ਬਾਗਬਾਨੀ ਵਿਭਾਗ ਦੀ ਝਾਕੀ ਨੂੰ ਮਿਲਿਆ ਪਹਿਲਾ ਸਥਾਨ
ਬਾਗਬਾਨੀ ਵਿਭਾਗ ਦੀ ਝਾਕੀ ਨੂੰ ਮਿਲਿਆ ਪਹਿਲਾ ਸਥਾਨ
Publish Date: Tue, 27 Jan 2026 06:40 PM (IST)
Updated Date: Tue, 27 Jan 2026 06:43 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਗਣਤੰਤਰ ਦਿਵਸ ਮੌਕੇ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਹੋਏ ਸਮਾਗਮ ਵਿਚ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੇ ਲੋਕ ਭਲਾਈ ਯੋਜਨਾਵਾਂ ਨੂੰ ਦਰਸਾਉੰਦੀਆਂ ਝਾਕੀਆਂ ਸਜਾਈਆਂ ਗਈਆਂ। ਇਸ ਮੌਕੇ ਬਾਗਬਾਨੀ ਵਿਭਾਗ ਦੀ ਝਾਕੀ ਨੂੰ ਪਹਿਲਾ, ਖੇਤੀਬਾੜੀ ਵਿਭਾਗ ਦੀ ਝਾਕੀ ਨੂੰ ਦੂਜਾ ਤੇ ਪੀਐੱਸਪੀਸੀਐੱਲ ਦੀ ਝਾਕੀ ਨੂੰ ਤੀਜਾ ਸਥਾਨ ਮਿਲਿਆ। ਖੇਤੀਬਾੜੀ ਵਿਭਾਗ ਵੱਲੋਂ ਖੇਤੀ ਵਿਚ ਡਰੋਨ ਦੀ ਵਰਤੋਂ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ, ਬਾਗਬਾਨੀ ਵੱਲੋਂ ਫ਼ਸਲੀ ਵਿਭਿੰਨਤਾ, ਸਿੱਖਿਆ ਵਿਭਾਗ ਵੱਲੋਂ ਸਕੂਲ ਆਫ ਐਮੀਨੈਂਸ, ਨਹਿਰੂ ਯੁਵਾ ਕੇਂਦਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ, ਸਿਹਤ ਵਿਭਾਗ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤੇ ਬਿਜਲੀ ਬੋਰਡ ਵੱਲੋਂ ਮੁਫ਼ਤ ਬਿਜਲੀ ਸਬੰਧੀ ਝਾਕੀ ਸਜਾਈ ਗਈ ।