750 ਨਸ਼ੇ ਵਾਲੀਆਂ ਗੋਲੀਆਂ ਸਣੇ ਤਿੰਨ ਕਾਬੂ
750 ਨਸ਼ੀਲੀਆਂ ਗੋਲੀਆਂ ਸਣੇ ਤਿੰਨ ਕਾਬੂ ਮਾਮਲਾ ਦਰਜ
Publish Date: Sat, 14 Mar 2026 06:53 PM (IST)
Updated Date: Sat, 14 Mar 2026 06:54 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ 750 ਨਸ਼ੇ ਵਾਲੀਆਂ ਗੋਲੀਆਂ ਸਣੇ ਤਿੰਨ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਜਤਿੰਦਰ ਪਾਲ ਨੇ ਦੱਸਿਆ ਕਿ ਭੈੜੇ ਅੰਸਰਾਂ ਦੀ ਭਾਲ ਲਈ ਉਹ ਮੇਹਲੀ ਗੇਟ ਚੌਕ ਕੋਲ ਮੌਜੂਦ ਸੀ ਤਾਂ ਸ਼ਨੀ ਮੰਦਰ ਸ਼ਿਵ ਡੇਅਰੀ ਤੋਂ ਖਲਵਾੜਾ ਪੁਲੀ ਵੱਲ ਜਾ ਰਹੇ ਸੀ ਤਾਂ ਬਾਬਾ ਗਧੀਆ ਸਾਈਡ ਤੋਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਹੱਥ ਵਿਚ ਫੜਿਆ ਇਕ ਮੋਮੀ ਲਿਫਾਫਾ ਸੜਕ ਤੇ ਸੁੱਟ ਦਿੱਤਾ। ਏਐੱਸਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਜਦੋਂ ਉਸਦਾ ਨਾਮ-ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਅਕਸਰ ਉਰਫ ਅਕਸ਼ੇ ਪੁੱਤਰ ਰਕੇਸ਼ ਵਾਸੀ ਪਹਿਚਾਨ ਨਗਰ ਫਗਵਾੜਾ ਦੱਸਿਆ। ਅਕਸਰ ਉਰਫ ਅਕਸ਼ੇ ਵੱਲੋਂ ਸੁੱਟੇ ਗਏ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ਵਿਚੋਂ 750 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਇਸੇ ਦੌਰਾਨ ਇਸ ਕੇਸ ਵਿਚ ਦੋ ਮੁਲਜ਼ਮਾਂ ਜਤਿੰਦਰ ਉਰਫ ਕਾਲੂ ਪੁੱਤਰ ਰੋਸ਼ੀ ਵਾਸੀ ਛੱਜ ਕਲੋਨੀ ਤੇ ਵਿਸ਼ਾਲ ਪੁੱਤਰ ਮੁਕੇਸ਼ ਵਾਸੀ ਮੁਹੱਲਾ ਪ੍ਰੇਮਪੁਰਾ ਨੂੰ ਵੀ ਨਾਮਜ਼ਦ ਕੀਤਾ ਗਿਆ। ਤਿੰਨਾਂ ’ਤੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।