- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
7 ਜੂਨ ਨੂੰ ਵਿਸ਼ੇਸ਼ ਕੈਂਪ ਲੱਗਣਗੇ- ਜ਼ਿਲ੍ਹਾ ਚੋਣ ਅਫਸਰ ਕਪੂਰਥਲਾ

- ਕਿਹਾ, ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ’ਤੇ 7 ਜੂਨ ਨੂੰ ਲਾਏ ਜਾਣਗੇ ਵਿਸ਼ੇਸ਼ ਕੈਂਪ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕਪੂਰਥਲਾ ਅਕਾਸ਼ ਬਾਂਸਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ, ਸਾਲ 2025 ਦੀ ਵੋਟਰ ਸੂਚੀ ਨਾਲ ਸਾਲ 2003 ਦੀ ਵੋਟਰ ਸੂਚੀ ਦੇ ਵੋਟਰਾਂ ਦੀ ਚੱਲ ਰਹੀ ਪ੍ਰੀ-ਸਪੈਸ਼ਲ ਇੰਟੈਂਸਿਵ ਰਿਵੀਜ਼ਨ ਮੈਪਿੰਗ ਵਿੱਚ ਤੇਜ਼ੀ ਲਿਆਉਣ ਅਤੇ ਵੋਟਰਾਂ ਦੀ ਵੱਧ ਤੋਂ ਵੱਧ ਮੈਪਿੰਗ ਕਰਨ ਲਈ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ’ਤੇ 7 ਜੂਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 04:00 ਵਜੇ ਤੱਕ ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਮੂਹ ਵਿਧਾਨ ਸਭਾ ਚੋਣ ਹਲਕੇ 26-ਭੁਲੱਥ, 27-ਕਪੂਰਥਲਾ, 28-ਸੁਲਤਾਨਪੁਰ ਲੋਧੀ ਅਤੇ 29-ਫਗਵਾੜਾ (ਅ:ਜ:) ਦੇ 791 ਪੋਲਿੰਗ ਸਟੇਸ਼ਨਾਂ 'ਤੇ 791 ਬੂਥ ਲੈਵਲ ਅਫ਼ਸਰ ਅਤੇ 77 ਸੁਪਰਵਾਈਜ਼ਰਾਂ ਵੱਲੋਂ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ 'ਤੇ ਬੈਠ ਕੇ ਵੱਧ ਤੋਂ ਵੱਧ ਅਨਮੈਪਡ ਵੋਟਰਾਂ ਦੀ ਮੈਪਿੰਗ ਦਾ ਕੰਮ ਕੀਤਾ ਜਾਵੇਗਾ। ਜ਼ਿਲ੍ਹੇ ਵਿੱਚ ਪ੍ਰੀ-ਐੱਸਆਈਆਰ ਦੇ ਸਬੰਧ ਵਿੱਚ ਚੱਲ ਰਹੇ ਮੈਪਿੰਗ ਦੇ ਕੰਮ ਦੇ ਹਲਕਾਵਾਰ ਅੰਕੜੇ ਸਾਂਝੇ ਕਰਦਿਆਂ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 6,15,002 ਵੋਟਰਾਂ ਵਿੱਚੋਂ 5,06,538 ਵੋਟਰਾਂ (82.36 ਫ਼ੀਸਦੀ) ਦੀ ਮੈਪਿੰਗ ਮੁਕੰਮਲ ਕੀਤੀ ਜਾ ਚੁੱਕੀ ਹੈ, ਜਦਕਿ 1,08,464 ਵੋਟਰ ਅਜੇ ਅਨਮੈਪਡ ਹਨ । ਉਨ੍ਹਾਂ ਦੱਸਿਆ ਕਿ 26-ਭੁਲੱਥ ਹਲਕੇ ਵਿੱਚ ਕੁੱਲ 1,30,482 ਵੋਟਰਾਂ ਵਿੱਚੋਂ 1,14,272 ਵੋਟਰਾਂ ਦੀ ਮੈਪਿੰਗ (87.58%) ਹੋ ਚੁੱਕੀ ਹੈ ਅਤੇ 16,210 ਵੋਟਰ ਅਨਮੈਪਡ ਹਨ, ਜਦਕਿ ਇੱਥੇ 16,364 ਵੋਟਰਾਂ (14.32%) ਵਿੱਚ ਖਾਮੀਆਂ ਪਾਈਆਂ ਗਈਆਂ ਹਨ।
ਇਸੇ ਤਰ੍ਹਾਂ 27-ਕਪੂਰਥਲਾ ਹਲਕੇ ਵਿੱਚ ਕੁੱਲ 1,46,724 ਵੋਟਰਾਂ ਵਿੱਚੋਂ 1,16,045 ਵੋਟਰਾਂ ਦੀ ਮੈਪਿੰਗ (79.09%) ਹੋ ਚੁੱਕੀ ਹੈ, 30,679 ਵੋਟਰ ਅਨਮੈਪਡ ਹਨ ਅਤੇ 24,360 ਵੋਟਰਾਂ (20.99%) ਵਿੱਚ ਖਾਮੀਆਂ ਹਨ । ਹਲਕਾ 28-ਸੁਲਤਾਨਪੁਰ ਲੋਧੀ ਵਿਖੇ ਕੁੱਲ 1,46,668 ਵੋਟਰਾਂ ਵਿੱਚੋਂ 1,29,060 ਵੋਟਰਾਂ ਦੀ ਮੈਪਿੰਗ (87.99%) ਮੁਕੰਮਲ ਹੈ, 17,608 ਵੋਟਰ ਅਨਮੈਪਡ ਹਨ ਅਤੇ 20,092 ਵੋਟਰਾਂ (15.57%) ਵਿੱਚ ਖਾਮੀਆਂ ਪਾਈਆਂ ਗਈਆਂ ਹਨ । ਹਲਕਾ 29-ਫਗਵਾੜਾ ਵਿੱਚ ਕੁੱਲ 1,91,128 ਵੋਟਰਾਂ ਵਿੱਚੋਂ 1,47,161 ਵੋਟਰਾਂ ਦੀ ਮੈਪਿੰਗ (77.00%) ਹੋ ਚੁੱਕੀ ਹੈ, 43,967 ਵੋਟਰ ਅਨਮੈਪਡ ਹਨ ਅਤੇ 33,245 ਵੋਟਰਾਂ (22.59%) ਵਿੱਚ ਖਾਮੀਆਂ ਦਰਜ ਹਨ। ਪੂਰੇ ਜ਼ਿਲ੍ਹੇ ਵਿੱਚ ਕੁੱਲ ਖਾਮੀਆਂ ਵਾਲੇ ਵੋਟਰਾਂ ਦੀ ਗਿਣਤੀ 94,061 (18.57 ਫ਼ੀਸਦੀ) ਹੈ। ਜ਼ਿਲ੍ਹਾ ਚੋਣ ਅਫਸਰ ਨੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਜਿਨ੍ਹਾਂ ਵੋਟਰਾਂ ਦੀ ਮੈਪਿੰਗ ਅਜੇ ਤੱਕ ਮੁਕੰਮਲ ਨਹੀਂ ਹੋਈ, ਉਹ 7 ਜੂਨ ਨੂੰ ਆਪਣੇ ਪੋਲਿੰਗ ਸਟੇਸ਼ਨ ’ਤੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਦੇ ਦਰਮਿਆਨ ਪਹੁੰਚ ਕੇ ਆਪਣੇ ਬੀਐੱਲਓ ਨਾਲ ਤਾਲਮੇਲ ਕਰ ਕੇ ਆਪਣੀ ਵੋਟ ਦੀ ਮੈਪਿੰਗ ਜ਼ਰੂਰ ਕਰਵਾਉਣ। ਇਸ ਦੇ ਨਾਲ ਹੀ ਉਨ੍ਹਾਂ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨੂੰ ਹਦਾਇਤ ਕੀਤੀ ਕਿ ਕੈਂਪ ਵਾਲੇ ਦਿਨ ਬੀਐੱਲਓਜ਼ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਉਨ੍ਹਾਂ ਇਹ ਵੀ ਸਖ਼ਤ ਹਦਾਇਤ ਕੀਤੀ ਕਿ ਕੈਂਪ ਦੌਰਾਨ ਮੈਪ ਕੀਤੇ ਗਏ ਕੁੱਲ ਵੋਟਰਾਂ ਦੀ ਰਿਪੋਰਟ 7 ਜੂਨ ਨੂੰ ਸ਼ਾਮ 04:30 ਵਜੇ ਤੱਕ ਮੁੱਖ ਦਫ਼ਤਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ। ਕਿਸੇ ਵੀ ਤਰਾਂ ਦੀ ਮਦਦ ਲਈ ਵੋਟਰ ਹੈਲਪਲਾਈਨ ਨੰਬਰ 1950 ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਨੰਬਰ 01822-233777 ’ਤੇ ਸੰਪਰਕ ਕੀਤਾ ਜਾ ਸਕਦਾ ਹੈ।