ਸਵ. ਨੀਲਮ ਦੁੱਗਲ ਦੀ ਅੰਤਿਮ ਅਰਦਾਸ ਚ ਪੁੱਜੀਆਂ ਹਜ਼ਾਰਾਂ ਸੰਗਤਾਂ
ਸਵਰਗੀ ਮਾਤਾ ਨੀਲਮ ਦੁੱਗਲ ਦੀ ਅੰਤਿਮ ਅਰਦਾਸ ਚ ਪੱੁਜੀਆਂ ਹਜਾਰਾ ਸੰਗਤਾਂ
Publish Date: Mon, 02 Mar 2026 06:41 PM (IST)
Updated Date: Mon, 02 Mar 2026 06:43 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼ਹਿਰ ’ਚ ਇਕ ਵੱਖਰਾ ਮੁਕਾਮ ਹਾਸਲ ਕਰ ਚੁੱਕੇ ਆਸ਼ੂ ਦੀ ਹੱਟੀ ਵਾਲੇ ਭਰਾਵਾਂ ਅਮਰੇਸ਼ ਦੁੱਗਲ ਤੇ ਗੌਰਵ ਦੁਗਲ ਦੇ ਪੂਜਨੀਕ ਮਾਤਾ ਸ਼੍ਰੀਮਤੀ ਨੀਲਮ ਦੁੱਗਲ ਪਤਨੀ ਅਸ਼ੋਕ ਦੁੱਗਲ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ ਵਿਚ ਵਿਲੀਨ ਹੋ ਗਏ। ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਹਜ਼ਾਰਾਂ ਸੰਗਤਾਂ ਇਕੱਠੀਆਂ ਹੋਈਆਂ। ਸਵ. ਮਾਤਾ ਨੀਲਮ ਦੁੱਗਲ ਜੀ ਦੀ ਅੰਤਿਮ ਅਰਦਾਸ ਨਮਿਤ ਸ੍ਰੀ ਗਰੂੜ ਪੁਰਾਨ ਦਾ ਪਾਠ ਸ੍ਰੀ ਸੁਆਮੀ ਸ਼ੰਕਰ ਪਰਬਤ ਨਾਥ ਮਠ ਪਾਠਸ਼ਾਲਾ ਹਦੀਆਬਾਦ ਵਿਖੇ ਕਰਵਾਇਆ ਗਿਆ, ਜਿਥੇ ਸਮਾਜ ਸੇਵਿਕਾ ਅਨੀਤਾ ਸੋਮਪ੍ਰਕਾਸਯ ਕੈਂਥ, ਤਰਨਜੀਤ ਸਿੰਘ ਬੰਟੀ ਵਾਲੀਆ, ਮੇਅਰ ਰਾਮਪਾਲ, ਭਾਜਪਾ ਆਗੂ ਆਸ਼ੂ ਸਾਂਪਲਾ, ਇੰਦਰਜੀਤ ਕਰਵਲ, ਇੰਦਰਜੀਤ ਕਾਲੜਾ, ਰਵੀ ਮੰਗਲ, ਅਸ਼ੋਕ ਦੁੱਗਲ ਸਮੇਤ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਹਾਜ਼ਰ ਸਨ। ਇਸ ਮੌਕੇ ਸਿਆਸੀ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੱਡੀ ਗਿਣਤੀ ਵਿਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਆਪਣੇ ਸੰਬੋਧਨ ਵਿਚ ਅਨੀਤਾ ਸੋਮਪ੍ਰਕਾਸ਼ ਕੈਂਥ ਨੇ ਕਿਹਾ ਕਿ ਇਸ ਦੁਖਦਾਈ ਘੜੀ ਵਿਚ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਤੇ ਪਰਿਵਾਰ ਨੂੰ ਇਹ ਵੱਡਾ ਦੁੱਖ ਸਹਿਣ ਦੀ ਤਾਕਤ ਦੇਵੇ। ਉਨ੍ਹਾਂ ਕਿਹਾ ਕਿ ਸ਼੍ਰੀਮਤੀ ਨੀਲਮ ਦੁੱਗਲ ਜੀ ਦੀ ਸ਼ਖ਼ਸੀਅਤ ਬਹੁਤ ਹੀ ਪ੍ਰੇਰਣਾਦਾਇਕ ਤੇ ਮਿੱਠੇ ਸੁਭਾਅ ਵਾਲੀ ਸੀ। ਹਰ ਕਿਸੇ ਨਾਲ ਪਿਆਰ ਤੇ ਆਦਰ ਨਾਲ ਪੇਸ਼ ਆਉਣਾ ਉਨ੍ਹਾਂ ਦੀ ਖਾਸੀਅਤ ਸੀ। ਇਹੀ ਸੰਸਕਾਰ ਉਨ੍ਹਾ ਦੇ ਬੇਟਿਆਂ ਅਮਰੇਸ਼ ਦੁੱਗਲ ਤੇ ਗੌਰਵ ਦੁੱਗਲ ਵਿਚ ਵੀ ਦੇਖੇ ਜਾ ਸਕਦੇ ਹਨ। ਉਹ ਹਮੇਸ਼ਾ ਹੋਰਾਂ ਦੀ ਮਦਦ ਲਈ ਤਤਪਰ ਰਹਿੰਦੇ ਸਨ ਤੇ ਆਪਣੇ ਕਰਮਾਂ ਨਾਲ ਲੋਕਾਂ ਦੇ ਦਿਲਾਂ ਵਿਚ ਵਿਸ਼ੇਸ਼ ਥਾਂ ਬਣਾਈ। ਇਸ ਮੌਕੇ ਸਿੰਜੂ ਚਹਿਲ, ਵਿਪਨ ਸ਼ਰਮਾ, ਸਤੀਸ਼ ਪ੍ਰਭਾਕਰ, ਨਿਤਿਨ ਚੱਢਾ, ਰਵੀ ਮੰਗਲ, ਬਾਲ ਭੱਦਰ ਸੇਨ ਦੁੱਗਲ, ਰਾਜੂ ਚਹਿਲ ਸਮੇਤ ਵੱਡੀ ਗਿਣਤੀ ਵਿਚ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।