--ਸ਼ਾਹੀ ਇਮਾਮ ਨੇ ਦੇਸ਼ ਦੀ ਅਮਨ ਸ਼ਾਂਤੀ ਤੇ ਤਰੱਕੀ ਦੀ ਦੁਆ ਕਰਵਾਈ --ਐਡਵੋਕੇਟ ਕਰਮਬੀਰ ਸਿੰਘ ਚੰਦੀ, ਕੰਵਰ ਇਕਬਾਲ ਤੇ ਹੋਰ ਆਗੂਆਂ ਨੇ ਦਿੱਤੀ ਈਦ ਦੀ ਮੁਬਾਰਕਬਾਦ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹੇ ਭਰ ਵਿਚ ਅੱਜ ਮੁਸਲਿਮ ਭਾਈਚਾਰੇ ਨੇ ਪਵਿੱਤਰ ਰਮਜ਼ਾਨ ਮਹੀਨੇ ਦੀ ਸਮਾਪਤੀ ਤੇ ਈਦ-ਉਲ-ਫਿਤਰ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ। ਵੱਖ-ਵੱਖ ਈਦਗਾਹਾਂ ਤੇ ਮਸਜਿਦਾਂ ਵਿਚ ਈਦ ਦੀ ਨਮਾਜ਼ ਅਦਾ ਗਈ ਤੇ ਮੁਸਲਿਮ ਭਰਾਵਾਂ ਨੇ ਇਕ-ਦੂਜੇ ਦੇ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ ਤੇ ਈਦ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਇਸੇ ਸਬੰਧ ਵਿਚ ਕਪੂਰਥਲਾ ਬੱਸ ਸਟੈਂਡ ਨੇੜਲੀ ਈਦਗਾਹ ਵਿਚ ਈਦਗਾਹ ਦੇ ਸ਼ਾਹੀ ਇਮਾਮ ਮੌਲਵੀ ਅਬਦੁਲ ਹਮੀਦ ਨੇ ਈਦ ਵਿਚ ਨਮਾਜ਼ ਅਦਾ ਕਰਨ ਵਾਲੇ ਹਜ਼ਾਰਾਂ ਦੀ ਗਿਣਤੀ ਵਿਚ ਮੁਸਲਿਮ ਭਰਾਵਾਂ ਨੂੰ ਈਦ ਦੀ ਨਮਾਜ਼ ਅਦਾ ਕਰਵਾਈ ਬਾਅਦ ਵਿਚ ਉਨ੍ਹਾਂ ਦੇਸ਼ ਦੀ ਤਰੱਕੀ ਤੇ ਅਮਨ ਸ਼ਾਂਤੀ ਲਈ ਦੁਆ ਵੀ ਕਰਵਾਈ। ਇਸ ਤੋਂ ਪਹਿਲਾਂ ਮੁਸਲਿਮ ਭਰਾਵਾਂ ਨੂੰ ਸੰਬੋਧਨ ਕਰਦਿਆਂ ਮੌਲਵੀ ਅਬਦੁਲ ਹਮੀਦ ਤੇ ਮੁਸਲਿਮ ਭਾਈਚਾਰੇ ਦੇ ਹੋਰ ਆਗੂਆਂ ਨੇ ਨਮਾਜ਼, ਰੋਜ਼ੇ ਆਦਿ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ਤੇ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਇਸਨੂੰ ਜਲਦ ਤੋਂ ਜਲਦ ਰੋਕਿਆ ਜਾਵੇ ਤਾਂ ਕਿ ਕਈ ਬੇਗੁਨਾਹ ਵਿਅਕਤੀਆਂ ਨੂੰ ਬਚਾਇਆ ਜਾ ਸਕੇ। ਇਸੇ ਦੌਰਾਨ ਹੀ ਅੰਜੁਮਨ ਇਸਲਾਮੀਆ ਕਮੇਟੀ ਦੇ ਪ੍ਰਧਾਨ ਮੁਹੰਮਦ ਯੂਨਸ ਅਨਸਾਰੀ ਨੇ ਨਮਾਜ਼ੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਈਦ ਉਲ ਫਿਤਰ ਦਾ ਤਿਉਹਾਰ ਸਾਨੂੰ ਭਾਈਚਾਰਕ ਸਾਂਝ ਮਜ਼ਬੂਤ ਕਰਨ ਤੇ ਹਾਰਦਿਕ ਸੁਹਿਰਦ ਰਹਿਣ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਮੁਸਲਿਮ ਭਾਈਚਾਰੇ ਨਾਲ ਸਬੰਧਤ ਨੌਜਵਾਨਾਂ ਨੂੰ ਸਿੱਖਿਆ ਵੱਲ ਉਚੇਚਾ ਧਿਆਨ ਦੇਣ ਤੇ ਦੇਸ਼ ਦੀ ਮੁੱਖ ਧਾਰਾ ਵਿਚ ਸ਼ਾਮਲ ਹੋ ਕੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੋਲਦਿਆਂ ਗੁੱਜਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਮੱਖਣ ਅਲੀ ਨੇ ਕਿਹਾ ਕਿ ਕਿਸੇ ਨੂੰ ਵੀ ਐੱਸਆਈਆਰ ਤੋਂ ਡਰਨ ਦੀ ਲੋੜ ਨਹੀਂ ਸਗੋਂ ਜਦੋਂ ਕੋਈ ਮੁਲਾਜ਼ਮ ਘਰ ਆਉਂਦਾ ਹੈ ਤਾਂ ਆਪਣੇ ਦਸਤਾਵੇਜ਼ ਉਨ੍ਹਾਂ ਨੂੰ ਦਿਖਾਕੇ ਆਪਣੇ-ਆਪ ਨੂੰ ਰਜਿਸਟਰ ਕਰਵਾਓ। ਉਨ੍ਹਾਂ ਵੱਖ-ਵੱਖ ਰਾਜਨੀਤਿਕ ਆਗੂਆਂ ਵੱਲੋਂ ਵਧਾਈ ਸੰਦੇਸ਼ ਬਾਰੇ ਦੱਸਦਿਆਂ ਸਾਰੇ ਆਏ ਮਹਿਮਾਨਾਂ ਤੇ ਹੋਰਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਈਦ ਵਿਚ ਉਚੇਚੇ ਤੌਰ ਤੇ ਸ਼ਾਮਲ ਹੋਏ ਆਪ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ, ਟਰੇਡਰਜ਼ ਕਮਿਸ਼ਨ, ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਦੇ ਜ਼ਿਲ੍ਹਾ ਚੇਅਰਮੈਨ ਕੰਵਰ ਇਕਬਾਲ ਸਿੰਘ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਪੇਸ਼ ਕੀਤੀ। ਇਸ ਮੌਕੇ ਮੁਸਲਿਮ ਭਾਈਚਾਰੇ ਵਲੋਂ ਮੰਗ ਪੱਤਰ ਦੇ ਕੇ ਆਪ ਸਰਕਾਰ ਤੋਂ ਮੰਗ ਕੀਤੀ ਗਈ ਕਿ ਈਦਗਾਹ ਦੇ ਮਿਨਾਰਾਂ, ਫ਼ਰਸ਼ਾਂ ਤੇ ਵਜ਼ੂਖਾਨੇ ਆਦਿ ਦੀ ਮੁਰੰਮਤ ਕਰਵਾਈ ਜਾਵੇ, ਬਾਬਾ ਪੀਰ ਚੌਧਰੀ ਵਿਖੇ ਕਬਰਸਤਾਨ ਦੀ ਚਾਰਦੀਵਾਰੀ ਉੱਚੀ ਕਰਵਾਈ ਜਾਵੇ, ਮਿ੍ਤਕ ਦੇਹ ਲਿਜਾਣ ਲਈ ਵਾਹਨ ਮੁਹੱਈਆ ਕਰਵਾਇਆ ਜਾਵੇ, ਸ਼ਹਿਰ ਵੱਖ-ਵੱਖ ਥਾਵਾਂ ਤੇ ਈਦਗਾਹ, ਮਸਜਿਦਾਂ, ਕਬਰਸਤਾਨ ਆਦਿ ਦੇ ਬਾਹਰ ਨਿਗਮ ਵੱਲੋਂ ਸਾਈਨ ਬੋਰਡ ਲਵਾਏ ਜਾਣ ਆਦਿ ਮੰਗਾਂ ਪੂਰੀਆਂ ਕਰਨ ਲਈ ਕਿਹਾ ਗਿਆ, ਜਿਸ ਤੇ ਐਡਵੋਕੇਟ ਚੰਦੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕਰਵਾਉਣ ਦਾ ਭਰੋਸਾ ਦਿਵਾਇਆ। ਇਸੇ ਦੌਰਾਨ ਹੀ ਇਸਲਾਮੀਆ ਮਾਡਲ ਸਕੂਲ ਕਪੂਰਥਲਾ ਦੇ ਵਿਦਿਆਰਥੀਆਂ ਨੇ ਨਜ਼ਮਾਂ ਤੇ ਨਾਥ ਪੇਸ਼ ਕੀਤੀਆਂ। ਈਦ ਦੀ ਨਮਾਜ਼ ਅਦਾ ਕਰਨ ਮੌਕੇ ਗੁੱਜਰ ਐਸੋਸੀਏਸ਼ਨ ਦੇ ਪ੍ਰਧਾਨ ਲਿਆਕਤ ਅਲੀ, ਸ਼ਵਿੰਦਰ ਸਿੰਘ ਬੁਟਾਰੀ, ਗੁੱਜਰ ਮਹਾਂਸਭਾ ਦੇ ਪ੍ਰਧਾਨ ਮੁਹੰਮਦ ਰਮਜ਼ਾਨ ਅਲੀ, ਜਨਰਲ ਸਕੱਤਰ ਯਾਕੂਬ ਅਲੀ, ਏਐੱਸਆਈ ਸ਼ਕੀਲ ਮੁਹੰਮਦ ਆਦਿ ਨੇ ਵੀ ਸੰਬੋਧਨ ਕੀਤਾ ਤੇ ਮੁਬਾਰਕਬਾਦ ਪੇਸ਼ ਕੀਤੀ। ਇਸ ਮੌਕੇ ਅਮਨਦੀਪ ਲਾਡੀ, ਨਿਰਮਲ ਸਿੰਘ, ਸੁਰਿੰਦਰਪਾਲ ਸ਼ਿੰਦਾ, ਹੇਮੰਤ ਕੁਮਾਰ, ਨਿਰਮਲ ਸਿੰਘ ਸਰਪੰਚ, ਸਹਬਾਨ ਅਲੀ, ਅਬਦੁਲ ਗਫਾਰ, ਸਵਾਰਦੀਨ, ਦਲਮੀਰ ਆਰੀਆਂਵਾਲ, ਬਸ਼ੀਰ ਮੁਹੰਮਦ, ਗੁੱਜਰ ਮਹਾਂਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਨਵਰ ਖਾਨ ਕਾਦੂਪੁਰ, ਨਸਰੂਦੀਨ, ਮਕਸੂਦ ਅਲੀ, ਇਸਮਾਈਲ, ਇੰਤਜ਼ਾਰ ਅਲੀ, ਮੁਹੰਮਦ ਸ਼ਾਜਨ, ਮਿਹਰਬਾਨ ਅਲੀ, ਮੁਹੰਮਦ ਸਲੀਮ ਅੰਸਾਰੀ, ਮੁਖ਼ਤਾਰ ਅਲੀ, ਸ਼ਾਹਿਦ ਅਲੀ, ਉਸਮਾਨ, ਅਬਦੁਲ ਰਸੂਲ, ਫ਼ਕੀਰ ਹੁਸੈਨ, ਅਬਦੁਲ ਹਸਨ, ਗੁਲਫਾਮ, ਸਲਮਾਨ, ਅਯਾਨ ਅਲੀ, ਕਾਮਲ ਦੀਨ ਵਰਿਆਂਹ ਦੋਨਾ, ਅਫਤਾਬ ਅਲੀ, ਮਹਿਤਾਬ ਅਲੀ, ਮੁਹੰਮਦ ਸ਼ਮਸ਼ਾਦ, ਸਲਾਹਦੀਨ, ਹਾਜੀ ਯੂਸਫ਼, ਅਬਦੁਲ ਰਹਿਮਾਨ, ਮਨਸੂਰ ਅਲੀ, ਸ਼ੌਕਤ ਅਲੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। --ਬੀਬੀ ਪੀਰੋਂ ਵਾਲੀ ਮਸਜਿਦ ਵਿਚ ਈਦ-ਉਲ-ਫਿਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਈਦ-ਉਲ-ਫਿਤਰ ਦਾ ਤਿਉਹਾਰ ਬੀਬੀ ਪੀਰੋਂਵਾਲੀ ਮਸਜਿਦ ਅੰਮਿ੍ਤਸਰ ਰੋਡ ਕਪੂਰਥਲਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁਸਲਿਮ ਸਮਾਜ ਨਾਲ ਸਬੰਧਿਤ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਇਸੇ ਦੌਰਾਨ ਮੌਲਾਨਾ ਅਮਾਨੁੱਲਾ ਨੇ ਮੁਸਲਿਮ ਭਰਾਵਾਂ ਨੂੰ ਈਦ ਉੱਲ ਫ਼ਿਤਰ ਦੀ ਨਮਾਜ਼ ਅਦਾ ਕਰਵਾਈ ਤੇ ਉਨ੍ਹਾਂ ਮੁਲਕ ਦੀ ਤਰੱਕੀ ਤੇ ਸ਼ਾਂਤੀ ਤੇ ਭਾਈਚਾਰਕ ਏਕਤਾ ਲਈ ਦੁਆ ਕੀਤੀ। ਉਨ੍ਹਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁਹੰਮਦ ਸਾਹਿਬ ਦੇ ਦੱਸੇ ਰਾਸਤੇ ਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਹਾਜੀ ਅਬਦੁਲ ਗਫਾਰ, ਹਾਜੀ ਉਮਰ, ਹਾਫਿਜ ਮੇਰਾਜ, ਹਾਫ਼ਿਜ਼ ਅਬਦੁਸਲਾਮ, ਮੁਹੰਮਦ ਇਬਰਾਰ ਪ੍ਰਧਾਨ ਅਲੀ, ਆਲਮ, ਨਦੀਮ, ਸ਼ਾਹਨਵਾਜ, ਨਵਾਬ, ਰਾਜੂ, ਸ਼ਹਿਜਾਦ ਪਾਇਲ, ਬਸ਼ੀਰ, ਸਾਜਨ, ਸੋਏਬ, ਰੋਜਦੀਨ, ਇਜਾਜ਼, ਅਫ਼ਸਰ ਆਦਿ ਹਾਜ਼ਰ ਸਨ।