ਸੰਨ੍ਹ ਲਾ ਕੇ ਕਰਿਆਨੇ ਦੀ ਦੁਕਾਨ ’ਚੋਂ ਚੋਰੀ
ਬਲੇਰ ਖ਼ਾਨਪੁਰ ਵਿਚ ਕਰਿਆਨੇ ਦੀ ਦੁਕਾਨ ਤੋਂ ਸੰਨ ਲਾ ਕੇ ਚੋਰੀ
Publish Date: Wed, 01 Apr 2026 09:11 PM (IST)
Updated Date: Thu, 02 Apr 2026 04:14 AM (IST)
- ਚੋਰ ਨਗਦੀ, ਭਾਨ, ਬਦਾਮ, ਕਾਜੂ ਸਮੇਤ ਕੈਮਰੇ ਵੀ ਲਾਹ ਕੇ ਲੈ ਉਡੇ ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ, ਕਾਲਾ ਸੰਘਿਆਂ : ਸਥਾਨਕ ਕਸਬੇ ਦੇ ਨਜ਼ਦੀਕੀ ਪਿੰਡ ਬਲੇਰ ਖ਼ਾਨਪੁਰ ਵਿਖੇ ਕਰਿਆਨੇ ਦੀ ਦੁਕਾਨ ਤੋੰ ਸੰਨ੍ਹ ਲਾ ਕੇ ਚੋਰ ਸਭ ਕੁੱਝ ਲੈ ਉਡੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਅਮਨਪ੍ਰੀਤ ਸਿੰਘ ਸਪੁਁਤਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਸੀ ਸੀ ਟੀ ਵੀ ਫੁਟੇਜ ਅਨੁਸਾਰ ਚੋਰਾਂ ਨੇ ਨਿਡਰਤਾ ਨਾਲ ਸਾਰੀ ਦੁਕਾਨ ਫਰੋਲਣ ਉਪਰੰਤ ਕਰੀਬ 4500 ਨਗਦੀ ਭਾਨ ਸਮੇਤ, ਬਦਾਮ, ਕਾਜੂ, ਸੋਗੀ, ਦੇਸੀ ਘਿਓ, ਸਾਬਣ, ਸੈਂਪੂ ਸਮੇਤ ਕੈਮਰੇ ਵੀ ਲਾਹ ਲਏ। ਜਦ ਕਿ ਡੀ ਵੀ ਆਰ ਹੋਰ ਥਾਂ ਤੇ ਲੱਗਾ ਹੋਣ ਕਾਰਨ ਬਚ ਗਿਆ, ਇਸ ਚੋਰੀ ਦੀ ਵਾਰਦਾਤ ਤੇ ਚੋਰਾਂ ਦੀਆਂ ਤਸਵੀਰਾਂ ਕੈਦ ਹੋ ਗਈਆਂ। ਪੀੜਤਾ ਵੱਲੋਂ ਪੁਲਿਸ ਰਿਪੋਟ ਕੀਤੀ ਗਈ ਹੈ ਤੇ ਪਲਿਸ ਤਫਤੀਸ਼ ਕਰ ਰਹੀ ਦੱਸੀ ਜਾਂਦੀ ਹੈ।