ਮਿਠਾਈਆਂ ਦੇ ਸਮਰਾਟ ਰਾਕੇਸ਼ ਸੁਧੀਰ ਨੂੰ ਸ਼ਰਧਾਂਜਲੀਆਂ ਭੇਟ
ਮਿਠਾਈਆਂ ਦੇ ਸਮਰਾਟ ਰਾਕੇਸ਼ ਸੁਧੀਰ ਦੀ ਅੰਤਿਮ ਅਰਦਾਸ ਵਿੱਚ ਹਜ਼ਾਰਾਂ ਸੰਗਤਾਂ ਨਤਮਸਤਕ
Publish Date: Thu, 09 Apr 2026 08:31 PM (IST)
Updated Date: Thu, 09 Apr 2026 08:32 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼ਹਿਰ ਦੀ ਪ੍ਰਸਿੱਧ ਮਿਠਾਈਆਂ ਦੀ ਦੁਕਾਨ “ਸੁਧੀਰ ਸਵੀਟ ਸ਼ਾਪ” ਦੇ ਮਾਲਕ ਰਾਕੇਸ਼ ਸੁਧੀਰ ਦੀ ਅੰਤਿਮ ਅਰਦਾਸ ਤੇ ਰਸਮ ਪਗੜੀ ਮਹਾਰਾਜਾ ਪੈਲੇਸ ਵਿਚ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਅਦਾ ਕੀਤੀ ਗਈ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਉਨ੍ਹਾਂ ਨੂੰ ਅਖੀਰੀ ਵਿਦਾਈ ਦਿੱਤੀ। ਅਰਦਾਸ ਸਮਾਗਮ ਦੌਰਾਨ ਉਨ੍ਹਾਂ ਦੇ ਬੇਟੇ ਅਮਿਤ ਸੁਧੀਰ ਦੇ ਸਿਰ ਰਸਮ ਪਗੜੀ ਸਜਾਈ ਗਈ। ਇਸ ਸਮੇਂ ਮਾਹੌਲ ਗਮਗੀਨ ਹੋਣ ਦੇ ਬਾਵਜੂਦ ਸੰਗਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਰਹੇ ਤੇ ਉਨ੍ਹਾਂ ਨੇ ਰਾਕੇਸ਼ ਸੁਧੀਰ ਦੀਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਥ, ਸ਼ੀਤਲ ਵਿਜ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਬਲਾਕ ਕਾਂਗਰਸ ਕਮੇਟੀ ਫਗਵਾੜਾ ਦੇ ਪ੍ਰਧਾਨ ਨਰੇਸ਼ ਭਾਰਦਵਾਜ, ਸਮਾਜ ਸੇਵਕ ਮਲਕੀਤ ਰਘਬੋਤਰਾ, ਚਾਵਲਾ ਮੋਟਰਸ ਤੋਂ ਸੁਰਿੰਦਰ ਚਾਵਲਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਰਧਾਂਜਲੀ ਭੇਟ ਕੀਤੀ। ਸਟੇਜ ਸਕੱਤਰ ਦੀ ਸੇਵਾ ਹਰਜਿੰਦਰ ਗੋਗਨਾ ਵੱਲੋਂ ਨਿਭਾਈ ਗਈ।