ਮੱਛੀ ਪਾਲਣ ਸਬੰਧੀ 3 ਦਿਨਾ ਕੈਂਪ 20 ਤੋਂ
ਮੱਛੀ ਪਾਲਣ ਦੇ ਕਿੱਤੇ ਸਬੰਧੀ ਤਿੰਨ ਦਿਨਾਂ ਕੈਂਪ 20 ਜਨਵਰੀ ਤੋਂ
Publish Date: Fri, 16 Jan 2026 06:47 PM (IST)
Updated Date: Fri, 16 Jan 2026 06:48 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਮੱਛੀ ਪਾਲਣ ਵਿਭਾਗ ਕਪੂਰਥਲਾ ਵੱਲੋਂ ਮੱਛੀ ਕਾਸ਼ਤਕਾਰਾਂ, ਮੱਛੀ ਵਿਕਰੇਤਾਵਾਂ ਅਤੇ ਹੋਰ ਸਿਖਿਆਰਥੀਆਂ ਨੂੰ ਮੱਛੀ ਪਾਲਣ ਦੇ ਕਿੱਤੇ ਅਪਨਾਉਣ ਲਈ ਲਗਾਤਾਰ ਜ਼ਿਲ੍ਹਾ ਤੇ ਤਹਿਸੀਲ ਪੱਧਰੀ ‘ਤੇ ਕੈਂਪ ਲਗਾਏ ਜਾਂਦੇ ਹਨ। ਇਸੇ ਲੜੀ ਤਹਿਤ ਤਿੰਨ ਰੋਜ਼ਾ ਟ੍ਰੇਨਿੰਗ ਕੈਂਪ 20 ਜਨਵਰੀ ਤੋਂ 22 ਜਨਵਰੀ ਤੱਕ ਸਰਕਾਰੀ ਮੱਛੀ ਪੂੰਗ ਫਾਰਮ ਕਾਂਜਲੀ ਰੋਡ ਕਪੂਰਥਲਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਮੱਛੀ ਕਾਸ਼ਤਕਾਰ, ਚਾਹਵਾਨ ਸਿਖਿਆਰਥੀ ਜੋ ਮੱਛੀ ਪਾਲਣ ਦਾ ਕੰਮ ਕਰ ਰਹੇ ਹਨ ਜਾਂ ਜਿਸ ਵਿਅਕਤੀਆਂ ਨੇ ਪਹਿਲੀ ਵਾਰ ਮੱਛੀ ਪਾਲਣ ਦਾ ਕੰਮ ਜਾਂ ਮੱਛੀ ਵੇਚਣ ਦਾ ਕੰਮ ਕਰਨਾ ਚਾਉਦੇ ਹਨ, ਉਹ ਵੀ ਇਸ ਕੈਂਪ ਵਿਚ ਭਾਗ ਲੈ ਸਕਦੇ ਹਨ। ਕੈਂਪ ਵਿਚ ਆਉਣ ਵਾਲੇ ਹਰ ਇਕ ਵਿਅਕਤੀ ਨੂੰ 300/- ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਮਾਨ-ਭੱਤਾ ਦਿੱਤਾ ਜਾਵੇਗਾ ਤੇ ਟ੍ਰੇਨਿੰਗ ਲੈਣ ਆਏ ਸਿਖਿਆਰਥੀਆ ਨੂੰ ਇਕ ਦਿਨ ਦੀ ਫੀਲਡ ਵਿਜ਼ਿਟ ਵੀ ਕਰਵਾਈ ਜਾਵੇਗੀ, ਜਿਸ ਵਿਚ ਪਹਿਲਾਂ ਤੋਂ ਮੱਛੀ ਦਾ ਕੰਮ ਕਰ ਰਹੇ ਕਿਸਾਨਾਂ ਨਾਲ ਰੂ-ਬ-ਰੂ ਕਰਵਾਇਆ ਜਾਵੇਗਾ । ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਮੱਛੀ ਪਾਲਣ ਲਈ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਕੈਂਪ ਕੇਵਲ 50 ਸਿਖਿਆਰਥੀਆਂ ਲਈ ਹੈ, ਸੋ ਜਿਹੜੇ ਵਿਅਕਤੀ ਇਨ੍ਹਾਂ ਸਾਰੀਆਂ ਸਕੀਮਾਂ ਅਤੇ ਟ੍ਰੇਨਿੰਗ ਕੈਂਪ ਦਾ ਲਾਭ ਉਠਾਉਣਾ ਚਾਉਂਦੇ ਹਨ, ਉਹ 20 ਜਨਵਰੀ ਤੋਂ ਪਹਿਲਾਂ ਵਿਭਾਗ ਦੇ ਸੀਨੀਅਰ ਮੱਛੀ ਪਾਲਣ ਅਫਸਰ ਬਲਵਿੰਦਰ ਸਿੰਘ ਜਿਨ੍ਹਾਂ ਦਾ ਫੋਨ ਨੰ. 8360350471 ਹੈ, ਨਾਲ ਸੰਪਰਕ ਕਰਕੇ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ ਤੇ ਪੰਜਾਬ ਸਰਕਾਰ ਦੀਆਂ ਮੱਛੀ ਪਾਲਣ ਸਬੰਧੀ ਸਕੀਮ ਦੀ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹਨ।