ਤੀਜਾ ਦਸਤਾਰ ਸਿਖਲਾਈ ਕੈਂਪ ਸੰਪੰਨ
ਸੁਲਤਾਨਪੁਰ ਲੋਧੀ ਦੇ ਠੱਠਾ ਟਿੱਬਾ ’ਚ ਤੀਜਾ ਦਸਤਾਰ ਸਿਖਲਾਈ ਕੈਂਪ ਸਫਲਤਾਪੂਰਵਕ ਆਯੋਜਿਤ
Publish Date: Mon, 30 Mar 2026 08:43 PM (IST)
Updated Date: Mon, 30 Mar 2026 08:45 PM (IST)

ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਹਿਊਮਨ ਰਾਇਟਸ ਪ੍ਰੈੱਸ ਕਲੱਬ ਤੇ ਰਹਿਮਤ ਐੱਨਜੀਓ ਦੀ ਪਹਿਲ ਵੱਖ-ਵੱਖ ਵਰਗਾਂ ’ਚ ਜੇਤੂਆਂ ਦਾ ਐਲਾਨ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਅੱਜ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਠੱਠਾ ਟਿੱਬਾ ਸੁਲਤਾਨਪੁਰ ਲੋਧੀ ਵਿਖੇ ਤੀਜਾ ਦਸਤਾਰ ਸਿਖਲਾਈ ਕੈਂਪ ਤੇ ਮੁਕਾਬਲਾ ਆਯੋਜਿਤ ਕੀਤਾ ਗਿਆ। ਇਹ ਕੈਂਪ ਹਿਊਮਨ ਰਾਇਟਸ ਪ੍ਰੈੱਸ ਕਲੱਬ (ਰਜਿ.) ਤੇ ਰਹਿਮਤ ਐੱਨਜੀਓ ਵੱਲੋਂ ਬੱਚਿਆਂ ਨੂੰ ਦਸਤਾਰ ਪ੍ਰਤੀ ਪ੍ਰੇਰਿਤ ਕਰਨ ਤੇ ਸਿੱਖੀ ਨਾਲ ਜੋੜਨ ਦੇ ਮਕਸਦ ਨਾਲ ਲਗਾਤਾਰ ਕਰਵਾਏ ਜਾ ਰਹੇ ਹਨ। ਇਸ ਮੌਕੇ ਕੈਂਪ ਦੀ ਅਗਵਾਈ ਸੁਖਵਿੰਦਰ ਸਿੰਘ ਸਾਬਕਾ ਸਰਪੰਚ ਹਾਜੀਪੁਰ ਵੱਲੋਂ ਕੀਤੀ ਗਈ, ਜਦਕਿ ਜੱਜਾਂ ਦੀ ਭੂਮਿਕਾ ਕੁਲਦੀਪ ਸਿੰਘ ਥਿੰਦ ਪਗੜੀ ਹਾਊਸ ਤੇ ਵੰਸ਼ਜੀਤ ਸਿੰਘ ਧੰਜੂ ਨੇ ਨਿਭਾਈ। ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ 0 ਤੋਂ 13 ਸਾਲ ਦੀ ਉਮਰ ਵਰਗ ਵਿਚ ਗੁਰਨੂਰ ਸਿੰਘ ਪਹਿਲੇ, ਗੁਰਤਾਜ ਸਿੰਘ ਦੂਜੇ ਤੇ ਗੁਰਸ਼ਾਨ ਸਿੰਘ ਤੀਜੇ ਸਥਾਨ ਤੇ ਰਹੇ ਜਦਕਿ ਓਪਨ ਵਰਗ ਵਿਚ ਗੁਰਸ਼ਾਨ ਸਿੰਘ ਨੇ ਪਹਿਲਾ, ਨਵਜੋਤ ਸਿੰਘ ਨੇ ਦੂਜਾ ਤੇ ਗੁਰਨੂਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰਬੰਧਕ ਸੁਖਵਿੰਦਰ ਸਿੰਘ ਸਾਬਕਾ ਸਰਪੰਚ ਹਾਜੀਪੁਰ ਤੇ ਰਣਜੀਤ ਸਿੰਘ ਪੰਨੂ ਫੌਜੀ ਕਲੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲੇ ਕੈਂਪ 1 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਬੇਬੇ ਨਾਨਕੀ ਜੀ ਤੇ 5 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਬਾਬਾ ਚਰਨ ਦਾਸ ਜੀ, ਖੇੜਾ ਬੇਟ ਵਿਖੇ ਲਗਾਏ ਜਾਣਗੇ। ਇਸ ਤੋਂ ਇਲਾਵਾ 12 ਤੇ 13 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਵਿਸ਼ੇਸ਼ ਸਿਖਲਾਈ ਕੈਂਪ ਹੋਵੇਗਾ। ਉਨ੍ਹਾਂ ਦੱਸਿਆ ਕਿ ਫਾਈਨਲ ਮੁਕਾਬਲੇ ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ 14 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਕਰਵਾਏ ਜਾਣਗੇ। ਵੱਖ-ਵੱਖ ਵਰਗਾਂ ਲਈ ਨਕਦ ਇਨਾਮਾਂ ਦੀ ਵੀ ਵਿਵਸਥਾ ਕੀਤੀ ਗਈ ਹੈ। ਇਸ ਮੌਕੇ ਸੁਖਵਿੰਦਰ ਸਿੰਘ, ਰਣਜੀਤ ਸਿੰਘ ਪੰਨੂ, ਭਜਨ ਸਿੰਘ, ਹਰਨਾਮ ਸਿੰਘ, ਦਿਲਬਾਗ ਸਿੰਘ, ਬਚਿੱਤਰ ਸਿੰਘ ਤੇ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ। ਨਾਲ ਹੀ ਵਿਸਾਖੀ ਮੌਕੇ ਦੋ ਦਿਨਾਂ ਦਾ ਖੂਨ ਦਾਨ ਕੈਂਪ ਵੀ ਲਗਾਇਆ ਜਾਵੇਗਾ।