ਸਾਬਕਾ ਸੈਨਿਕਾਂ ਨੂੰ ਆਉਣ ਵਾਲੀਆ ਮੁਸ਼ਕਲਾਂ ਸਬੰਧੀ ਕੀਤੀ ਚਰਚਾ
ਮੀਟਿੰਗ ’ਚ ਸਾਬਕਾ ਸੈਨਿਕਾਂ ਨੂੰ ਆਉਣ ਵਾਲੀਆ ਮੁਸ਼ਕਿਲਾ ਸਬੰਧੀ ਕੀਤੀ ਜਾਵੇਗੀ ਗੱਲਬਾਤ
Publish Date: Wed, 22 Apr 2026 09:23 PM (IST)
Updated Date: Thu, 23 Apr 2026 04:10 AM (IST)

ਕੈਪਸ਼ਨ: 22ਕੇਪੀਟੀ39 ਜਾਣਕਾਰੀ ਦਿੰਦੇ ਹੋਏ ਪੰਜਾਬ ਪ੍ਰਧਾਨ ਸ.ਗੁਰਦੀਪ ਸਿੰਘ ਢਾਂਡਾ(ਸੈਨਾ ਮੈਡਲ) ਅਤੇ ਜਿਲ੍ਹਾ ਪ੍ਰਧਾਨ ਕਪੂਰਥਲਾ ਗੁਰਪ੍ਰੀਤ ਸਿੰਘ ਮੰਡੇਰ । ਗੁਰਵਿੰਦਰ ਕੌਰ, ਪੰਜਾਬੀ ਜਾਗਰਣ, ਕਪੂਰਥਲਾ : ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਦੀ ਹੰਗਾਮੀ ਮੀਟਿੰਗ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਢਾਂਡਾ(ਸੈਨਾ ਮੈਡਲ) ਅਤੇ ਜਿਲ੍ਹਾ ਪ੍ਰਧਾਨ ਕਪੂਰਥਲਾ ਗੁਰਪ੍ਰੀਤ ਸਿੰਘ ਮੰਡੇਰ ਦੀ ਅਗੁਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਸਾਬਕਾ ਸੈਨਿਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸਤੋਂ ਉਨ੍ਹਾਂ ਦੱਸਿਆ ਕਿ ਸਾਬਕਾ ਸੈਨਿਕ ਦੀ 9 ਮਈ 2026 ਨੂੰ ਜਿਲਾ ਤਰਨਤਾਰਨ ਸਾਹਿਬ ਵਿੱਚ ਪੈਂਦੇ ਟੋਲ ਪਲਾਜਾ ਸੇਂਰੋ ਦੇ ਨੇੜੇ ਗੁਰਦੁਆਰਾ ਬਾਬਾ ਸਿਧਾਣਾ ਸਾਹਿਬ ਵਿਖੇ ਸਵੇਰੇ 11.00 ਵਜੇ ਮੀਟਿੰਗ ਦਾ ਆਯੋਜਨ ਕੀਤਾ ਰਿਹਾ ਹੈ। ਇਸ ਮੀਟਿੰਗ ਵਿੱਚ ਕਮੇਟੀ ਦੇ ਪੰਜਾਬ ਸਰਪ੍ਰਸਤ ਬਲਦੇਵ ਸਿੰਘ ਅਤੇ ਪੰਜਾਬ ਚੇਅਰਮੈਨ ਪਿਆਰਾ ਸਿੰਘ ਸਿੰਘ ਸਮੇਤ ਸਮੁੱਚੀ ਪੰਜਾਬ ਟੀਮ ਪਹੁੰਚ ਰਹੀ ਹੈ। ਇਸ ਮੀਟਿੰਗ ’ਚ ਵੱਖ-ਵੱਖ ਜਿਲ੍ਹਿਆਂ ਤੋਂ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਪੰਜਾਬ ਦੀਆਂ ਟੀਮਾਂ ਜਿਲਾ ਪ੍ਰਧਾਨਾਂ ਦੀ ਅਗਵਾਈ ਵਿੱਚ ਸ਼ਾਮਲ ਹੋ ਗਿਆ। ਇਸ ਮੀਟਿੰਗ ’ਚ ਸਾਬਕਾ ਸੈਨਿਕਾਂ ਨੂੰ ਆਉਣ ਵਾਲੀਆ ਮੁਸ਼ਕਿਲਾ ਨੂੰ ਹੱਲ ਕਰਨ, ਵੰਨ ਰੈਂਕ ਵੰਨ ਪੈਨਸ਼ਨ, ਹੋਰ ਬਹੁਤ ਸਾਰੇ ਮੁੱਦੇਆਂ ਜੋ ਸਾਬਕਾ ਸੈਨਿਕ ਦੇ ਪੱਖ ’ਚ ਹੋਣ ਤੇ ਕਮੇਟੀ ’ਚ ਹੋਣ ਵਾਲੀਆ ਅਹਿਮ ਗਤੀਵਿਧੀਆਂ ’ਤੇ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਜਿਲ੍ਹਾ ਕਪੂਰਥਲਾ ਇਕਾਈ ਦੀ ਟੀਮ ਵੀ ਵੱਡੀ ਗਿਣਤੀ ਚ ਸ਼ਾਮਿਲ ਹੋਣ ਗਿਆ।