ਮਾਨ ਸਰਕਾਰ ਵਿਕਾਉਂਦੀ ਨਸ਼ਾ ਤਾਂ ਹੀ ਸ਼ਰੇਆਮ ਵਿਕਦਾ,ਆਪ ਦੇ ਸਰਪੰਚਾਂ ਦਾ ਫੜੇ ਜਾਣਾ ਇਸਦਾ ਸਬੂਤ : ਦਲਵਿੰਦਰ ਸਿੱਧੂ
ਸਰਕਾਰ ਨੂੰ ਯੁੱਧ ਨਸ਼ਿਆਂ ਵਿਰੁੱਧ ਨਹੀਂ ਬਲਕਿ ਆਪਣਿਆਂ ਵਿਰੁੱਧ ਸ਼ੁਰੂ ਕਰਨ ਦੀ ਲੋੜ : ਵਾਲੀਆ --ਆਪ ਸਰਕਾਰ ਦੀਆਂ ਸਾਰੀਆਂ ਮੁਹਿੰਮਾਂ ਬੇਅਸਰ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਚਾਰ ਮਹੀਨਿਆਂ ਵਿਚ ਨਸ਼ੇ ਖ਼ਤਮ ਕਰਨ ਦਾ ਵਾਅਦਾ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਰਾਜ ਵਿਚ ਨਸ਼ਿਆਂ ਦੇ ਵੱਧ ਰਹੇ ਕਾਰੋਬਾਰ ’ਤੇ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਹਲਕਾ ਕਪੂਰਥਲਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਤੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਦੀ ਅਗਵਾਈ ਹੇਠ ਇਕ ਵਿਸ਼ਾਲ ਰੋਸ਼ ਮਾਰਚ ਕੱਢਿਆ ਗਿਆ। ਇਹ ਰੋਸ਼ ਮਾਰਚ ਸ਼ਹਿਰ ਦੇ ਸ਼ਾਲੀਮਾਰ ਬਾਗ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਪਹੁੰਚ ਕੇ ਸਮਾਪਤ ਹੋਇਆ। ਇਸ ਰੋਸ਼ ਮਾਰਚ ਨੂੰ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੌਂਸਲਰ ਹਰਬੰਸ ਸਿੰਘ ਵਾਲੀਆ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਰੋਸ਼ ਮਾਰਚ ਵਿਚ ਸ਼ਾਮਲ ਵੱਡੀ ਗਿਣਤੀ ਨੌਜਵਾਨਾਂ ਨੂੰ ਦੇਖ ਕੇ ਇਹ ਗੱਲ ਸਾਬਤ ਹੋ ਰਹੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਿਆਂ ਦੇ ਕਾਰੋਬਾਰ ਨੂੰ ਰੋਕਣ ਵਿਚ ਫੇਲ੍ਹ ਸਾਬਤ ਹੋਈ ਹੈ ਤੇ ਲੋਕਾਂ ਵਿਚ ਸਰਕਾਰ ਦੇ ਪ੍ਰਤੀ ਜ਼ਬਰਦਸਤ ਗੁੱਸਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਨੇ ਹਜ਼ਾਰਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚਾਰ ਮਹੀਨਿਆਂ ਵਿਚ ਨਸ਼ੇ ਖ਼ਤਮ ਕਰਨ ਦਾ ਵਾਅਦਾ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਚਾਰ ਸਾਲਾਂ ਦੇ ਰਾਜ ਵਿਚ ਨਸ਼ਾ ਤਾਂ ਕਿ ਖਤਮ ਹੋਣਾ ਸੀ ਸਗੋਂ ਨਸ਼ੇ ਦਾ ਵਪਾਰ ਤੇਜ਼ੀ ਨਾਲ ਵਧ ਗਿਆ ਹੈ, ਜਿਸ ਦੀ ਜਿਉਂਦੀ ਜਾਗਦੀ ਮਿਸਾਲ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਨਸ਼ਿਆਂ ਨਾਲ ਫੜੇ ਜਾਣ ਤੋਂ ਮਿਲਦੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਸਰਕਾਰ ਨਸ਼ੇ ਵੇਚਣ ਦੀ ਇਜਾਜ਼ਤ ਦੇ ਰਹੀ ਹੈ, ਤਾਂ ਸਿਰਫ ਇਹੀ ਕਾਰਨ ਹੈ ਕਿ ਨਸ਼ੇ ਖੁੱਲ੍ਹੇਆਮ ਵਿਕ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਯੁੱਧ ਨਸ਼ਿਆਂ ਵਿਰੁੱਧ ਨਹੀਂ ਬਲਕਿ ਯੁੱਧ ਨਸ਼ੇ ਵੇਚਣ ਵਾਲੇ ਆਪਣਿਆਂ ਵਿਰੁੱਧ ਅਭਿਆਨ ਸ਼ੁਰੂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਮੁਹਿੰਮ ਬੇਅਸਰ ਸਾਬਤ ਹੋ ਰਹੀ ਹੈ। ਉਨ੍ਹਾਂ ਦੀਆਂ ਖੋਖਲੀਆਂ ਕਾਰਵਾਈਆਂ ਦਾ ਪਰਦਾਫਾਸ਼ ਹੋ ਗਿਆ ਹੈ। ਪਿੰਡਾਂ ਦੇ ਵਿਕਾਸ ਤੇ ਲੋਕਾਂ ਲਈ ਕੰਮ ਕਰਵਾਉਣ ਲਈ ਆਪਣੇ ਸਰਪੰਚਾਂ ਦੀ ਵਰਤੋਂ ਕਰਨ ਦੀ ਬਜਾਏ, ਸਰਕਾਰ ਉਨ੍ਹਾਂ ਨੂੰ ਨਸ਼ੇ ਵੇਚਣ ਲਈ ਵਰਤ ਰਹੀ ਹੈ। ਇਹ ਆਮ ਆਦਮੀ ਪਾਰਟੀ (ਆਪ) ਦਾ ਦੂਜਾ ਸਰਪੰਚ ਹੈ, ਜਿਸਨੂੰ ਥੋੜ੍ਹੇ ਸਮੇਂ ਵਿਚ ਨਸ਼ਿਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਉਹੀ ਆਪ ਸਰਕਾਰ ਹੈ ਜੋ ਚਾਰ ਹਫ਼ਤਿਆਂ ਦੇ ਅੰਦਰ ਪੰਜਾਬ ਵਿਚੋਂ ਨਸ਼ਿਆਂ ਨੂੰ ਖ਼ਤਮ ਕਰਨ ਦਾ ਦਾਅਵਾ ਕਰਕੇ ਸੱਤਾ ਵਿਚ ਆਈ ਸੀ, ਪਰ ਹੁਣ ਚਾਰ ਸਾਲ ਬਾਅਦ ਹਾਲਾਤ ਅਜਿਹੇ ਹਨ ਕਿ ਉਨ੍ਹਾਂ ਦੇ ਆਪਣੇ ਸਰਪੰਚ ਤੇ ਪਾਰਟੀ ਅਧਿਕਾਰੀ ਨਸ਼ਿਆਂ ਦੀ ਤਸਕਰੀ ਵਿਚ ਸ਼ਾਮਲ ਹੋ ਗਏ ਹਨ । ਇਸ ਮੌਕੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਨੇ ਕਿਹਾ ਕਿ ਬੀਤੇ ਦਿਨੀ ਪੁਲਿਸ ਨੇ ਅੰਮ੍ਰਿਤਸਰ ਦੇ ਪਿੰਡ ਕੋਟ ਹਿਰਦੇਰਾਮ ਤੋਂ ਸੱਤਾਧਾਰੀ ਪਾਰਟੀ ਦੇ ਸਰਪੰਚ ਲਵਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ 4 ਕਿਲੋ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪਤਾ ਲੱਗਾ ਹੈ ਕਿ ਉਹ ਨਸ਼ੇ ਦੀ ਸਪਲਾਈ ਕਰਨ ਲਈ ਕੱਥੂਨਗਲ ਜਾ ਰਹੇ ਸਨ। ਉਸ ਤੋਂ ਪਹਿਲਾ ਹੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੇ ਪਿੰਡ ਕਲਸੀਆ ਤੋਂ ਸੱਤਾਧਾਰੀ ਪਾਰਟੀ ਦੇ ਸਰਪੰਚ ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।ਉਸ ਤੋਂ 18 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਵਾਲੀਆ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ, ਤਸਕਰੀ ਗ੍ਰਾਮ ਤੋਂ ਕਿਲੋਗ੍ਰਾਮ ਤੱਕ ਵਧ ਗਈ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਮੁੱਖ ਮੰਤਰੀ ਮਾਨ ਸਰਕਾਰ ਦੇ ਸਮਰਥਨ ਤੋਂ ਬਿਨਾਂ ਇੰਨੀ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਨਹੀਂ ਵੇਚੇ ਜਾ ਸਕਦੇ ਸਨ। ਸਰਕਾਰ ਨਸ਼ਿਆਂ ਵਿਰੁੱਧ ਜੰਗ ਵਰਗੀਆਂ ਮੁਹਿੰਮਾਂ ਚਲਾ ਕੇ ਜਨਤਾ ਨੂੰ ਮੂਰਖ ਬਣਾ ਰਹੀ ਹੈ ਤੇ ਸਿਰਫ਼ ਅਖ਼ਬਾਰਾਂ ਤੇ ਟੀਵੀ ਚੈਨਲਾਂ ਰਾਹੀਂ ਪ੍ਰਚਾਰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਯੂਥ ਅਕਾਲੀ ਦਲ ਦੀ ਟੀਮ ਦੇ ਵਿਚ ਹਲਕਾ ਪ੍ਰਧਾਨ ਰੂਰਲ ਗੁਰਮੇਲ ਸਿੰਘ ਗੋਪੀ ਸੰਧੂ ਚੱਠਾ, ਸ਼ਹਿਰੀ ਪ੍ਰਧਾਨ ਨੀਰਜ ਨਾਹਰ, ਸੀਨੀਅਰ ਯੂਥ ਅਕਾਲੀ ਦਲ ਦੇ ਲੀਡਰ ਕੋਮਲ ਸਹੋਤਾ, ਯੂਥ ਅਕਾਲੀ ਦਲ ਦੇ ਸੀਨੀਅਰ ਲੀਡਰ ਆਕਾਸ਼ਦੀਪ, ਉੱਤਮ ਖੁਸਰੋਪੁਰ, ਯੁਵਰਾਜ ਬੇਗੋਵਾਲ, ਸੈਮ, ਗੁਰਵਿੰਦਰ ਸਿੰਘ ਗੁਰੀ, ਪ੍ਰਭਜੀਤ ਸਿੰਘ ਵਡਾਲਾ, ਰੋਹਿਤ ਭੱਟੀ, ਆਕਾਸ਼ ਸੰਘਰ ਯੂਥ ਅਕਾਲੀ ਦਲ ਦਾ ਸੀਨੀਅਰ ਲੀਡਰ ਤੇ ਭਈ ਪਿੰਡ ਦਾ ਸਰਪੰਚ ਮੋਨੂ ਢੁਪਈ, ਗੁਰਦਿੱਤ ਸਿੰਘ ਗੁਰੀ, ਗਗਨਦੀਪ ਸਿੰਘ ਤੇ ਸੀਨੀਅਰ ਲੀਡਰਸ਼ਿਪ ਵਿਚੋਂ ਉਪ ਪ੍ਰਧਾਨ ਜੀਆ ਲਾਲ ਨਾਹਰ, ਅਜੇ ਬਬਲਾ, ਸੁਰਜੀਤ ਸਿੰਘ ਰਾਣਾ, ਕੌਂਸਲਰ ਅਸ਼ੋਕ ਭਗਤ, ਰਾਜਕੁਮਾਰ, ਪਰਮਜੀਤ ਸਿੰਘ, ਸੁਖਦੇਵ ਸਿੰਘ ਨਾਨਕਪੁਰ, ਮਹਿੰਦਰ ਸਿੰਘ ਮੇਜਰਵਾਲ, ਸੁਰਜੀਤ ਸਿੰਘ ਢਿੱਲੋਂ, ਗੁਰਨਾਮ ਸਿੰਘ ਕਾਦੂਪੁਰ, ਹਰਜਿੰਦਰ ਸਿੰਘ ਖੰਨੋਵਾਲ, ਜਰਨੈਲ ਸਿੰਘ ਨੱਥੂਚਾਹਲ, ਸੰਜੀਵ ਕੁਮਾਰ ਹੈਪੀ, ਰਾਮ ਜੀ ਦਾਸ, ਲੈਂਬਰ ਸਿੰਘ ਕਾਲੇਵਾਲ, ਨਿਰਮਲ ਸਿੰਘ ਕਾਲਵਾਂ, ਸਤਵਿੰਦਰ ਸਿੰਘ ਔਜਲਾ, ਸੰਤੋਖ ਸਿੰਘ, ਇਕਬਾਲ ਸਿੰਘ ਕੱਸੋ ਚਾਹਲ, ਜਗੀਰ ਸਿੰਘ ਫੂਲੇਵਾਲ, ਜਸਵੰਤ ਸਿੰਘ ਗੱਲੂਵਾਲ, ਤਰਲੋਚਨ ਸਿੰਘ, ਇੱਛਾ ਸਿੰਘ, ਤੇਜਾ ਸਿੰਘ, ਲਖਵਿੰਦਰ ਸਿੰਘ ਖੁਸਰੋਪੁਰ, ਮੱਖਣ ਸਿੰਘ ਵਾਲੀਆ, ਮਿੰਟਾ ਸਿੱਧੂ, ਮਲਕੀਤ ਸਿੰਘ ਬਾਲੋਚੱਕ, ਗੁਰਪ੍ਰੀਤ ਸਿੰਘ ਗੋਪੀ, ਗੁਰਪ੍ਰੀਤ ਸਿੰਘ ਸੰਧੂ, ਜੋਗਿੰਦਰ ਸਿੰਘ, ਗੁਰਮੀਤ ਸਿੰਘ ਬੁੱਟਰ, ਹਰਜਿੰਦਰ ਸਿੰਘ ਬਡਿਆਲ, ਜਸਬੀਰ ਸਿੰਘ, ਰਾਜਿੰਦਰ ਸਿੰਘ ਧੰਜਲ, ਸਰੂਪ ਸਿੰਘ ਖਲਵਾੜਾ, ਅਵਤਾਰ ਸਿੰਘ ਮੁਸ਼ਕਵੇਦ, ਸਤਨਾਮ ਸਿੰਘ ਰਾਮੇ, ਸੁਰਜੀਤ ਸ਼ਰਮਾ, ਸੁਖਦੇਵ ਸਿੰਘ ਸ਼ਕਤੀ ਨਗਰ, ਹਰਪ੍ਰੀਤ ਸਿੰਘ ਹੈਪੀ, ਸੁਖਜਿੰਦਰ ਸਿੰਘ ਸ਼ੇਖੋਂ, ਅਮਰਜੀਤ ਸਿੰਘ ਥਿੰਦ, ਦਿਨੇਸ਼ ਕੁਮਾਰ, ਗੁਰਮੀਤ ਸਿੰਘ ਬੂਟਾ, ਬਲਦੇਵ ਸਿੰਘ ਬੂਟਾ, ਗੁਰਮੀਤ ਸਿੰਘ ਬੂਟਾ, ਰੇਸ਼ਮ ਸਿੰਘ ਨੂਰਪੁਰ ਰਾਜਪੂਤਾਂ, ਗਗਨ ਨੂਰਪੁਰ ਰਾਜਪੂਤਾਂ, ਮਲਕੀਤ ਸਿੰਘ ਡੋਗਰਾਵਾਲ, ਸ਼ੀਤਲ ਸਿੰਘ ਡੋਗਰਾਵਾਲ, ਰਘਬੀਰ ਸਿੰਘ, ਡਾ. ਸਰਦੂਲ ਸਿੰਘ ਸਿਆਲ, ਦਲਜੀਤ ਸਿੰਘ ਚੀਮਾ, ਕੁਲਦੀਪ ਸਿੰਘ, ਚਰਨਜੀਤ ਸਿੰਘ ਨਹੀਂ ਆਦ ਸ਼ਾਮਲ ਸਨ।