ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਦੇ ਸੰਗੀਤ ਨਾਲ ਗੂੰਜਿਆ ਪੰਡਾਲ
ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਦੇ ਸੰਗੀਤ ਨਾਲ ਗੂੰਜਿਆ ਪੰਡਾਲ।
Publish Date: Sun, 05 Apr 2026 08:01 PM (IST)
Updated Date: Mon, 06 Apr 2026 04:11 AM (IST)
ਪੰਜਾਬੀ ਜਾਗਰਣ ਪ੍ਰਤੀਨਿਧ,ਫਗਵਾੜਾ ਲੱਡੂ ਗੋਪਾਲ ਸ਼੍ਰੀ ਭਾਗਵਤ ਸੇਵਾ ਸੰਘ ਵੱਲੋਂ ਸਥਾਨਕ ਆਰਿਆ ਹਾਈ ਸਕੂਲ ਫਗਵਾੜਾ ਵਿੱਚ ਕਰਵਾਈ ਜਾ ਰਹੀ ਰਾਮਕਥਾ ਦੇ ਪਹਿਲੇ ਦਿਨ ਪੰਡਾਲ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਦੇ ਸੰਗੀਤ ਨਾਲ ਗੂੰਜ ਉਠਿਆ। ਪਰਮ ਪੂਜਨੀਕ ਕਥਾ ਵਿਆਸ ਰਵਿਨੰਦਨ ਸ਼ਾਸਤਰੀ ਜੀ ਨੇ ਸ਼੍ਰੀ ਰਾਮ ਕਥਾ ਨਾਲ ਲੋਕਾਂ ਨੂੰ ਮੰਤ੍ਰਮੁਗਧ ਕਰ ਦਿੱਤਾ। ਪੂਜਨੀਕ ਰਵਿਨੰਦਨ ਸ਼ਾਸਤਰੀ ਨੇ ਪਹਿਲੇ ਦਿਨ ਸ਼੍ਰੀ ਰਾਮਾਇਣ ਜੀ ਦੀ ਸਾਡੇ ਜੀਵਨ ਵਿੱਚ ਮਹੱਤਤਾ ਦੇ ਨਾਲ-ਨਾਲ ਮਹਰਿਸ਼ੀ ਵਾਲਮੀਕਿ ਜੀ ਦੇ ਜੀਵਨ ਅਤੇ ਗੋਸਵਾਮੀ ਤੁਲਸੀਦਾਸ ਜੀ ਦੇ ਚਰਿੱਤਰ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਅੱਜ ਵਿਆਸ ਪੀਠ ਦਾ ਪੂਜਨ ਮੁੱਖ ਯਜਮਾਨ ਅਨੀਸ਼ ਕੁਮਾਰ ਵਰਮਾ, ਨੀਲਮ ਵਰਮਾ, ਵਿੱਕੀ ਭਟਨਾਗਰ, ਗੀਤਾ ਭਟਨਾਗਰ, ਪ੍ਰਸ਼ਾਂਤ ਗੁਪਤਾ ਅਤੇ ਦੀਪਿਕਾ ਗੁਪਤਾ ਵੱਲੋਂ ਕੀਤਾ ਗਿਆ। ਇਸ ਮੌਕੇ ਲਕਸ਼ੇ, ਵਿਵੇਕ, ਸ਼ਿਵਮ, ਗੋਰਾ ਪਹਲਵਾਨ, ਰਜਨੀਸ਼ ਸ਼ਰਮਾ, ਰਾਜੇਸ਼ ਜਲੋਟਾ, ਮੋਨੂ, ਪੰ. ਰਾਕੇਸ਼ ਸ਼ੁਕਲਾ ਦੇ ਨਾਲ ਭਾਰੀ ਗਿਣਤੀ ਵਿੱਚ ਸੰਗਤਾ ਹਾਜ਼ਰ ਸਨ।