- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਕੇ ਭਵਨ ਮੰਗਲਹਾਰੀ ਦੀ ਚੌਪਾਈਆਂ ਨਾਲ ਪ੍ਰੈਸ ਕਲੱਬ ਗੂੰਜ ਉੱਠਿਆ

* ਦੀ ਵਰਕਿੰਗ ਜਨਲਿਸਟ ਐਸੋਸੀਏਸ਼ਨ ਨੇ ਕਰਵਾਇਆ ਸ੍ਰੀ ਸੁੰਦਰ ਕਾਂਡ ਪਾਠ
* ਧਾਰਮਿਕ ਸਮਾਗਮ ਆਪਸੀ ਪਿਆਰ ਤੇ ਸਦਭਾਵਨਾ ਦੇ ਪ੍ਰਤੀਕ ਹੁੰਦੇ ਹਨ : ਸੰਤ ਸੀਚੇਵਾਲ
ਕੈਪਸ਼ਨ : 21ਕੇਪੀਟੀ4
ਦੀ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਵੱਲੋਂ ਪ੍ਰੈਸ ਕਲੱਬ ਵਿੱਚ ਕਰਵਾਏ ਸੁੰਦਰ ਕਾਂਡ ਪਾਠ ਦੀ ਆਯੋਜਨ ਮੌਕੇ ਹਾਜ਼ਰੀ ਭਰਦੇ ਹੋਏ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਇੰਜ ਸਵਰਨ ਸਿੰਘ, ਸੁਖਵਿੰਦਰ ਸਿੰਘ ਸੁੱਖ, ਤੇ ਹੋਰ ਸੰਗਤਾਂ ।
ਕੈਪਸ਼ਨ : 21ਕੇਪੀਟੀ5
ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ ।
ਲਖਵੀਰ ਸਿੰਘ ਲੱਖੀ/ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਦੀ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਵੱਲੋਂ ਨਵੇਂ ਸਾਲ ਸੰਬੰਧ ’ਚ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਪ੍ਰਧਾਨ ਸੁਰਿੰਦਰਪਾਲ ਸੋਢੀ, ਸੀਨੀਅਰ ਪੱਤਰਕਾਰ ਸਤਪਾਲ ਕਾਲਾ, ਖਜਾਨਚੀ ਅਸ਼ਵਨੀ ਜੋਸ਼ੀ ਦੀ ਅਗਵਾਈ ਹੇਠ ਸੁੰਦਰ ਕਾਂਡ ਪਾਠ ਕਰਵਾਇਆ ਗਿਆ। ਧਾਰਮਿਕ ਸਮਾਗਮ ਦੀ ਸ਼ੁਰੂਆਤ ਵਿਦਵਾਨ ਪੰਡਤ ਮੋਹਣ ਸ਼ਿਆਮ ਸ਼ਰਮਾ ਵੱਲੋਂ ਨੌਂ ਗ੍ਰਹਿ ਪੂਜਨ ਦਾ ਆਯੋਜਨ ਵਿਧੀ ਪੂਰਵਕ ਕੀਤਾ ਗਿਆ। ਸੁੰਦਰ ਕਾਂਡ ਪਾਠ ਦੀ ਸ਼ੁਰੂਆਤ ਪ੍ਰਸਿੱਧ ਭਜਨ ਗਾਇਕ ਕਰਨ ਐਂਡ ਪਾਰਟੀ ਕਪੂਰਥਲਾ ਵਾਲਿਆਂ ਨੇ ਜੈ ਸ਼੍ਰੀ ਰਾਮ, ਜੈ ਬਜਰੰਗ ਬਲੀ ਦੇ ਜੈਕਾਰਿਆਂ ਦੀ ਗੂੰਜ ’ਚ ਕੀਤਾ। ਇਸ ਮੌਕੇ ਪੁੱਜੇ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਆਪਸੀ ਪਿਆਰ ਸਦਭਾਵਨਾ ਦੇ ਪ੍ਰਤੀਕ ਹੁੰਦੇ ਹਨ, ਜਿਸ ’ਚ ਹਰੇਕ ਧਰਮ ਦਾ ਵਿਅਕਤੀ ਹਿੱਸਾ ਲੈ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰਦਾ ਹੈ। ‘ਆਪ’ ਦੇ ਹਲਕਾ ਇੰਚਾਰਜ ਅਤੇ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਵੀ ਸ਼ਿਰਕਤ ਕੀਤੀ ਅਤੇ ਇਸ ਸਮਾਗਮ ਦੀ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਧਾਰਮਿਕ ਸਮਾਗਮ ਆਯੋਜਨ ਦੀ ਵਧਾਈ ਦਿੱਤੀ ਤੇ ਕਿਹਾ ਕਿ ਅਜਿਹੇ ਸਮਾਗਮ ’ਚ ਸਾਨੂੰ ਸਾਰਿਆਂ ਨੂੰ ਸ਼ਾਮਿਲ ਹੋ ਕੇ ਪ੍ਰਭੂ ਦਾ ਗੁਣਗਾਨ ਸੁਣਨ ਦਾ ਮੌਕਾ ਮਿਲਦਾ ਹੈ। ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ ਨੇ ਵੀ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਕਿਹਾ ਕਿ ਸੁੰਦਰ ਕਾਂਡ ਸਿਰਫ ਭਗਤੀ ਦਾ ਮਾਰਗ ਨਹੀਂ ਬਲਕਿ ਜੀਵਨ ਪ੍ਰਬੰਧਨ ਦਾ ਜੀਵਨ ਸ਼ਾਸਤਰ ਹੈ। ਕਰਨ ਗਰੁੱਪ ਦੇ ਕਲਾਕਾਰਾਂ ਨੇ ਜਿਸ ਸ਼ੁੱਧਤਾ ਅਤੇ ਲੈਯਬੱਧਤਾ ਦੇ ਨਾਲ ਪ੍ਰਭੂ ਚਰਿਤਰ ਦਾ ਗੁਣ ਗਾਣ ਕੀਤਾ ਹੈ ਇਹ ਨਵੀਂ ਪੀੜੀ ਦੇ ਲਈ ਪ੍ਰੇਰਨਾਦਾਇਕ ਹੈ। ਹਲਕਾ ਭਾਜਪਾ ਇੰਚਾਰਜ ਤੇ ਸ਼ਿਵ ਮੰਦਿਰ ਚੌੜਾ ਖੂਹ ਦੇ ਪ੍ਰਧਾਨ ਰਕੇਸ਼ ਨੀਟੂ, ਮੰਡਲ ਪ੍ਰਧਾਨ ਡਾਕਟਰ ਰਕੇਸ਼ ਪੁਰੀ ਨੇ ਕਿਹਾ ਕਿ ਅਜਿਹੇ ਆਯੋਜਨਾ ਦੇ ਨਾਲ ਸਮਾਜ ਨੂੰ ਸਨਾਤਨ ਮੁੱਲਾਂ ਦਾ ਵਿਸਥਾਰ ਹੁੰਦਾ ਹੈ। ਸਮਾਗਮ ਵਿੱਚ ਪਹੁੰਚੀਆਂ ਵਿਸ਼ੇਸ਼ ਸਖਸੀਅਤਾਂ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਦੀਪਕ ਧੀਰ ਰਾਜੂ ਪ੍ਰਧਾਨ ਨਗਰ ਕੌਂਸਲ, ਵਿਨੋਦ ਸ਼ਰਮਾ ਸਾਬਕਾ ਤਹਿਸੀਲਦਾਰ, ਤੇਜਵੰਤ ਸਿੰਘ ਚੇਅਰਮੈਨ, ਅਸ਼ੋਕ ਮੋਗਲਾ ਸਾਬਕਾ ਪ੍ਰਧਾਨ, ਇੰਜੀਨੀਅਰ ਸਵਰਨ ਸਿੰਘ, ਗੁਰਵਿੰਦਰ ਸਿੰਘ ਵਿਰਕ, ਕੌਂਸਲਰ ਪਵਨ ਕਨੋਜੀਆ, ਰਣਜੀਤ ਸਿੰਘ ਸੈਣੀ ,ਮਾਸਟਰ ਨਰੇਸ਼ ਕੋਹਲੀ, ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਲਖਪਤ ਰਾਏ ਪ੍ਰਭਾਕਰ, ਰਕੇਸ਼ ਨੀਟੂ ਪ੍ਰਧਾਨ ਸ਼ਿਵ ਮੰਦਿਰ ਚੌੜਾ ਖੂਹ, ਰਵਿੰਦਰ ਰਵੀ ਪਿੱਥੋਰਾਹਲ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ, ਭੁਪਿੰਦਰ ਸਿੰਘ ਖਾਲਸਾ, ਕੰਵਲਨੈਣ ਸਿੰਘ ਕੇਨੀ, ਸਤ ਨਰਾਇਣ ਮਹਿਤਾ, ਰਾਜ ਮੋਹਣ ਪੁਰੀ, ਪਵਨ ਸੇਠੀ ਪ੍ਰਧਾਨ ਰਾਮਲੀਲਾ ਕਮੇਟੀ, ਜਗਪਾਲ ਸਿੰਘ ਚੀਮਾ, ਪ੍ਰੀਤਮ ਸਿੰਘ ਆਹਲੀ, ਗੁਰਨਾਮ ਸਿੰਘ ਸਾਬਕਾ ਕੌਂਸਲਰ, ਐਡ ਸ਼ੈਲ ਪ੍ਰਭਾਕਰ ਖਜਾਨਚੀ ਬਾਰ ਅਸੋਸੀਏਸ਼ਨ, ਚੰਦਰ ਮੋਹਣ ਸ਼ਰਮਾ, ਪਵਨ ਕਾਲਾ ਪ੍ਰਧਾਨ ਸਤਿਆ ਸਨਾਤਨ ਸੇਵਾ ਸੰਮਤੀ, ਮਹੰਤ ਰੂਪ ਚੰਦ ਅਰੋੜਾ ਆਦਿ ਨੂੰ ਦੁਸ਼ਾਲਾ ਤੇ ਪ੍ਰਭੂ ਰਾਮ ਪਰਿਵਾਰ ਦਾ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਲੰਗਰ ਭੰਡਾਰਾ ਲਾਇਆ ਗਿਆ। ਇਸ ਮੌਕੇ ਜਨਰਲ ਸਕੱਤਰ ਲਕਸ਼ਮੀ ਨੰਦਨ, ਨਰੇਸ਼ ਹੈਪੀ, ਰਾਕੇਸ਼ ਕੁਮਾਰ, ਜਗਮੋਹਣ ਸਿੰਘ ਥਿੰਦ, ਓਮ ਪ੍ਰਕਾਸ਼, ਗੁਰਪ੍ਰੀਤ ਸਿੰਘ, ਮਲਕੀਤ ਕੌਰ, ਚਰਨਜੀਤ ਢਿਲੋਂ, ਰਣਜੀਤ ਸਿੰਘ ਚੰਦੀ, ਨਿਰਮਲ ਹੈਪੀ,ਵਿਕੀ ਤਲਵੰਡੀ ਚੌਧਰੀਆਂ, ਅਮਰਜੀਤ ਸਿੰਘ, ਦਿਲਬਾਗ ਸਿੰਘ, ਕੰਵਲਜੀਤ ਸਿੰਘ, ਕੁਲਬੀਰ ਸਿੰਘ ਮਿੰਟੂ, ਤਰਸੇਮ ਸਿੰਘ ਥਿੰਦ, ਰਵਿੰਦਰ ਰਵੀ ਆਦਿ ਵੀ ਮੌਜੂਦ ਸਨ ।