ਪੈਲੇਸ ’ਚ ਚੱਲਦੇ ਸਮਾਗਮ ਦੌਰਾਨ ਲੱਖਾਂ ਰੁਪਏ ਦਾ ਸਾਮਾਨ ਚੋਰੀ
ਪੈਲਸਾਂ ਵਿੱਚ ਵਿਆਹ ਕਰਵਾਉਣ ਵਾਲੇ ਹੋ ਜਾਣ ਸਾਵਧਾਨ
Publish Date: Wed, 04 Feb 2026 07:49 PM (IST)
Updated Date: Thu, 05 Feb 2026 04:11 AM (IST)

ਕੈਪਸ਼ਨ-04ਪੀਐਚਜੀ3 ਸੀਸੀਟੀਵੀ ਕੈਮਰੇ ਚ ਕੈਦ ਹੋਈ ਤਸਵੀਰ। ਕੈਪਸ਼ਨ-04ਪੀਐਚਜੀ4 ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ। ਕੈਪਸਨ-04ਪੀਐਚਜੀ5 ਮਾਨ ਪੈਲੇਸ ਦੇ ਪ੍ਰਬੰਧਕਾਂ ਨਾਲ ਗਲਬਾਤ ਕਰਦੇ ਹੋਏ ਪਰਿਵਾਰਕ ਮੈਂਬਰ। ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਫਗਵਾੜਾ-ਚਾਚੋਕੀ ਨੇੜੇ ਮਾਨ ਪੈਲੇਸ ’ਚ ਚੱਲਦੇ ਸਮਾਗਮ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਪਰਿਵਾਰਕ ਮੈਂਬਰਾਂ ਦਾ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਗਿਆ। ਖੁਸ਼ੀਆਂ ਦੇ ਸਮਾਗਮ ’ਚ ਜਦੋਂ ਪਰਿਵਾਰਕ ਮੈਂਬਰਾਂ ਨੇ ਰੌਲਾ ਪਾਇਆ ਤਾਂ ਖੁਸ਼ੀਆਂ ਦਾ ਸਮਾਗਮ ਗਮੀ ’ਚ ਤਬਦੀਲ ਹੋ ਗਿਆ। ਜਾਣਕਾਰੀ ਮੁਤਾਬਕ ਕੁਲਵਿੰਦਰ ਕੌਰ ਐੱਨਆਰਆਈ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਜਾਗੋ ਦਾ ਸਮਾਗਮ ਮਾਨ ਪੈਲੇਸ ਚਾਚੋਕੀ ਫਗਵਾੜਾ ਵਿਖੇ ਹੋ ਰਿਹਾ ਸੀ। ਚੱਲਦੇ ਸਮਾਗਮ ’ਚ ਕੁਝ ਸ਼ਰਾਰਤੀ ਅਨਸਰ ਸੂਟ-ਬੂਟ ਪਾ ਕੇ ਪਰਿਵਾਰ ਦਾ ਬੈਗ ਚੋਰੀ ਕਰ ਕੇ ਲੈ ਗਏ, ਜਿਸ ’ਚ ਪਰਿਵਾਰ ਮੁਤਾਬਕ ਉਨ੍ਹਾਂ ਦੇ ਗਹਿਣੇ ਵਿਦੇਸ਼ੀ ਕਰੰਸੀ ਤੇ ਭਾਰਤੀ ਕਰੰਸੀ ਮੁਤਾਬਕ 20 ਲੱਖ ਰੁਪਏ ਤੱਕ ਦਾ ਸਾਮਾਨ ਸੀ। ਜਦੋਂ ਮਾਨ ਪੈਲੇਸ ਦੇ ਪ੍ਰਬੰਧਕਾਂ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਹੁਣ ਚੱਲਦੇ ਸਮਾਗਮ ’ਚ ਜੇਕਰ ਕੋਈ ਸੂਟ-ਬੂਟ ਪਾ ਕੇ ਘੁੰਮ ਰਿਹਾ ਹੈ ਤਾਂ ਉਸ ਦੀ ਜਾਣਕਾਰੀ ਪੈਲੇਸ ਮਾਲਕਾਂ ਨੂੰ ਕਿਸ ਤਰ੍ਹਾਂ ਹੋਵੇਗੀ, ਇਸੇ ਦੌਰਾਨ ਸਾਰੀ ਘਟਨਾ ਦੀ ਜਾਣਕਾਰੀ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਤੇ ਉਨ੍ਹਾਂ ਵੱਲੋਂ ਸੀਸੀਟੀਵੀ ਫੁਟੇਜ ਖੰਗਾਲ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।