ਨਸ਼ੇ ਦਾ ਸੇਵਨ ਕਰਦੇ ਤਿੰਨ ਪੁਲਿਸ ਅੜਿੱਕੇ
ਨਸ਼ੇ ਦਾ ਸੇਵਨ ਕਰਦੇ ਤਿੰਨ ਪੁਲਿਸ ਅੜਿੱਕੇ
Publish Date: Fri, 23 Jan 2026 06:35 PM (IST)
Updated Date: Fri, 23 Jan 2026 06:37 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਰਾਵਲਪਿੰਡੀ ਫਗਵਾੜਾ ਵਿਖੇ ਨਸ਼ੇ ਦਾ ਸੇਵਨ ਕਰਦੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਹੌਲਦਾਰ ਵਿਜੇ ਮਾਲ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ’ਤੇ ਇੰਦਰਜੀਤ ਮਾਹੀ ਪੁੱਤਰ ਗੁਰਮੁਖ ਰਾਮ ਵਾਸੀ ਰਾਵਲਪਿੰਡੀ, ਰਣਜੀਤ ਕੁਮਾਰ ਮਾਹੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਰਾਵਲਪਿੰਡੀ, ਗਗਨ ਪੁੱਤਰ ਹੰਸ ਰਾਜ ਵਾਸੀ ਰਾਣੀਪੁਰ ਕੰਬੋਆ ਜੋ ਕਿ ਪ੍ਰੇਮਪੁਰ ਪਿੰਡ ਰਾਮਗੜ੍ਹ ਜਾਂਦੇ ਸਮੇਂ ਬਣੀ ਬੇਆਬਾਦ ਮੋਟਰ ਦੇ ਕਮਰੇ ਵਿਚ ਨਸ਼ੇ ਦਾ ਸੇਵਨ ਕਰ ਰਹੇ ਸਨ। ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਇਕ ਸਿਲਵਰ ਪੇਪਰ, ਇਕ ਲਾਈਟਰ ਤੇ 10 ਰੁਪਏ ਦਾ ਨੋਟ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ।