ਜ਼ਿਲ੍ਹੇ ’ਚ ਪੈਟਰੋਲ/ਡੀਜ਼ਲ ਦੀ ਕੋਈ ਕਿੱਲਤ ਨਹੀ : ਡੀਸੀ
ਜਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਪੈਟਰੋਲ ਪੰਪ ਤੇ ਪੈਟਰੋਲ/ਡੀਜ਼ਲ ਦੀ ਕਿਸੇ ਵੀ ਤਰਾਂ ਦੀ ਕੋਈ ਕਿੱਲਤ ਨਹੀ - ਡਿਪਟੀ ਕਮਿਸ਼ਨਰ
Publish Date: Wed, 11 Mar 2026 09:23 PM (IST)
Updated Date: Wed, 11 Mar 2026 09:24 PM (IST)

---ਖਪਤਕਾਰ ਲੋੜ ਅਨੁਸਾਰ ਪੈਟਰੋਲ/ਡੀਜ਼ਲ ਤੇ ਐੱਲਪੀਜੀ ਗੈਸ ਦੀ ਖਰੀਦ ਕਰਨ -- ਜੇਕਰ ਕੋਈ ਓਵਰ ਚਾਰਜਿੰਗ ਜਾਂ ਜਮਾਂਖੋਰੀ ਕਰਦਾ ਪਾਇਆ ਗਿਆ ਤਾਂ ਹੋਵੇਗੀ ਸਖਤ ਕਰਵਾਈ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਮੌਜੂਦਾ ਸਮੇਂ ਖਾੜੀ ਦੇ ਦੇਸ਼ਾਂ ਵਿਚ ਬਣੇ ਜੰਗੀ ਤਣਾਅ ਕਾਰਨ ਜ਼ਿਲ੍ਹਾ ਕਪੂਰਥਲਾ ਵਿਚ ਖਪਤਕਾਰਾਂ ਨੂੰ ਪੈਟਰੋਲ, ਡੀਜ਼ਲ ਤੇ ਘਰੇਲੂ ਵਰਤੋਂ ਲਈ ਐੱਲਪੀਜੀ ਦੀ ਨਿਰਵਿਘਨ ਸਪਲਾਈ ਸਰਕਾਰ ਵੱਲੋਂ ਤੈਅ ਕੀਤੇ ਗਏ ਰੇਟਾਂ ’ਤੇ ਯਕੀਨੀ ਬਣਾਉਣ ਸਬੰਧੀ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਹੋਈ। ਇਸ ਦੌਰਾਨ ਆਇਲ ਕੰਪਨੀ ਦੇ ਅਧਿਕਾਰੀ ਤੇ ਜ਼ਿਲ੍ਹਾ ਕਪੂਰਥਲਾ ਦੇ ਪੈਟਰੋਲ ਪੰਪ/ਗੈਸ ਏਜੰਸੀਆਂ ਦੇ ਮਾਲਕ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਜ਼ਿਲ੍ਹੇ ਦੇ ਸਾਰੇ ਗੈਸ ਏਜੰਸੀ ਮਾਲਕਾਂ ਤੇ ਪੈਟਰੋਲ ਪੰਪ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਕੋਈ ਵੀ ਗੈਸ/ਤੇਲ ਦੀ ਜਮ੍ਹਾਖੋਰੀ ਜਾਂ ਕਾਲਾਬਜ਼ਾਰੀ ਨਾ ਕਰੇ ਤੇ ਖਪਤਕਾਰਾਂ ਨੂੰ ਸਮੇਂ ਸਿਰ ਗੈਸ ਤੇ ਤੇਲ ਦੀ ਸਪਲਾਈ ਸਰਕਾਰ ਵੱਲੋਂ ਨਿਰਧਾਰਿਤ ਰੇਟਾਂ ’ਤੇ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਵੱਲੋਂ ਇਹ ਵੀ ਹਦਾਇਤ ਕੀਤੀ ਗਈ ਕਿ ਕੋਈ ਵੀ ਪੈਟਰੋਲ ਪੰਪ ਮਾਲਕ ਜਾਂ ਗੈਸ ਏਜੰਸੀ ਮਾਲਕ ਜਾਂ ਉਨ੍ਹਾਂ ਦਾ ਕੋਈ ਕਰਮਚਾਰੀ ਖਪਤਕਾਰਾਂ ਤੋਂ ਸਪਲਾਈ ਦੀ ਸ਼ਾਰਟੇਜ ਦੇ ਬਹਾਨੇ ਓਵਰ ਚਾਰਜਿੰਗ ਨਾ ਕਰੇ ਤੇ ਜੇਕਰ ਕੋਈ ਪੈਟਰੋਲ ਪੰਪ ਜਾਂ ਗੈਸ ਏਜੰਸੀ ਮਾਲਕ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਨੂੰ ਕਿਹਾ ਗਿਆ ਕਿ ਉਹ ਇਹ ਯਕੀਨੀ ਬਣਾਉਣ ਕਿ ਕੋਈ ਵੀ ਸ਼ਰਾਰਤੀ ਅਨਸਰ ਐਲ.ਪੀ.ਜੀ., ਪੈਟਰੋਲ ਜਾਂ ਡੀਜ਼ਲ ਦੀ ਚੋਰੀ ਜਾਂ ਕਾਲਾਬਾਜਾਰੀ ਨਾ ਕਰੇ ਅਤੇ ਜੇਕਰ ਕੋਈ ਕਾਲਾ ਬਾਜਾਰੀ ਕਰਦਾ ਪਾਇਆ ਗਿਆ ਤਾਂ ਉਸ ਸਬੰਧੀ ਤੁਰੰਤ ਬਣਦੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾ ਨੇ ਜਿਲ੍ਹਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜਿਲਾ ਕਪੂਰਥਲਾ ਦੀ ਹਦੂਦ ਅੰਦਰ ਕਿਸੇ ਵੀ ਪੈਟਰੋਲ ਪੰਪ ਤੇ ਪੈਟਰੋਲ/ਡੀਜ਼ਲ ਦੀ ਕਿਸੇ ਵੀ ਤਰਾਂ ਦੀ ਕੋਈ ਕਿੱਲਤ ਨਹੀ ਹੈ ਅਤੇ ਨਾ ਹੀ ਗੈਸ ਏਜੰਸੀਆਂ ਪਾਸ ਘਰੇਲੂ ਗੈਸ ਦੀ ਕੋਈ ਕਿੱਲਤ ਹੈ, ਉਨ੍ਹਾਂ ਅਪੀਲ ਕਰਦੀਆਂ ਕਿਹਾ ਕਿ ਪੈਟਰੋਲ/ਡੀਜਲ ਜਾਂ ਐਲ ਪੀ ਜੀ ਸਪਲਾਈ ਦੀ ਚਿੰਤਾ ਨਾ ਕਰਨ ਅਤੇ ਪਹਿਲਾ ਵਾਂਗ ਲੋੜ ਅਨੁਸਾਰ ਹੀ ਤੇਲ/ਗੈਸ ਪ੍ਰਾਪਤ ਕਰਨ। ਕਿਸੇ ਨੂੰ ਵੀ ਇਨ੍ਹਾਂ ਵਸਤਾਂ ਦੀ ਜਮ੍ਹਾਂਖੋਰੀ ਕਰਨ ਦੀ ਲੋੜ ਨਹੀ ਹੈ। ਪੈਟਰੋਲ ਪੰਪ ਜਾਂ ਗੈਸ ਏਜੰਸੀ ਮਾਲਕ ਵੱਲੋਂ ਜੇਕਰ ਪੈਟਰੋਲ/ਡੀਜ਼ਲ ਅਤੇ ਐਲ ਪੀ ਜੀ ਲਈ ਉਵਰਚਾਰਜਿੰਗ ਕੀਤੀ ਗਈ ਹੋਵੇ ਤਾਂ ਖਪਤਕਾਰ ਇਸ ਸਬੰਧੀ ਜਿਲਾ ਪ੍ਰਸ਼ਾਸ਼ਨ ਨੂੰ ਸੂਚਿਤ ਕਰ ਸਕਦੇ ਹਨ ।