ਸਵ. ਪਾਸਟਰ ਮੁਨਸ਼ੀ ਮਸੀਹੀ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ
ਸਵਰਗੀ ਪਾਸਟਰ ਮੁਨਸ਼ੀ ਮਸੀਹੀ ਵੱਲੋਂ ਈਸਾਈ ਭਾਈਚਾਰੇ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ : ਪਾਸਟਰ ਹਰਜਿੰਦਰ
Publish Date: Fri, 20 Mar 2026 09:50 PM (IST)
Updated Date: Fri, 20 Mar 2026 09:52 PM (IST)

ਜੋਏਲ ਮਸੀਹੀ ਜੌਲੀ ਪਾਸਟਰ ਵਿੰਗ ਕਪੂਰਥਲਾ ਦੇ ਪ੍ਰਧਾਨ ਨਿਯੁਕਤ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਬੀਤੇ ਦਿਨੀਂ ਕਪੂਰਥਲਾ ਵਿਚ ਪੰਜਾਬ ਕ੍ਰਿਸ਼ਚੀਨ ਯੂਥ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਕ੍ਰਿਸ਼ਚੀਨ ਯੂਥ ਫੈਲੋਸ਼ਿਪ ਦੀ ਇਕ ਮਹੱਤਵਪੂਰਨ ਮੀਟਿੰਗ ਹੋਈ। ਇਸ ਵਿਸ਼ੇਸ਼ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਪੰਜਾਬ ਕ੍ਰਿਸ਼ਚੀਨ ਯੂਥ ਫੈਲੋਸ਼ਿਪ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ ਤੇ ਧਾਰਮਿਕ ਤੇ ਸਮਾਜਿਕ ਸੇਵਾ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਪਾਸਟਰ ਮੁਨਸ਼ੀ ਮਸੀਹੀ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਪੁੱਤਰ ਜੋਏਲ ਮਸੀਹੀ ਜੌਲੀ ਨੂੰ ਪਾਸਟਰ ਵਿੰਗ ਕਪੂਰਥਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਪਾਸਟਰ ਹਰਜਿੰਦਰ ਨੇ ਕਿਹਾ ਕਿ ਸਵ. ਪਾਸਟਰ ਮੁਨਸ਼ੀ ਮਸੀਹੀ ਦੀ ਈਸਾਈ ਭਾਈਚਾਰੇ ਪ੍ਰਤੀ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਨ੍ਹਾਂ ਦਾ ਪੁੱਤਰ ਵੀ ਉਨ੍ਹਾਂ ਵਾਂਗ ਈਸਾਈ ਭਾਈਚਾਰੇ ਦੀ ਮਜ਼ਬੂਤੀ ਤੇ ਭਲਾਈ ਲਈ ਕੰਮ ਕਰੇਗਾ। ਇਸ ਮੌਕੇ ਜੋਏਲ ਮਸੀਹੀ ਜੌਲੀ ਨੇ ਪੰਜਾਬ ਕ੍ਰਿਸ਼ਚੀਨ ਯੂਥ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਤੇ ਪੰਜਾਬ ਕ੍ਰਿਸ਼ਚੀਨ ਯੂਥ ਫੈਲੋਸ਼ਿਪ ਦੀ ਪੂਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਸਟਰ ਸਾਡੇ ਈਸਾਈ ਭਾਈਚਾਰੇ ਦੇ ਅਨਮੋਲ ਹੀਰੇ ਹਨ, ਇਸ ਲਈ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਤੇ ਉਨ੍ਹਾਂ ਦਾ ਸਨਮਾਨ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਈਸਾਈ ਭਾਈਚਾਰੇ ਵਿਚ ਸਮਾਜ ਸੇਵਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਦੇ ਪਿਆਰ, ਦਇਆ ਤੇ ਸੇਵਾ ਦੇ ਸੰਦੇਸ਼ ’ਤੇ ਅਧਾਰਤ ਸਮਾਜ ਸੇਵਾ ਦੀ ਇਕ ਅਮੀਰ ਪਰੰਪਰਾ ਹੈ। ਈਸਾਈ ਭਾਈਚਾਰੇ ਦਾ ਉਦੇਸ਼ ਸਮਾਜ ਦੇ ਸਾਰੇ ਵਰਗਾਂ ਲਈ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਉਣਾ ਤੇ ਜਾਗਰੂਕਤਾ ਵਧਾਉਣਾ ਹੈ।