ਥਿੰਕ ਗੈਸ ਨੇ ਪੀਐੱਨਜੀ ਬਾਰੇ ਜਾਗਰੂਕਤਾ ਮੁਹਿੰਮ ਚਲਾਈ
ਥਿੰਕ ਗੈਸ ਵੱਲੋਂ ਪਾਈਪਡ ਨੈਚੁਰਲ ਗੈਸ ਬਾਰੇ ਜਾਗਰੂਕਤਾ ਅਤੇ ਮਾਰਕੀਟਿੰਗ ਮੁਹਿੰਮ ਦਾ ਆਯੋਜਨ
Publish Date: Sat, 21 Mar 2026 09:21 PM (IST)
Updated Date: Sat, 21 Mar 2026 09:25 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਥਿੰਕ ਗੈਸ ਵੱਲੋਂ ਅੱਜ ਕਪੂਰਥਲਾ ਵਿਚ ਬਸੰਤ ਹੋਟਲ ਵਿਖੇ ਪਾਈਪਡ ਨੈਚੁਰਲ ਗੈਸ (ਪੀਐੱਨਜੀ) ਬਾਰੇ ਜਾਗਰੂਕਤਾ ਤੇ ਮਾਰਕੀਟਿੰਗ ਮੁਹਿੰਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ, ਜਿਸ ਵਿਚ ਵਪਾਰਕ ਹਿੱਸੇ ਦੇ ਗਾਹਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਸਮਾਗਮ ਵਿਚ ਸਹਾਇਕ ਫੂਡ ਸਪਲਾਈ ਅਫਸਰ ਕਪੂਰਥਲਾ ਰਾਜੇਂਦਰ ਸਪੂਲ, ਆਈਓਸੀਐੱਲ ਐੱਲਪੀਜੀ ਸੇਲਜ਼ ਅਫਸਰ ਨਿਧੀ ਭਾਟੀਆ, ਸੰਭਾਵੀ ਗਾਹਕਾਂ ਦੀ ਮੌਜੂਦਗੀ ਦੇਖਣ ਨੂੰ ਮਿਲੀ। ਥਿੰਕ ਗੈਸ ਦੇ ਸੀਨੀਅਰ ਪ੍ਰਤੀਨਿਧੀ, ਜਿਨ੍ਹਾਂ ਵਿਚ ਜ਼ੋਨਲ ਹੈੱਡ ਪੰਜਾਬ ਵਿਸ਼ਾਲ ਗਿਰੀ ਗੋਸਵਾਮੀ ਤੇ ਮਾਰਕੀਟਿੰਗ ਟੀਮ ਦੇ ਮੈਂਬਰ ਵਿਨੀਤ ਕੁਮਾਰ ਨੇ ਵੀ ਸੈਸ਼ਨ ਵਿਚ ਸ਼ਿਰਕਤ ਕੀਤੀ। ਮੁਹਿੰਮ ਦੌਰਾਨ ਭਾਗੀਦਾਰਾਂ ਨੂੰ ਪੀਐੱਨਜੀ ਦੇ ਮੁੱਖ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਵਿਚ ਇਸਦੀ ਭਰੋਸੇਮੰਦੀ, ਲਾਗਤ-ਪ੍ਰਭਾਵਸ਼ਾਲੀਤਾ, ਵਧੀ ਹੋਈ ਸੁਰੱਖਿਆ ਤੇ ਰਵਾਇਤੀ ਬਾਲਣਾਂ ਨਾਲੋਂ ਵਾਤਾਵਰਣ ਸਬੰਧੀ ਫਾਇਦਿਆਂ ਨੂੰ ਉਜਾਗਰ ਕੀਤਾ ਗਿਆ। ਇਸ ਪਹਿਲਕਦਮੀ ਦਾ ਉਦੇਸ਼ ਵਪਾਰਕ ਖਪਤਕਾਰਾਂ ਵਿਚ ਸਾਫ਼ ਤੇ ਵਧੇਰੇ ਕੁਸ਼ਲ ਊਰਜਾ ਹੱਲਾਂ ਨੂੰ ਉਤਸ਼ਾਹਿਤ ਕਰਨਾ ਸੀ ਤੇ ਭਾਗੀਦਾਰਾਂ ਤੋਂ ਉਤਸ਼ਾਹਜਨਕ ਹੁੰਗਾਰਾ ਮਿਲਿਆ।