ਬਾਸੀ ਟਰੱਸਟ ਨੇ ਰਾਮਗੜ੍ਹੀਆ ਕਾਲਜ ਦੇ ਵਿਦਿਆਰਥੀਆਂ ਨੂੰ ਵੰਡੇਸ ਵਜ਼ੀਫੇ
ਟਰੱਸਟ ਵੱਲੋਂ ਰਾਮਗੜ੍ਹੀਆ ਕਾਲਜ ਦੇ ਵਿਿਦਆਰਥੀਆਂ ਨੂੰ ਵਜੀਫੇ ਵੰਡੇ।
Publish Date: Tue, 07 Apr 2026 07:16 PM (IST)
Updated Date: Tue, 07 Apr 2026 07:20 PM (IST)

ਫਗਵਾੜਾ : ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਚਰਨਜੀਤ ਸਿੰਘ ਬਾਸੀ ਮੈਮੋਰੀਅਲ ਟਰੱਸਟ ਵੱਲੋਂ ਰਾਮਗੜ੍ਹੀਆ ਕਾਲਜ ਦੇ ਹੁਸ਼ਿਆਰ ਤੇ ਲੋੜਵੰਦ ਵਿਦfਆਰਥੀਆਂ ਨੂੰ ਵਜ਼ੀਫੇ ਦਿੱਤੇ ਗਏ। ਕਾਲਜ ਵਿਚ ਵਿਦਿਆਰਥੀਆਂ ਨੂੰ ਵਜ਼ੀਫੇ ਮੁਹਈਆ ਕਰਵਾਉਣ ਲਈ ਮਲਕੀਤ ਸਿੰਘ ਰਘਬੋਤਰਾ, ਪ੍ਰੈਜ਼ੀਡੈਂਟ ਬਲੱਡ ਬੈਂਕ ਫਗਵਾੜਾ, ਪ੍ਰੋ. ਜਸਵੰਤ ਸਿੰਘ ਗੰਡਮ, ਟਰੱਸਟ ਦੇ ਸੈਕਟਰੀ ਤੇ ਨਵਲ ਕਿਸ਼ੋਰ ਭਨੋਟ, ਮੈਂਬਰ ਉਚੇਚੇ ਤੌਰ ’ਤੇ ਮੌਜੂਦ ਰਹੇ। ਇਨ੍ਹਾਂ ਵਿਦਿਆਰਥੀਆਂ ਵਿਚ ਬੀਏ ਦੇ ਸੰਜਨਾ, ਸੁਨਹਿਰੀ, ਨਵੀ, ਪ੍ਰਿਆ, ਜਸਕਰਨ, ਪ੍ਰਿਆ ਮਹਿਰਾ, ਸੀਮਾ, ਸੰਜਨਾ ਕੁਮਾਰੀ, ਸ਼ੁੱਭਮ ਕੁਮਾਰ (ਬੀ. ਕਾਮ), ਪੰਕਜ ਤੇ ਡੌਲੀ (ਬੀਸੀਏ) ਆਦਿ ਨੂੰ ਪ੍ਰਤੀ ਵਿਦਿਆਰਥੀ 2,000 ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਵੰਦਨਾ ਬੰਸਲ ਨੇ ਇਸ ਮੌਕੇ ਕਿਹਾ ਕਿ ਚਰਨਜੀਤ ਸਿੰਘ ਬਾਸੀ ਟਰੱਸਟ ਵੱਲੋਂ ਇਲਾਕੇ ਦੇ ਵਿਦਿਆਰਥੀਆਂ ਦੀ ਆਰਥਿਕ ਮਦਦ ਸਿੱਖਿਆ ਦੇ ਖ਼ੇਤਰ ਵਿਚ ਇਕ ਬਹੁਤ ਵੱਡਾ ਯੋਗਦਾਨ ਹੈ।ਉਨ੍ਹਾਂ ਨੇ ਟਰੱਸਟ ਵੱਲੋਂ ਆਏ ਨੁਮਾਇੰਦਿਆਂ ਦਾ ਵਿਸ਼ੇਸ਼ ਤੌਰ ਤੇ ਸੁਆਗਤ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਯੋਗਦਾਨ ਵਿਿਦਆਰਥੀਆਂ ਦੇ ਵਿਿਦਅਕ ਜੀਵਨ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ। ਇਸ ਮੌਕੇ ਪ੍ਰੋ. ਜਸਵੰਤ ਸਿੰਘ ਗੰਡਮ ਤੇ ਮਲਕੀਤ ਸਿੰਘ ਰਘਬੋਤਰਾ ਨੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਤੇ ਜ਼ਿੰਦਗੀ ਵਿਚ ਵੱਡੇ ਮੁਕਾਮ ਹਾਸਲ ਕਰਨ ਦੀ ਤਾਕੀਦ ਕੀਤੀ। ਕਾਲਜ ਦੇ ਪੁਰਾਣੇ ਵਿਦਿਆਰਥੀ ਹੋਣ ਵਜੋਂ ਉਨ੍ਹਾਂ ਨੇ ਕਾਲਜ ਦੇ ਵਿਦਿਆ ਦੇ ਖ਼ੇਤਰ ਵਿਚ ਲਾਸਾਨੀ ਇਤਿਹਾਸ ਨੂੰ ਕਾਇਮ ਰੱਖਣ ਲਈ ਪ੍ਰੇਰਿਆ। ਮੈਡਮ ਮਨਪ੍ਰੀਤ ਕੌਰ ਭੋਗਲ, ਪ੍ਰਧਾਨ, ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਤੇ ਰਾਮਗੜ੍ਹੀਆ ਕਾਲਜ ਦੇ ਐਡਮਿਨਿਸਟ੍ਰੇਟਰ ਡਾ. ਸੁਰਿੰਦਰਜੀਤ ਕੌਰ ਵੱਲੋਂ ਟਰੱਸਟ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਕਾਲਜ ਦੇ ਪ੍ਰੋ. ਹਰਮੀਤ ਕੌਰ, ਪ੍ਰੋ. ਜਸਕਰਨ ਸਿੰਘ ਆਦਿ ਸ਼ਾਮਲ ਰਹੇ।