ਘਰ ’ਚੋਂ ਗੱਡੀ ਤੇ ਕੀਮਤੀ ਸਮਾਨ ਚੋਰੀ, ਤਿੰਨ ’ਤੇ ਮਾਮਲਾ ਦਰਜ
ਘਰ ਵਿੱਚੋਂ ਗੱਡੀ ਅਤੇ ਕੀਮਤੀ ਸਮਾਨ ਚੋਰੀ ਹੋਣ ਤੇ ਤਿੰਨ ਤੇ ਮਾਮਲਾ ਦਰਜ
Publish Date: Wed, 11 Mar 2026 07:10 PM (IST)
Updated Date: Wed, 11 Mar 2026 07:12 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਰਾਵਲਪਿੰਡੀ ਫਗਵਾੜਾ ਵਿਖੇ ਘਰ ਵਿਚੋਂ ਗੱਡੀ ਤੇ ਕੀਮਤੀ ਸਮਾਨ ਚੋਰੀ ਹੋਣ ਦੇ ਮਾਮਲੇ ’ਚ ਤਿੰਨ ਨੂੰ ਨਾਮਜ਼ਦ ਕੀਤਾ ਗਿਆ ਹੈ। ਥਾਣਾ ਰਾਵਲਪਿੰਡੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਬਖਸ਼ੀਸ਼ ਕੌਰ ਸੰਦੜ, ਸੁਖਦੇਵ ਸਿੰਘ ਸੰਦੜ ਵਾਸੀ ਜਗਪਾਲਪੁਰ ਨੇ ਦੱਸਿਆ ਕਿ ਉਹ ਕੈਨੇਡਾ ਦੇ ਸਿਟੀਜ਼ਨ ਹਨ ਤੇ ਪਿੰਡ ਜਗਪਾਲਪੁਰ ਵਿਖੇ ਉਨ੍ਹਾਂ ਦਾ ਇਕ ਮਕਾਨ ਹੈ। 22 ਫਰਵਰੀ ਨੂੰ ਉਹ ਆਪਣੇ ਪਿੰਡ ਜਗਪਾਲਪੁਰ ਆਈ ਤਾਂ ਦੇਖਿਆ ਕਿ ਉਸਦੇ ਦਿਓਰ ਰਵਿੰਦਰ ਸਿੰਘ ਨੇ ਘਰ ਨੂੰ ਅੰਦਰੋਂ ਤਾਲਾ ਲਗਾਇਆ ਹੋਇਆ ਸੀ। ਜਦ ਦੂਸਰੇ ਦਿਨ ਉਸਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਘਰ ਦਾ ਸਮਾਨ ਅੰਦਰ ਨਹੀਂ ਸੀ, ਜਿਸ ਨੂੰ ਉਸਦੇ ਦਿਓਰ ਨੇ ਖੁਰਦ-ਬੁਰਦ ਕਰ ਦਿੱਤਾ ਸੀ। ਫਿਰ ਉਹ ਆਪਣੇ ਪੇਕੇ ਘਰ ਲਲੀਆਂ ਤੋਂ ਆਪਣੇ ਪਿੰਡ ਵਾਪਸ ਆਈ ਤਾਂ ਦੇਖਿਆ ਕਿ ਗੈਰੇਜ ਵਿਚੋਂ ਉਸਦੀ ਗੱਡੀ ਵੀ ਉੱਥੇ ਨਹੀਂ ਸੀ। ਜਦੋਂ ਉਸਨੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਾਇਆ ਕਿ ਦੋ ਨਾ-ਮਾਲੂਮ ਵਿਅਕਤੀ ਮੋਟਰਸਾਈਕਲ ’ਤੇ ਆਉਂਦੇ ਹਨ, ਜਿਨ੍ਹਾਂ ਵਿਚੋਂ ਇਕ ਵਿਅਕਤੀ ਗੱਡੀ ਲੈ ਕੇ ਜਾਂਦਾ ਹੈ ਤੇ ਦੂਸਰਾ ਮੋਟਰਸਾਈਕਲ ’ਤੇ ਜਾ ਰਿਹਾ ਹੈ। ਉਕਤ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਰਵਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਜਗਪਾਲਪੁਰ ਤੇ ਦੋ ਨਾ-ਮਾਲੂਮ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ।