ਨਸ਼ਾ ਕਰਦੇ ਦੋ ਨੌਜਵਾਨ ਫੜੇ, ਮਾਮਲਾ ਦਰਜ
ਨਸ਼ਾ ਕਰਦੇ ਦੋ ਅਰੋਪੀ ਪੁਲਿਸ ਅੜਿਕੇ ਮਾਮਲਾ ਦਰਜ
Publish Date: Sun, 08 Mar 2026 09:04 PM (IST)
Updated Date: Sun, 08 Mar 2026 09:06 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਨਸ਼ਾ ਕਰਦੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਜਤਿੰਦਰ ਪਾਲ ਨੇ ਦੱਸਿਆ ਕਿ ਉਹ ਭੈੜੇ ਅਨਸਰਾਂ ਦੀ ਭਾਲ ਲਈ ਨਾਕਾਬੰਦੀ ਦੇ ਸਬੰਧ ਵਿਚ ਪੁਰਾਣਾ ਡਾਕਖਾਨਾ ਰੋਡ ’ਤੇ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਕੀਤੀ ਕਿ ਪੁਰਾਣਾ ਸਿਵਲ ਹਸਪਤਾਲ ਫਗਵਾੜਾ ਬੰਗਾ ਰੋਡ ਵਿਖੇ ਦੋ ਨੌਜਵਾਨ ਨਸ਼ੇ ਦਾ ਸੇਵਨ ਕਰ ਰਹੇ ਹਨ। ਮੁਖਬਰ ਵੱਲੋਂ ਦਿੱਤੀ ਗਈ ਇਤਲਾਹ ’ਤੇ ਮੌਕੇ ’ਤੇ ਦੋ ਨੌਜਵਾਨਾਂ ਨੂੰ ਨਸ਼ਾ ਕਰਦੇ ਕਾਬੂ ਕੀਤਾ ਗਿਆ। ਜਿਨ੍ਹਾਂ ਦੀ ਪਹਿਚਾਣ ਤਰਸੇਮ ਲਾਲ ਉਰਫ ਕੇਸਾ ਪੁੱਤਰ ਜਸਵਿੰਦਰ ਪਾਲ ਵਾਸੀ ਖੋਥੜਾ ਬਹਿਰਾਮ ਤੇ ਗੌਰਵ ਬਤਰਾ ਉਰਫ ਸੁੱਖਾ ਪੁੱਤਰ ਕ੍ਰਿਸ਼ਨ ਲਾਲ ਵਾਸੀ ਮੇਹਲੀ ਗੇਟ ਮੁਹੱਲਾ ਥਾਣੇਦਾਰ ਫਗਵਾੜਾ ਵਜੋਂ ਹੋਈ। ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।