ਕਮਿਸ਼ਨਰ ਨਗਰ ਨਿਗਮ ਨੇ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਗਮ ਦੀਆਂ ਵੱਖ ਵੱਖ ਸ਼ਾਖਾਵਾਂ ਦਾ ਦਿੱਤਾ ਕੰਮ
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਨਗਰ ਨਿਗਮ ਕਪੂਰਥਲਾ ਦੇ ਕਮਿਸ਼ਨਰ ਅਨੁਪਮ ਕਲੇਰ ਆਈਏਐੱਸ ਵੱਲੋਂ ਜਿਥੇ ਕਈ ਕਰਮਚਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਉਥੇ ਹੀ ਨਗਰ ਨਿਗਮ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਕੰਮ ਵੀ ਬਦਲੇ ਦਿੱਤੇ ਹਨ। ਇਨ੍ਹਾਂ ਵਿਚ ਮਨਧੀਰ ਸਿੰਘ ਐੱਸਈ ਨੂੰ ਓਵਰਆਲ ਇੰਚਾਰਜ, ਹਰਪ੍ਰੀਤ ਸਿੰਘ ਨਿਗਮ ਇੰਜੀਨੀਅਰ ਤੇ ਰਾਜੇਸ਼ ਬੱਤਰਾ ਸਹਾਇਕ ਨਿਗਮ ਇੰਜੀਨੀਅਰ ਨੂੰ ਵਾਰਡ ਨੰਬਰ 1 ਤੋਂ 25 ਦੇ ਸਿਵਲ ਕੰਮ, ਐੱਸਟੀਪੀ, ਐੱਮਪੀਐੱਸ ਸੀਵਰੇਜ ਦੇ ਆਪ੍ਰੇਸ਼ਨ ਤੇ ਮੈਨਟੀਨੈਂਸ ਦਾ ਕੰਮ, ਆਰਟੀਆਈ ਕੋਰਟ ਕੇਸ, ਕੇਂਦਰ ਤੇ ਰਾਜ ਸਰਕਾਰ ਦੀਆਂ ਸਕੀਮਾਂ, ਨਸ਼ਾ ਮੁਕਤ ਯਾਤਰਾ, ਪਾਰਕਾਂ ਦੀ ਮੈਨਟੀਨੈਂਸ ਦਾ ਕੰਮ, ਲੀਕੁਅਡ ਵੇਸਟ ਮੈਨੇਜਮੈਂਟ ਦੀ ਜ਼ਿੰਮੇਵਾਰੀ ਸੌਂਪੀ ਗਈ। ਸੁਖਵਿੰਦਰ ਸਿੰਘ ਨਿਗਮ ਇੰਜੀਨੀਅਰ ਤੇ ਤਰਨਪ੍ਰੀਤ ਸਿੰਘ ਸਹਾਇਕ ਨਿਗਮ ਇੰਜੀਨੀਅਰ ਨੂੰ ਵਾਰਡ ਨੰਬਰ 26 ਤੋਂ 50 ਦੇ ਸਿਵਲ ਕੰਮ, ਸਟਰੀਟ ਲਾਈਟਾਂ, ਵਾਟਰ ਸਪਲਾਈ ਅਮ੍ਰਿਤ-2, ਐੱਮਡੀਐੱਫ ਤੇ ਸਪੈਸ਼ਲ ਅਸਿਸਟੈਂਟ ਗ੍ਰਾਂਟ ਅਧੀਨ ਕਰਵਾਏ ਜਾਣ ਵਾਲੇ ਕੰਮ, ਸਾਲਿਡ ਵੇਸਟ ਮੈਨੇਜਮੈਂਟ, ਆਨਲਾਈਨ ਤੇ ਆਫਲਾਈਨ ਸ਼ਿਕਾਇਤਾਂ ਦਾ ਨਿਪਟਾਰਾ, ਪੈਚਵਰਕ, ਟੈਂਡਰਿੰਗ ਦਾ ਕੰਮ, ਮਸ਼ੀਨਰੀ ਦੀ ਪਰਸੂਅਰਮੈਂਟ ਤੇ ਮੈਨਟੀਨੈਂਸ ਦਾ ਕੰਮ, ਨਾਈਟ ਸ਼ੈਲਟਰ ਆਪ੍ਰੇਸ਼ਨ ਤੇ ਮੈਨਟੀਨੈਂਸ ਦਾ ਕੰਮ, ਫਾਇਰ ਬ੍ਰਿਗੇਡ ਸ਼ਾਖਾ ਦਿੱਤੀ ਗਈ ਹੈ। ਤਰਲੋਚਨ ਸਿੰਘ ਜੇਈ ਸਿਵਲ ਨੂੰ ਵਾਰਡ ਨੰਬਰ 1 ਤੋਂ 20 ਦੇ ਸਿਵਲ ਕੰਮ, ਸ਼ਹਿਰ ਵਿਚ ਕਰਵਾਏ ਜਾਣ ਵਾਲੇ ਪੈਚਵਰਕ ਦਾ ਕੰਮ, ਵਿਕਾਸ ਨੈਣ ਜੇਈ ਸਿਵਲ ਨੂੰ ਵਾਰਡ ਨੰਬਰ 21 ਤੋਂ 35 ਦੇ ਸਿਵਲ ਕੰਮ, ਈ-ਨਿਗਮ, ਸ਼ਾਖਾ ਦੇ ਰਿਕਾਰਡ ਦੀ ਮੈਨਟੀਨੈਂਸ ਦਾ ਕੰਮ, ਸਰਕਾਰ ਵੱਲੋਂ ਮੰਗੀਆਂ ਜਾਣ ਵਾਲੀਆਂ ਸੂਚਨਾਵਾਂ ਭੇਜਣ ਦਾ ਕੰਮ ਸੌਂਪਿਆ ਗਿਆ ਹੈ। ਪੰਕਜ ਮੱਲ੍ਹਣ, ਜੇਈ ਸਿਵਲ ਨੂੰ ਵਾਰਡ ਨੰਬਰ 36 ਤੋਂ 50 ਦੇ ਸਿਵਲ ਦੇ ਕੰਮ, ਇੰਜੀਨੀਅਰਿੰਗ ਸ਼ਾਖਾ ਨਾਲ ਸਬੰਧਤ ਆਰਟੀਆਈ ਐਕਟ ਅਧੀਨ ਪ੍ਰਾਪਤ ਹੋਣ ਵਾਲੀਆਂ ਦਰਖਾਸਤਾਂ ਦਾ ਨਿਪਟਾਰਾ ਤੇ ਸ਼ਾਖਾ ਨਾਲ ਸਬੰਧਤ ਕੋਰਟ ਕੇਸਾਂ ਦੀ ਪੈਰਵਾਈ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪ੍ਰਿਤਪਾਲ ਸਿੰਘ, ਜੇਈ (ਓ ਐੱਡ ਐੱਮ) ਨੂੰ ਵਾਟਰ ਸਪਲਾਈ ਤੇ ਸੀਵਰੇਜ ਦੀਆਂ ਕੁਨੈਕਸ਼ਨਾਂ ਫਾਈਲਾਂ ਦੀ ਫੀਲਡ ਰਿਪੋਰਟ, ਸੀਵਰੇਜ ਆਪ੍ਰੇਸ਼ਨ ਤੇ ਮੈਨਟੀਨੈਂਸ ਦਾ ਕੰਮ, ਨਸ਼ਾ ਮੁਕਤੀ ਯਾਤਰਾ, ਪਾਰਕਾਂ ਦੀ ਮੈਨਟੀਨੈਂਸ ਦਾ ਕੰਮ, ਇੰਚਾਰਜ ਰੋਡ ਗੈਂਗ, ਆਉਟਸੋਰਸ ਰਾਹੀਂ ਸਪਲਾਈ ਲਈ ਗਈ ਲੇਬਰ ਦੇ ਤਨਖਾਹ ਦੇ ਬਿੱਲਾਂ ਦਾ ਕੰਮ, ਇੰਜੀਨੀਅਰਿੰਗ ਸ਼ਾਖਾ ਦੀ ਮਸ਼ੀਨਰੀ ਲਈ ਪੈਟਰੋਲ/ਡੀਜ਼ਲ ਦੀ ਪਰਚੀ ਜਾਰੀ ਕਰਨਾ ਤੇ ਹਿਮਾਂਸ਼ੂ ਕੰਬੋਜ, ਜੇਈ (ਓ ਐਂਡ ਐੱਮ) ਨੂੰ ਸਟਰੀਟ ਲਾਈਟ ਜ਼ੋਨ ਨੰਬਰ 3 ਤੇ 4, ਕੇਂਦਰ/ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਸਕੀਮਾਂ ਦਾ ਕੰਮ, ਆਨਲਾਈਨ/ਆਫਲਾਈਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਦਾ ਕੰਮ ਸੌਂਪਿਆ ਗਿਆ ਹੈ। ਜਗਤਾਰ ਸਿੰਘ, ਜੇਈ (ਓ ਐਂਡ ਐੱਮ) ਨੂੰ ਵਾਟਰ ਸਪਲਾਈ ਪੰਪਾਂ ਦੀ ਆਪ੍ਰੇਸ਼ਨ ਤੇ ਮੈਨਟੀਨੈਂਸ, ਐੱਸਟੀਪੀ, ਐੱਮਪੀਐੱਸ ਸ਼ੇਖੂਪੁਰ, ਸਟਰੀਟ ਲਾਈਟ ਜ਼ੋਨ ਨੰ. 1 ਤੇ 2, ਨਾਈਟ ਸ਼ੈਲਟਰ ਦੀ ਆਪ੍ਰੇਸ਼ਨ ਅਤੇ ਮੈਨਟੀਨੈਂਸ ਦਾ ਕੰਮ, ਨਗਰ ਨਿਗਮ ਦੀ ਮਸ਼ੀਨਰੀ ਦੀ ਮੈਨਟੀਨੈਂਸ ਦੇ ਕੰਮਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਬਦਲੀ ਕੀਤੇ ਗਏ ਕਰਮਚਾਰੀਆਂ ਵਿਚ ਸ਼੍ਰੀਮਤੀ ਰੇਖਾ ਨੂੰ ਬਿਲਡਿੰਗ ਸ਼ਾਖਾ ਦਾ ਵਾਧੂ ਚਾਰਜ ਲੇਖਾ ਸ਼ਾਖਾ ਤੋਂ ਲੇਖਾ ਸ਼ਾਖਾ, ਜਸਵਿੰਦਰ ਸਿੰਘ ਕਲਰਕ ਕਮ ਕੰਪਿਊਟਰ ਆਪ੍ਰੇਟਰ (ਆਊਟਸੋਰਸ) ਨੂੰ ਪ੍ਰਾਪਰਟੀ ਟੈਕਸ ਸ਼ਾਖਾ ਤੋਂ ਬਿਲਡਿੰਗ ਸ਼ਾਖਾ, ਸੰਦੀਪ ਕੁਮਾਰ ਕਲਰਕ ਕਮ ਕੰਪਿਊਟਰ ਆਪ੍ਰੇਟਰ (ਆਊਟਸੋਰਸ) ਨੂੰ ਪ੍ਰਾਪਰਟੀ ਟੈਕਸ ਸ਼ਾਖਾ ਤੋਂ ਦਫਤਰ ਸਹਾਇਕ ਕਮਿਸ਼ਨਰ ਤੇ ਰੈਂਟ ਤਹਿਬਜ਼ਾਰੀ, ਲਾਈਸੈਂਸ, ਐਡਵਰਟਾਈਜ਼ਮੈਂਟ ਸ਼ਾਖਾ, ਕਰਨਵੀਰ ਸਿੰਘ ਸੇਵਾਦਾਰ (ਆਊਟਸੋਰਸ) ਨੂੰ ਤਹਿਬਜ਼ਾਰੀ, ਲਾਈਸੈਂਸ, ਐਡਵਰਟਾਈਜਮੈਂਟ ਸ਼ਾਖਾ ਤੋਂ ਪ੍ਰਾਪਰਟੀ ਟੈਕਸ ਸ਼ਾਖਾ, ਸ਼੍ਰੀਮਤੀ ਸੁਨੇਹਾ ਸੇਵਾਦਾਰ ਨੂੰ ਪ੍ਰਸ਼ਾਸਕੀ ਬਲਾਕ ਤੋਂ ਜਨਰਲ ਸ਼ਾਖਾ, ਪੰਕਜ ਕੁਮਾਰ ਸੇਵਾਦਾਰ ਨੂੰ ਜਨਰਲ ਸ਼ਾਖਾ, ਰਾਹੁਲ ਸੇਵਾਦਾਰ ਨੂੰ ਜਨਰਲ ਸ਼ਾਖਾ ਤੋਂ ਪ੍ਰਸ਼ਾਸਕੀ ਬਲਾਕ, ਲਵਪ੍ਰੀਤ ਕੌਰ ਸੇਵਾਦਾਰ ਨੂੰ ਜਨਰਲ ਸ਼ਾਖਾ ਤੋਂ ਪ੍ਰਸ਼ਾਸਕੀ ਬਲਾਕ, ਮਨੀਸ਼ ਕੁਮਾਰ ਮੈਟ ਨੂੰ ਇੰਜੀਨੀਅਰਿੰਗ ਸ਼ਾਖਾ ਤੋਂ ਪ੍ਰਾਪਰਟੀ ਟੈਕਸ ਸ਼ਾਖਾ, ਪੂਨਮ ਸੇਵਾਦਾਰ ਨੂੰ ਦਫਤਰ ਸਹਾਇਕ ਕਮਿਸ਼ਨਰ, ਰਕੇਸ਼ ਕੁਮਾਰ ਸੇਵਾਦਾਰ (ਆਊਟਸੋਰਸ) ਨੂੰ ਜਨਮ ਤੇ ਮੌਤ ਸ਼ਾਖਾ ਤੋਂ ਲਾਇਬ੍ਰੇਰੀ, ਲਾਰੈਂਸ ਸੇਵਾਦਾਰ (ਆਊਟਸੋਰਸ) ਨੂੰ ਲਾਇਬ੍ਰੇਰੀ ਤੋਂ ਦਫਤਰ ਸਹਾਇਕ ਕਮਿਸ਼ਨਰ ਤੇ ਜਨਮ ਤੇ ਮੌਤ ਸ਼ਾਖਾ ਤਾਇਨਾਤ ਕੀਤਾ ਗਿਆ ਹੈ।