ਸੇਵਾਦਾਰ ਸਵ. ਭਾਈ ਬਬਲੂ ਜੀ ਦੀ ਛੇਵੀਂ ਬਰਸੀ ਮੰਗਲਵਾਰ ਨੂੰ
ਸੇਵਾਦਾਰ ਸਵਰਗੀ ਭਾਈ ਬਬਲੂ ਜੀ ਦੀ ਛੇਵੀਂ ਬਰਸੀ ਮੰਗਲਵਾਰ ਨੂੰ ਮਨਾਈ ਜਾਵੇਗੀ
Publish Date: Thu, 09 Apr 2026 10:35 PM (IST)
Updated Date: Thu, 09 Apr 2026 10:38 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸੇਵਾਦਾਰ ਸਵਰਗੀ ਭਾਈ ਬਬਲੂ ਜੀ ਦੀ ਛੇਵੀਂ ਬਰਸੀ ਮੰਗਲਵਾਰ, 14 ਅਪ੍ਰੈਲ 2026 ਨੂੰ ਤਪ ਅਸਥਾਨ ਨਿਰਮਲ ਕੁਟੀਆ ਛੰਭ ਵਾਲੀ, ਪਿੰਡ ਪੰਡਵਾ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਦੱਸਿਆ ਕਿ ਇਸ ਬਰਸੀ ਸਮਾਗਮ ਦੌਰਾਨ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਰਾਗੀ ਜਥਿਆਂ ਵੱਲੋਂ ਕੀਰਤਨ ਕੀਤਾ ਜਾਵੇਗਾ ਤੇ ਸੰਤ ਮਹਾਂਪੁਰਸ਼ਾਂ ਵੱਲੋਂ ਗੁਰਬਾਣੀ ਦਾ ਪ੍ਰਚਾਰ ਕੀਤਾ ਜਾਵੇਗਾ। ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਸਮੂਹ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਕੇ ਸਮਾਗਮ ਦੀ ਸ਼ੋਭਾ ਵਧਾਉਣ ਤੇ ਸਵਰਗੀ ਭਾਈ ਬਬਲੂ ਜੀ ਨੂੰ ਸ਼ਰਧਾਂਜਲੀ ਭੇਟ ਕਰਨ।