ਨਿਸ਼ਾਨ ਉੱਚੇਵਾਲਾ ਨੂੰ ਮਿਲੇਗਾ 'ਕੁਲਦੀਪ ਪਾਰਸ’ ਐਵਾਰਡ : ਡਾ. ਬਾਵਾ
ਕੇ ਦੀਪ ਜਗਮੋਹਣ ਕੌਰ ਯਾਦਗਾਰੀ ਮੇਲੇ ਤੇ ਨਿਸ਼ਾਨ ਉੱਚੇਵਾਲਾ ਵਾਲਾ ਨੂੰ 'ਕੁਲਦੀਪ ਪਾਰਸ, ਐਵਾਰਡ ਨਾਲ ਨਿਵਾਜਿਆ ਜਾਵੇਗਾ: ਡਾ. ਬਾਵਾ
Publish Date: Thu, 22 Jan 2026 06:51 PM (IST)
Updated Date: Thu, 22 Jan 2026 06:54 PM (IST)

ਹਰਵੰਤ ਸਚਦੇਵਾ ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ’ਚ ਪੈਂਦੇ ਪਿੰਡ ਉੱਚਾ ਦੇ ਜੰਮਪਲ ਨਿਸ਼ਾਨ ਉੱਚੇਵਾਲਾ ਨੇ ਆਪਣੀ ਸੁਰੀਲੀ ਆਵਾਜ਼ ਅਤੇ ਸਖ਼ਤ ਮਿਹਨਤ ਸਦਕਾ ਪ੍ਰਸਿੱਧੀ ਹਾਸਲ ਕੀਤੀ ਹੈ, ਜਿਸ ਲਈ ਉਨ੍ਹਾਂ ਸਮੇਤ 13 ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਨੂੰ 18ਵੇਂ ਕੇ ਦੀਪ-ਜਗਮੋਹਣ ਕੌਰ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਵਿਚ ਸਨਮਾਨਿਤ ਕੀਤਾ ਜਾਵੇਗਾ। ਉਕਤ ਜਾਣਕਾਰੀ ਮੇਲੇ ਦੇ ਮੁੱਖ ਸੰਚਾਲਕ ਤੇ ਸੱਭਿਆਚਾਰਕ ਮੇਲਿਆਂ ਦੇ ਬਾਦਸ਼ਾਹ ਗੁਰਨਾਮ ਸਿੰਘ ਨਿਧੜਕ ਅਤੇ ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ ਇੰਡੀਆ ਦੇ ਡਾਇਰੈਕਟਰ ਡਾ. ਐੱਚਐੱਸ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਜਨਵਰੀ 2026 ਦਿਨ ਐਤਵਾਰ ਨੂੰ ਦੁਸਹਿਰਾ ਗਰਾਊਂਡ ਸ਼ਾਹਕੋਟ ਵਿਖੇ ਕਰਵਾਏ ਜਾ ਰਹੇ ਇਸ ਮੇਲੇ ਵਿਚ, ਜਿਥੇ ਸੁਰੀਲੀ ਗਾਇਕਾ ਮੁਸਕਾਨ ਕੁਰੈਸ਼ੀ ਨੂੰ ਜਗਮੋਹਣ ਕੌਰ ਐਵਾਰਡ ਤੇ ਪ੍ਰਸਿੱਧ ਗਾਇਕ ਨਿਸ਼ਾਨ ਉੱਚੇਵਾਲਾ ਨੂੰ ਕੁਲਦੀਪ ਪਾਰਸ ਐਵਾਰਡ ਨਾਲ ਨਿਵਾਜਿਆ ਜਾਵੇਗਾ। ਇਸ ਮੌਕੇ ਨਿਸ਼ਾਨ ਉੱਚੇਵਾਲਾ ਤੇ ਪ੍ਰਵੀਨ ਅਖ਼ਤਰ ਦਾ ਨਵਾਂ ਗੀਤ ਗੋਲਡ ਗਹਿਣੇ’ ਵੀ ਰਿਲੀਜ਼ ਕੀਤਾ ਜਾਵੇਗਾ। ਇਸ ਮੌਕੇ ਸੁਖਪਾਲ ਸਿੰਘ ਡੀਐੱਸਪੀ ਸ਼ਾਹਕੋਟ ਨੂੰ ਮਾਣ ਪੰਜਾਬ ਦਾ ਐਵਾਰਡ ਦਿੱਤਾ ਜਾਵੇਗਾ। ਇਸੇ ਤਰ੍ਹਾਂ ਗੁਰਦੇਵ ਸਿੰਘ ਸੰਘੇੜਾ ਸਾਦਿਕਪੁਰ ਇਟਲੀ, ਕੁਲਦੀਪ ਸਿੰਘ ਫੂਡ ਸਪਲਾਈ ਇੰਸਪੈਕਟਰ ਨਕੋਦਰ, ਪੁਰਾਣੇ ਕਬੱਡੀ ਖਿਡਾਰੀ ਗੁਰਮੇਲ ਸਿੰਘ ਰੇੜਵਾ, ਹਰਪਾਲ ਸਿੰਘ ਐੱਸਡੀਓ ਸ਼ਾਹਕੋਟ, ਦਵਿੰਦਰ ਸਿੰਘ ਪੰਚਾਇਤ ਅਫ਼ਸਰ ਲੋਹੀਆਂ ਖ਼ਾਸ, ਪ੍ਰੋ. ਕਰਤਾਰ ਸਿੰਘ ਸਚਦੇਵਾ, ਡਾ ਸਤਨਾਮ ਸਿੰਘ ਕਮਾਲਕੇ, ਨਿਰਮਲ ਸਿੰਘ ਮਾਣਕਪੁਰ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਢਾਡੀ ਪ੍ਰਚਾਰਕ ਸੁਖਦੇਵ ਸਿੰਘ ਸ਼ਾਨ ਆਦਿ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਗੀਤਕਾਰ ਗੁਰਨਾਮ ਸਿੰਘ ਨਿਧੜਕ ਤੋਂ ਇਲਾਵਾ, ਫਾਰਮੇਸੀ ਅਫਸਰ ਤਰਨਦੀਪ ਸਿੰਘ ਰੂਬੀ ਸ਼ਾਹਕੋਟ, ਸੂਫੀ ਗਾਇਕ ਕੁਲਵਿੰਦਰ ਸ਼ਾਹਕੋਟੀ, ਅਸ਼ੋਕ ਗਿੱਲ, ਪ੍ਰੀਤ ਕੰਠ, ਦਲਬੀਰ ਸਭਰਵਾਲ ਆਦਿ ਵੀ ਹਾਜ਼ਰ ਸਨ।