ਸ਼ਹੀਦ ਕਾਮਰੇਡ ਜੈਮਲ ਸਿੰਘ ਦੀ 38ਵੀਂ ਬਰਸੀ ਮੌਕੇ ਸ਼ਰਧਾਂਜ਼ਲੀ ਸਮਾਗਮ 17 ਨੂੰ
ਸ਼ਹੀਦ ਕਾਮਰੇਡ ਜੈਮਲ ਸਿੰਘ ਪੱਡਾ ਦੀ 38 ਵੀਂ ਬਰਸੀ ਮੌਕੇ ਸ਼ਰਧਾਂਜ਼ਲੀ ਸਮਾਗਮ 17 ਮਾਰਚ ਨੂੰ
Publish Date: Sun, 01 Mar 2026 07:35 PM (IST)
Updated Date: Sun, 01 Mar 2026 07:37 PM (IST)

- ਸੀਪੀਆਈ (ਐੱਮ-ਐੱਲ) ਨਿਊ ਡੈਮੋਕ੍ਰੇਸੀ ਵੱਲੋਂ ਪਿੰਡ ਲੱਖਣ ਪੱਡਾ ਵਿਖੇ ਹੋਵੇਗੀ ਸਿਆਸੀ ਕਾਨਫਰੰਸ ਅਮਰੀਕ ਸਿੰਘ ਮੱਲ੍ਹੀ ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਜ਼ਿਲ੍ਹਾ ਕਪੂਰਥਲਾ ਵੱਲੋਂ ਬਲਵਿੰਦਰ ਸਿੰਘ ਭੁੱਲਰ, ਤਰਸੇਮ ਸਿੰਘ ਬੰਨੇਮੱਲ, ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਮੀਟਿੰਗ ਦੌਰਾਨ ਦੱਸਿਆ ਕਿ ਇਨਕਲਾਬੀ ਲਹਿਰ ਅਤੇ ਲੋਕ ਘੋਲਾਂ ਦੇ ਆਗੂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਤੇ ਇਨਕਲਾਬੀ ਮੈਗਜ਼ੀਨ ਹਿਰਾਵਲ ਦਸਤਾ ਦੇ ਸੰਪਾਦਕ, ਇਨਕਲਾਬੀ ਸ਼ਾਇਰ ਸ਼ਹੀਦ ਜੈਮਲ ਸਿੰਘ ਪੱਡਾ ਦੀ 38ਵੀਂ ਬਰਸੀ 17 ਮਾਰਚ ਮੰਗਲਵਾਰ ਨੂੰ ਉਨ੍ਹਾਂ ਦੇ ਪਿੰਡ ਲੱਖਣ ਕੇ ਪੱਡੇ ਵਿਖੇ ਮਨਾਈ ਜਾਵੇਗੀ। ਇਸ ਮੌਕੇ ਪਾਰਟੀ ਦੇ ਸੀਨੀਅਰ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ, ਕਾਮਰੇਡ ਕੁਲਵਿੰਦਰ ਸਿੰਘ ਵੜੈਚ ਤੇ ਸਾਥੀਆ ਵੱਲੋਂ ਸ਼ਹੀਦ ਕਾਮਰੇਡ ਜੈਮਲ ਸਿੰਘ ਪੱਡਾ ਅਤੇ ਸੰਘਰਸ਼ਾਂ ਦੌਰਾਨ ਵਿਛੜੇ ਸਾਥੀ ਮਲਕੀਤ ਸਿੰਘ ਚੀਮਾ, ਸਾਥੀ ਟੇਕ ਸਿੰਘ ਟੱਕਰ, ਸਾਥੀ ਸਰਬਣ ਚੰਦ ਹੈਦਰਾਬਾਦ ਦੋਨਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਆਗੂਆਂ ਨੇ ਕਿਹਾ ਕਿ ਜਦੋਂ ਅਸੀਂ ਸ਼ਹੀਦ ਜੈਮਲ ਸਿੰਘ ਪੱਡਾ ਅਤੇ ਵਿੱਛੜੇ ਸਾਥੀਆਂ ਨੂੰ ਯਾਦ ਕਰਦਿਆਂ ਪੱਡਾ ਦੀ ਬਰਸੀ ਮਨਾ ਰਹੇ ਹਾਂ ਤਾਂ ਦੇਸ਼ ਦੀ ਜਨਤਾ ਅੱਗੇ ਵੱਡੀਆਂ ਚੁਣੋਤੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਸਾਥੀ ਜੈਮਲ ਸਿੰਘ ਪੱਡਾ ਅਤੇ ਸਾਥੀਆਂ ਤੋਂ ਪ੍ਰੇਰਨਾ ਲੈਂਦਿਆਂ ਹੋਇਆਂ ਸਾਨੂੰ ਵਿਸ਼ਾਲ ਜਨਤਕ ਸੰਘਰਸ਼ ਉਸਾਰਣ ਵੱਲ ਵਧਣਾ ਚਾਹੀਦਾ ਹੈ ਪਿੰਡ ਲੱਖਣ ਕੇ ਪੱਡੇ ਵਿਖੇ 17 ਮਾਰਚ ਮੰਗਲਵਾਰ ਨੂੰ 11 ਵਜੇ ਸ਼ਹੀਦ ਜੈਮਲ ਸਿੰਘ ਪੱਡਾ ਦੀ ਸ਼ਹੀਦੀ ਲਾਟ ਤੇ ਝੰਡਾ ਝੁਲਾਉਣ ਉਪਰੰਤ ਸਿਆਸੀ ਕਾਨਫਰੰਸ ਕੀਤੀ ਜਾਵੇਗੀ। ਲੋਕ ਕਲਾ ਮੰਚ (ਇਪਟਾ) ਵੱਲੋਂ ਨਾਟਕ ਅਤੇ ਕੋਰਿਓਗ੍ਰਾਫੀ ਪੇਸ਼ ਕੀਤੀ ਜਾਵੇਗੀ। ਇਸ ਮੌਕੇ ਬਲਵਿੰਦਰ ਸਿੰਘ ਭੁੱਲਰ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਤਰਸੇਮ ਸਿੰਘ ਬੰਨੇਮੰਲ, ਅਮਰਜੀਤ ਸਿੰਘ ਜਵਾਲਾਪੁਰ, ਕਸ਼ਮੀਰਾ ਸਿੰਘ ਭੰਡਾਲ ਦੋਨਾ ਕੁਲਵਿੰਦਰ ਸਿੰਘ ਭੰਡਾਲ ਬੇਟ ਆਦਿ ਆਗੂ ਹਾਜ਼ਰ ਸਨ। ਉਨ੍ਹਾਂ ਸਮੂਹ ਕਿਸਾਨ ਮਜ਼ਦੂਰ ਜਥੇਬੰਦੀਆਂ, ਇਨਸਾਫ਼ ਪਸੰਦ ਲੋਕਾਂ ਨੂੰ ਸ਼ਹੀਦ ਸਾਥੀ ਜੈਮਲ ਸਿੰਘ ਪੱਡਾ ਅਤੇ ਵਿੱਛੜੇ ਸਾਥੀਆਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਸਮਾਗਮ ਮੌਕੇ ਕੀਤੀ ਜਾ ਰਹੀ ਸਿਆਸੀ ਕਾਨਫਰੰਸ ਵਿੱਚ ਹੁੰਮ ਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ।