ਕੈਨੇਡਾ ਵਿਚ ਸੁਲਤਾਨਪੁਰ ਲੋਧੀ ਦੇ ਪੰਜਾਬੀਆਂ ਦੀ ਬੱਲੇ ਬੱਲੇ
ਕੈਨੇਡਾ ਵਿਚ ਸੁਲਤਾਨਪੁਰ ਲੋਧੀ ਦੇ ਪੰਜਾਬੀਆਂ ਦੀ ਬੱਲੇ ਬੱਲੇ
Publish Date: Sun, 07 Jun 2026 08:54 PM (IST)
Updated Date: Sun, 07 Jun 2026 08:56 PM (IST)

ਸ਼ਾਦੀ ਮੁਬਾਰਕ ਫੋਟੋ ਸਟੂਡੀਓ ਦੀ ਕੰਪਨੀ ਦਾ ਕੀਤਾ ਉਦਘਾਟਨ ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ ਫੱਤੂਢੀਂਗਾ : ਕੈਨੇਡਾ (ਸਰੀ) ਸ਼ਾਦੀ ਮੁਬਾਰਕ ਫੋਟੋ ਤੇ ਵੀਡੀਓ ਗ੍ਰੈਂਡ ਲੌਂਚ ਬੜੇ ਹੀ ਉਤਸ਼ਾਹ ਤੇ ਰੌਣਕਾਂ ਨਾਲ ਸਮਾਪਤ ਹੋਇਆ। ਸ਼ਾਦੀ ਮੁਬਾਰਕ ਸਟੂਡੀਓ ’ਤੇ ਅੰਮ੍ਰਿਤ ਵੇਲੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਵਾਲਿਆਂ ਨੇ ਕਥਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਗੁਰੂ ਦੇ ਲੜ ਲੱਗਣ ਲਈ ਕਿਹਾ। ਇਸ ਖਾਸ ਮੌਕੇ ਤੇ ਸਮਾਜਿਕ, ਰਾਜਨੀਤਿਕ ਤੇ ਕਾਰੋਬਾਰੀ ਖੇਤਰ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਲਵਾਈ ਤੇ ਰੋਬਿਨ ਕਨੌਜੀਆ ਤੇ ਹਰਿੰਦਰ ਸਚਦੇਵਾ ਤੇ ਉਨ੍ਹਾਂ ਦੀ ਟੀਮ ਨੂੰ ਨਵੇਂ ਕਾਰੋਬਾਰ ਸ਼ੁਰੂ ਕਰਨ ਦੀ ਵਧਾਈ ਦਿੱਤੀ। ਇਸ ਸਮਾਗਮ ਵਿਚ ਸਰੀ ਦੇ ਕਈ ਮਾਣਯੋਗ ਮਹਿਮਾਨ ਸ਼ਾਮਲ ਹੋਏ। ਰਾਜਨੀਤਿਕ ਆਗੂਆਂ ਵਿਚ ਐੱਮਪੀ ਸੁਖ ਧਾਲੀਵਾਲ, ਐੱਮਐੱਲਏ ਮਨਦੀਪ ਸਿੰਘ ਧਾਲੀਵਾਲ, ਕੌਂਸਲਰ ਲਿੰਡਾ ਐਨੀਸ਼ ਸਮੇਰ ਹੋਰ ਪ੍ਰਮੁੱਖ ਹਸਤੀਆਂ ਨੇ ਆਪਣੀ ਹਾਜ਼ਰੀ ਨਾਲ ਸਮਾਗਮ ਵਿਚ ਆਪਣੀ ਹਾਜ਼ਰੀ ਲਵਾਈ। ਸਮਾਗਮ ਦੌਰਾਨ ਮਹਿਮਾਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਤੇ ਮਾਹੌਲ ਖੁਸ਼ੀ ਤੇ ਉਤਸ਼ਾਹ ਨਾਲ ਭਰਪੂਰ ਰਿਹਾ, ਜਿਥੇ ਹਰਿੰਦਰ ਸਚਦੇਵਾ ਤੇ ਰੋਬਿਨ ਕਨੌਜੀਆ ਪਿਛਲੇ 10 ਸਾਲਾ ਤੋਂ ਵੀਡੀਓ ਤੇ ਫੋਟੋਗਰਾਫੀ ਨਾਲ ਸੇਵਾਵਾਂ ਨਿਭਾ ਰਹੇ ਹਨ, ਉਥੇ ਹੀ ਹੁਣ ਸ਼ੋਰਟ ਵੀਡੀਓ, ਬਿਜ਼ਨਸ ਰੀਲ ਤੇ ਹਰ ਤਰ੍ਹਾਂ ਦੀ ਮਸ਼ਹੂਰੀ ਵਾਸਤੇ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਵੀ ਕੀਤੀ ਜਾਵੇਗੀ। ਇਹ ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀਆਂ ਦੀਆਂ ਉਪਲੱਬਧੀਆਂ, ਰਾਜਨੀਤਕ ਪਾਰਟੀਆਂ ਤੇ ਸਮਾਜ ਸੇਵਕਾਂ ਲਈ ਸਰੀ ਵਿਚ ਵਧੀਆ ਪਲੇਟਫਾਰਮ ਖੁੱਲ੍ਹਿਆ ਹੈ। ਇਸ ਮੌਕੇ ਮਨਿਸਟਰ ਰਣਦੀਪ ਸਰਾਂ ਟੀਮ, ਜਗਰੂਪ ਬਰਾੜ ਐੱਮਐੱਲਏ, ਐੱਮਐੱਲਏ ਪੀਟਰ ਮਿਲੋਬਰ, ਐੱਮਐੱਲਏ ਬਿਲਾਲ ਚੀਮਾ, ਕੌਂਸਲਰ ਪ੍ਰਗਟ ਸਿੰਘ, ਭੁਰਜੀ ਬੋਲੀਵੁੱਡ ਐਕਟਰ ਸਟੂਡੀਓ ਦੇ ਡਾਇਰੈਕਟਰ ਹਰਜੋਤ ਸਿੰਘ ਸਚਦੇਵਾ, ਮੈਨੇਜਰ ਸੁਰਿੰਦਰ ਸਿੰਘ ਬੱਬੂ, ਜਗਜੀਤ ਅਟਵਾਲ, ਅਰਸ਼ ਕਲੇਰ, ਸਤੀਸ਼ ਕੁਮਾਰ,ਸੰਧੂ ਲੱਕੀ, ਭੁਪਿੰਦਰ ਸੋਨੀ, ਬਲਿਹਾਰ ਬੈਂਸ, ਬਿੱਲ ਸੰਧੂ, ਸੰਦੀਪ ਸੇਤੀਆ, ਵਿਕਾਸ ਗੌਤਮ, ਮਹੇਸ਼ਇੰਦਰ ਮਾਂਗਟ, ਵਿਨੀਤ ਅੱਗਰਵਾਲ, ਵਿਨੋਦ ਕੁਮਾਰ, ਰੋਹਿਣੀ ਗੁਪਤਾ, ਗੀਤਾਨੀਲੀ ਸ਼ਰਮਾ, ਗੌਰ ਅੰਸ਼ੂਲਾ ਰਾਏ, ਵੇਅਉਲੀ ਰਾਏ ਵਰਮਾ, ਕਿਰਾਨੀਟ ਵਰਮਾ, ਮੁਸਕਾਨ ਵਰਮਾ, ਗੌਰ ਅੰਸ਼ੂਲਾ, ਪ੍ਰਮੋਦ ਗੁਪਤਾ ਲਕਸ਼ਮੀ ਨਾਰਾਇਣ ਮੰਦਿਰ, ਸਰੀ ਅਜ਼ੀਜ਼ ਲਾਢਾ, ਡਾ. ਸੰਦੀਪ ਜੱਸਲ, ਸਪਾਲੀ ਰਾਜੇਸ਼ ਅਨਸਲ, ਅਭੈ ਗੁਪਤਾ ਚੀਫ, ਬਲਰਾਮ ਗੌਤਮ, ਜਯੋਤੀ ਗੁਪਤਾ, ਰਾਜੇਸ਼ ਜਿੰਦਲ, ਜੈਜ਼ੀ ਕੌਰ, ਕੀਵੇਸ ਮੋਟਗਾਗੇ, ਪ੍ਰਿਯੰਕਾ ਧਾਮੀਜ਼ ਮਹਿਤਾ ਤੇ ਹੋਰ ਹਾਜ਼ਰ ਸਨ।