ਭਲੱਥ ’ਚ ਸ਼ਟਰ ਤੋੜ ਕੇ 40 ਹਜ਼ਾਰ ਰੁਪਏ ਚੋਰੀ
ਦਿਲ ਵਾਲੇ ਟੈਲੀਕਾਮ ਦੁਕਾਨ ਭਲੱਥ ਵਿਚੋਂ ਚੋਰ ਸ਼ਟਰ ਤੋੜ ਕੇ 40 ਹਜ਼ਾਰ ਰੁਪਏ ਚੋਰੀ ਕਰਕੇ ਫਰਾਰ
Publish Date: Sat, 31 Jan 2026 07:58 PM (IST)
Updated Date: Sat, 31 Jan 2026 08:01 PM (IST)
ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਭੁਲੱਥ : ਕਸਬਾ ਭੁਲੱਥ ਮੇਨ ਬਾਜ਼ਾਰ ਸਥਿਤ ਦਿਲ ਵਾਲੇ ਟੈਲੀਕਾਮ ਦੁਕਾਨ ਵਿਚੋਂ ਚੋਰਾਂ ਵੱਲੋਂ ਸ਼ਟਰ ਕੱਟ ਕੇ ਦੁਕਾਨ ਵਿਚ ਰਾਤ ਸਮੇਂ ਦਾਖਲ ਹੋ ਕੇ ਗੱਲੇ ਵਿਚ ਪਏ 40 ਹਜ਼ਾਰ ਰੁਪਏ ਚੋਰੀ ਕਰ ਲਏ ਗਏ। ਦੁਕਾਨ ਮਾਲਕ ਵਿਪਨ ਕੁਮਾਰ ਭੁੱਲਰ ਪੁੱਤਰ ਮੋਹਨ ਲਾਲ ਵਾਸੀ ਭੁਲੱਥ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਸਮੇਂ ਆਪਣੀ ਦੁਕਾਨ ਨੂੰ ਤਾਲਾ ਮਾਰ ਕੇ ਗਿਆ, ਜਦੋਂ ਸਵੇਰੇ ਦੁਕਾਨ ’ਤੇ ਆਇਆ ਤਾਂ ਸ਼ਟਰ ਟੁੱਟਾ ਪਿਆ ਸੀ। ਜਦੋਂ ਦੁਕਾਨ ਦੇ ਅੰਦਰ ਜਾ ਕੇ ਵੇਖਿਆ ਤਾਂ ਚੋਰ ਗੱਲੇ ਵਿਚ ਪਏ 40,000 ਚੋਰੀ ਕਰਕੇ ਫਰਾਰ ਹੋ ਚੁੱਕੇ ਸਨ।