ਸੁੱਟ ਦਿੱਤਾ। ਜਦੋਂ ਮੌਕੇ ’ਤੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰਕੇ ਲਿਫਾਫਿਆਂ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਵਿਚੋਂ 108 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਦੋਵੇਂ ਮੁਲਜ਼ਮਾਂ ਪਰਵਿੰਦਰ ਬੈਂਸ ਉਰਫ ਸੋਨੂ ਪੁੱਤਰ ਰਾਜਕੁਮਾਰ ਵਾਸੀ ਚੱਕ ਗੁਰੂ ਬਹਿਰਾਮ, ਸੂਰਜ ਕੁਮਾਰ ਉਰਫ ਸੰਜੂ ਪੁੱਤਰ ਸੀਤਾ ਰਾਮ ਵਾਸੀ ਜਗਪਾਲਪੁਰ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।