ਦਿ ਓਪਨ ਡੋਰ ਚਰਚ ਖੋਜੇਵਾਲਾ ਨੇ ਗੁੱਡ ਫਰਾਈਡੇ ਮਨਾਇਆ
ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਪ੍ਰਭੂ ਯਿਸ਼ੂ ਮਸੀਹ ਜੀ ਨੂੰ ਸਲੀਬ ਤੇ ਚੜਾਏ ਜਾਣ ਦਾ ਦਿਨ ਮਨਾਇਆ
Publish Date: Fri, 03 Apr 2026 08:17 PM (IST)
Updated Date: Fri, 03 Apr 2026 08:19 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਸ਼ੁੱਕਰਵਾਰ ਨੂੰ ਦਿ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਪ੍ਰਭੂ ਯਿਸ਼ੂ ਮਸੀਹ ਜੀ ਨੂੰ ਸਲੀਬ ’ਤੇ ਚੜਾਏ ਜਾਣ ਦਾ ਦਿਨ, ਜੋ ਇਕ ਇਤਹਾਸਿਕ ਦਿਨ ਮੰਨਿਆ ਜਾਂਦਾ ਹੈ, ਨੂੰ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। ਇਸ ਨੂੰ ਸਾਰੀ ਦੁਨੀਆਂ ਵਿਚ ਗੁੱਡ ਫਰਾਈਡੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਖੋਜੇਵਾਲਾ ਚਰਚ ਦੇ ਮੁੱਖ ਪਾਸਟਰ ਦਿਓਲ ਨੇ ਆਈਆਂ ਹੋਈਆਂ ਹਜ਼ਾਰਾਂ ਸੰਗਤਾਂ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੀ ਪਵਿੱਤਰ ਕੁਰਬਾਨੀ ਬਾਰੇ ਪਵਿੱਤਰ ਬਾਈਬਲ ਦੀਆ ਲਿਖਤਾਂ ਦੁਆਰਾ ਸੰਬੋਧਨ ਕੀਤਾ। ਪਵਿੱਤਰ ਬਾਈਬਲ ਦੇ ਅਨੁਸਾਰ ਪ੍ਰਭੂ ਯਿਸ਼ੂ ਮਸੀਹ ਸਾਰੀ ਮਨੁੱਖ ਜਾਤੀ ਲਈ ਇਸ ਸੰਸਾਰ ਉੱਤੇ ਉਨ੍ਹਾਂ ਦੇ ਪਾਪਾਂ ਦੀ ਵਜ੍ਹਾ ਕਰਕੇ ਆਏ ਕਿਉਂਕਿ ਜੋ ਰਿਸ਼ਤਾ ਅਦਨ ਦੇ ਬਾਗ ਵਿਚ ਯਹੋਵਾਹ ਪ੍ਰਮੇਸ਼ਵਰ ਦਾ ਇਨਸਾਨ ਨਾਲ ਟੁੱਟ ਗਿਆ ਸੀ ਉਸ ਨੂੰ ਦੁਬਾਰਾ ਜੋੜਿਆ ਜਾਵੇ। ਇਸ ਰਿਸ਼ਤੇ ਨੂੰ ਜੋੜਨ ਲਈ ਇਕ ਪਵਿੱਤਰ ਬਲੀਦਾਨ ਦੀ ਜ਼ਰੂਰਤ ਸੀ। ਪ੍ਰਭੂ ਯਿਸ਼ੂ ਮਸੀਹ ਜੀ ਨੇ ਆਪਣੇ ਜਿਉਂਦੇ ਜੀ ਆਪਣੇ ਚੇਲਿਆਂ ਨੂੰ ਆਖਿਆ ਜ਼ਰੂਰੀ ਹੈ ਕਿ ਮੈਂ ਯਰੂਸ਼ਲਮ ਨੂੰ ਜਾਵਾਂ ਤੇ ਬਜ਼ੁਰਗਾਂ, ਪ੍ਰਧਾਨ ਜਾਜਕਾਂ ਤੇ ਗ੍ਰੰਥੀਆਂ ਦੇ ਹੱਥੋਂ ਬਹੁਤ ਦੁੱਖ ਝੱਲਾਂ ਤੇ ਮਾਰ ਦਿੱਤਾ ਜਾਵਾਂ ਤੇ ਮੁਰਦਿਆਂ ਵਿਚੋਂ ਤੀਜੇ ਦਿਨ ਜੀ ਉੱਠਾਂ ਤਾਂ ਕਿ ਨਬੀਆਂ ਦੀਆਂ ਲਿਖਤਾਂ ਜੋ ਮੇਰੇ ਹੱਕ ਵਿਚ ਲਿਖੀਆਂ ਹਨ ਉਹ ਪੂਰੀਆਂ ਹੋ ਸਕਣ। ਇਸ ਮੌਕੇ ਓਪਨ ਡੋਰ ਚਰਚ ਵਿਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਆਈਆਂ ਹੋਈਆਂ ਸੰਗਤਾਂ ਲਈ ਓਪਨ ਡੋਰ ਵੈੱਲਫੇਅਰ ਸੋਸਾਇਟੀ ਵੱਲੋਂ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਤੇ ਦੁਖੀਆਂ ਲਈ ਵੀ ਅਰਦਾਸ ਕੀਤੀ ਗਈ। ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ, ਪਾਸਟਰ ਸੰਦੀਪ, ਪ੍ਰਧਾਨ ਜੈ ਰਾਮ ਬੰਧਨ, ਕੁਲਦੀਪ ਸਿੰਘ ਸੰਧਾਵਾਲੀਆ ਪੀਸੀਪੀਸੀ, ਯੂਥ ਪ੍ਰਧਾਨ ਰਾਜਵਿੰਦਰ ਝੰਡ, ਮੁੱਖ ਸੇਵਾਦਾਰ ਸੁੱਚਾ ਮਸੀਹ, ਮਥੁਰਾ ਦਾਸ, ਸੰਜੀਵ ਕੁਮਾਰ, ਬਲਵਿੰਦਰ ਬਿੱਟੂ, ਮਾਂਗੀ ਰਾਮ, ਰਾਜੇਸ਼ ਕੰਬੋਜ, ਸੋਢੀ ਰਾਮ, ਸਰਬਜੀਤ ਸਿੰਘ, ਨਰਿੰਦਰ ਠਾਕੁਰ, ਸਤਪਾਲ, ਸੁਰਿੰਦਰ ਗਰੀਹ, ਡੇਵਿਡ ਮਸੀਹ, ਬ੍ਰਦਰ ਇੰਮਾਨੁਏਲ ਮਸੀਹ, ਰਜਿੰਦਰ ਕੁਮਾਰ, ਸਿਸਟਰ ਸੋਨੀਆ, ਸਿਸਟਰ ਕੰਵਲਜੀਤ, ਸਿਸਟਰ ਜਸਵਿੰਦਰ ਆਦਿ ਸ਼ਾਮਲ ਸਨ।