ਕਿਸੇ ਵੀ ਪੰਚਾਇਤ ਦੀ ਕੋਈ ਪਾਰਟੀ ਨਹੀਂ ਹੁੰਦੀ : ਪਿਆਰਾ ਸਿੰਘ ਢੱਡਵਾਲ
ਪੰਚਾਇਤ ਦੀ ਕੋਈ ਕੋਈ ਪਾਰਟੀ ਨਹੀਂ ਹੁੰਦੀ ਪਿਆਰਾ ਸਿੰਘ ਢੱਡਵਾਲ
Publish Date: Wed, 11 Feb 2026 08:09 PM (IST)
Updated Date: Thu, 12 Feb 2026 04:06 AM (IST)

ਕੈਪਸ਼ਨ-11ਪੀਐਚਜੀ9 ਪਿੰਡ ਲੱਖ ਪੁਰ ਵਿਖੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਸਾਬਕਾ ਸਰਪੰਚ ਪਿਆਰਾ ਸਿੰਘ ਢੱਡਵਾਲ ਅਤੇ ਸਰਪੰਚ ਗੁਰਮੀਤ ਸਿੰਘ। * ਪਿੰਡ ਲੱਖਪੁਰ ਦੇ ਸਾਬਕਾ ਸਰਪੰਚ ਪਿਆਰਾ ਸਿੰਘ ਢੱਡਵਾਲ ਨੇ ਪਿੰਡ ਦੇ ਮੌਜੂਦਾ ਸਰਪੰਚ ਗੁਰਮੀਤ ਸਿੰਘ ਨਾਲ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਮੌਕੇ ’ਤੇ ਜਾ ਕੇ ਵੇਖਿਆ ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਕਿਸੇ ਵੀ ਪੰਚਾਇਤ ਦੀ ਕੋਈ ਪਾਰਟੀ ਨਹੀਂ ਹੁੰਦੀ। ਹਰ ਪੰਚਾਇਤ ਦਾ ਪਹਿਲਾ ਫਰਜ਼ ਸਮੂਹ ਪਿੰਡ ਵਾਸੀਆਂ ਨੂੰ ਨਿਆਂ ਦੇਣਾ ਅਤੇ ਸਮੁੱਚੇ ਪਿੰਡ ਦਾ ਸਰਵਪੱਖੀ ਵਿਕਾਸ ਕਰਨਾ ਹੁੰਦਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਫਗਵਾੜਾ ਬਲਾਕ ਦੇ ਪਿੰਡ ਲੱਖਪੁਰ ਦੇ ਸਾਬਕਾ ਸਰਪੰਚ ਪਿਆਰਾ ਸਿੰਘ ਢੱਡਵਾਲ ਨੇ ਪਿੰਡ ਦੇ ਮੌਜੂਦਾ ਸਰਪੰਚ ਗੁਰਮੀਤ ਸਿੰਘ ਨਾਲ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਮੌਕੇ ’ਤੇ ਜਾ ਕੇ ਵੇਖਿਆ ਅਤੇ ਪੰਚਾਇਤ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਆਪਣੀ ਪੰਚਾਇਤ ਦੇ ਸਮੇਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੈਂਬਰਾਂ ਵੱਲੋਂ ਪੰਚਾਇਤ ਨੂੰ ਮੁਕੰਮਲ ਸਹਿਯੋਗ ਦਿੱਤਾ ਜਾਂਦਾ ਸੀ ਜਿਸ ਸਦਕਾ ਪਿੰਡ ਦੇ ਹੋਰ ਵਿਕਾਸ ਕਾਰਜਾਂ ਦੇ ਨਾਲ ਨਾਲ ਪਿੰਡ ਲੱਖ ਪੁਰ ਅਤੇ ਪਿੰਡ ਮਲਕਪੁਰ ਦੇ ਵਿਚਕਾਰ ਲੰਘਦੀ ਬੇਂਈ ਤੇ ਵੱਡਾ ਪੁਲ਼ ਵੀ ਸਰਕਾਰ ਤੋਂ ਬਣਵਾਇਆ ਗਿਆ ਸੀ ਜਿਸ ਦਾ ਦੋਵੇਂ ਪਿੰਡਾਂ ਦੇ ਨਾਲ ਨਾਲ ਇਲਾਕੇ ਦੇ ਹੋਰ ਵੀ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਵਿੱਚ ਬਹੁਤ ਲਾਭ ਮਿਲਿਆ ਹੈ। ਪਿੰਡਾਂ ’ਚ ਅੱਜ ਦੇ ਸਮੇਂ ਦੌਰਾਨ ਵਧ ਰਹੀ ਪਾਰਟੀਬਾਜੀ ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਰੁਕਾਵਟਾਂ ਪੈਣਗੀਆਂ ਅਤੇ ਪਿੰਡਾਂ ਦਾ ਭਾਈਚਾਰਾ ਭੰਗ ਹੋਵੇਗਾ ਅਤੇ ਪਿੰਡਾਂ ਦੇ ਲੋਕਾਂ ਨੂੰ ਇਸ ਤਰ੍ਹਾਂ ਦੀ ਪਾਰਟੀਬਾਜ਼ੀ ਤੋਂ ਹਰ ਹਾਲਤ ਵਿੱਚ ਬਚਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਪੰਚਾਇਤਾਂ ਪਾਰਟੀ ਰਹਿਤ ਹੁੰਦੀਆਂ ਹਨ ਇਸ ਲਈ ਹਰ ਪੰਚਾਇਤ ਨੂੰ ਮੌਕੇ ਦੀ ਸਰਕਾਰ ਨਾਲ ਮਿਲ ਕੇ ਅਤੇ ਸਹਿਯੋਗ ਪ੍ਰਾਪਤ ਕਰ ਕੇ ਪਿੰਡਾਂ ਦੇ ਸਰਵਪੱਖੀ ਵਿਕਾਸ ਕਾਰਜਾਂ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ ਕਿਉਂ ਕਿ ਸਮੇਂ ਨੇ ਤਾਂ ਗੁਜ਼ਰਨਾ ਹੀ ਹੁੰਦਾ ਹੈ ਤੇ ਪੰਚਾਇਤ ਕੋਲ ਸਿਰਫ ਪੰਜ ਸਾਲ ਦੀ ਹੀ ਮਿਆਦ ਹੁੰਦੀ ਹੈ ਜੇਕਰ ਆਪਾਂ ਵਿਰੋਧੀ ਪਾਰਟੀ ਦੀ ਸਰਕਾਰ ਕਹਿ ਕੇ ਸਰਕਾਰ ਦਾ ਸਹਿਯੋਗ ਨਹੀਂ ਲੈਂਦੇ ਤਾਂ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ। ਪੰਚਾਇਤ ਦੇ ਵਿਕਾਸ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡ ਦੇ ਸਰਵਪੱਖੀ ਵਿਕਾਸ ਲਈ ਪੰਚਾਇਤ ਦੇ ਨਾਲ ਨਾਲ ਪਿੰਡ ਦੇ ਸਮੂਹ ਐੱਨਆਰਆਈ ਵੀਰ ਵੀ ਪੰਚਾਇਤ ਨੂੰ ਹਰ ਤਰ੍ਹਾਂ ਸਹਿਯੋਗ ਕਰਨ ਲਈ ਤਤਪਰ ਰਹਿੰਦੇ ਹਨ ਜਿਸ ਸਦਕਾ ਪਿੰਡ ਦੇ ਵਿਕਾਸ ਕਾਰਜ ਵੱਡੀ ਪੱਧਰ ਤੇ ਮੁਕੰਮਲ ਹੋ ਰਹੇ ਹਨ। ਇਸ ਮੌਕੇ ਤੇ ਸਰਪੰਚ ਗੁਰਮੀਤ ਸਿੰਘ ਵਲੋਂ ਪਿੰਡ ਦੇ ਵਿਕਾਸ ਕਾਰਜਾਂ ਦੇ ਸਹਿਯੋਗ ਲਈ ਪੰਜਾਬ ਸਰਕਾਰ ਅਤੇ ਪਿੰਡ ਦੇ ਸਮੂਹ ਐਨ ਆਰ ਆਈ ਵੀਰਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਜੋਗਾ ਬਾਬਾ, ਮਨਪ੍ਰੀਤ ਸਿੰਘ, ਗੁਰਪ੍ਰੀਤ ਕੁਮਾਰ,ਜੋਗਾ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।