ਖਾਟੀ ਧਾਮ ’ਚ ਧੂਮਧਾਮ ਨਾਲ ਮਨਾਇਆ ਭਗਵਾਨ ਪਰਸ਼ੂਰਾਮ ਦਾ ਪ੍ਰਗਟ ਉਤਸਵ
ਖਾਟੀ ਧਾਮ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਭਗਵਾਨ ਪਰਸ਼ੁਰਾਮ ਜੀ ਦਾ ਪ੍ਰਗਟ ਉਤਸਵ
Publish Date: Sun, 19 Apr 2026 06:37 PM (IST)
Updated Date: Sun, 19 Apr 2026 06:39 PM (IST)

ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਅਕਸ਼ਯ ਤ੍ਰਿਤੀਆ ਅਤੇ ਭਗਵਾਨ ਪਰਸ਼ੂਰਾਮ ਜੀ ਦਾ ਪ੍ਰਗਟ ਉਤਸਵ ਤਪੋਸਥਲੀ ਭਗਵਾਨ ਪਰਸ਼ੂਰਾਮ ਖਾਟੀ ਧਾਮ, ਹੁਸ਼ਿਆਰਪੁਰ ਰੋਡ ਫਗਵਾੜਾ ਵਿੱਚ ਬਹੁਤ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਵੇਰੇ ਹਵਨ ਯੱਗ ਨਾਲ ਹੋਈ, ਜਿਸ ਵਿੱਚ ਮੰਤ੍ਰੋਚਾਰਣ ਪੰ. ਕੁੰਦਨ ਲਾਲ ਸ਼ਾਸਤਰੀ ਵੱਲੋਂ ਕੀਤਾ ਗਿਆ। ਹਵਨ ਯੱਗ ਦੇ ਮੁੱਖ ਮਹਿਮਾਨ ਸੁਤੰਤਰ ਭਾਰਦਵਾਜ ਅਤੇ ਪੰ. ਹੇਮੰਤ ਭਾਰਦਵਾਜ ਸਨ, ਨਾਲ ਹੀ ਉਨ੍ਹਾਂ ਦੀ ਨੂੰਹ ਚੇਤਨਾ ਅਤੇ ਪੰ. ਰਵੀਸ਼ੰਕਰ ਭਾਰਦਵਾਜ ਵੀ ਸ਼ਾਮਲ ਰਹੇ। ਇਸ ਦੇ ਨਾਲ ਹੀ ਝੰਡੇ ਦੀ ਰਸਮ ਪੰ. ਕੈਲਾਸ਼ ਚੰਦਰ ਰਿਟਾਇਰਡ ਡੀਐੱਸਪੀ ਵੱਲੋਂ ਕੀਤੀ ਗਈ। ਸੁੰਦਰਕਾਂਡ ਦਾ ਪਾਠ ਰਸ਼ਮੀ ਸ਼ਰਮਾ, ਸ਼੍ਰੀਮਤੀ ਰਿਧੀ ਕੌਸ਼ਲ, ਪੰ. ਕਮਲ ਕੌਸ਼ਲ, ਸਾਕੇਤ ਸ਼ਰਮਾ ਅਤੇ ਦੇਵ ਸ਼ਰਮਾ ਵੱਲੋਂ ਕੀਤਾ ਗਿਆ। ਧਨੋਲੇ ਤੋਂ ਆਏ ਪਾਠਕ ਭਰਾਵਾਂ ਵੱਲੋਂ ਭਗਵਾਨ ਪਰਸ਼ੂਰਾਮ ਦੇ ਪੂਰੇ ਜੀਵਨ ਦੀ ਗਾਥਾ ਬਹੁਤ ਸੁੰਦਰ ਢੰਗ ਨਾਲ ਸੁਣਾਈ ਗਈ। ਇਸ ਮੌਕੇ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਰਨੈਲ ਨੰਗਲ, ਭਾਜਪਾ ਆਗੂ ਆਸ਼ੂ ਸਾਂਪਲਾ, ਭਾਜਪਾ ਯੁਵਾ ਮੋਰਚਾ ਜ਼ਿਲ੍ਹਾ ਸਕੱਤਰ ਲੋਕੇਸ਼ ਬਾਲੀ, ਅਨੁਰਾਗ ਮਾਨਖੰਡ, ਡਾ. ਤਰਲੋਕ ਸਿੰਘ, ਸੰਜੀਵ ਬੁੱਗਾ, ਪਵਨ ਸ਼ਰਮਾ ਪੱਪੀ, ਜੈਦੇਵ ਸੁਧੀਰ, ਨਰੇਸ਼ ਭਾਰਦਵਾਜ, ਮਨੀਸ਼ ਪ੍ਰਭਾਕਰ ਅਤੇ ਰਵਿਦਾਸ ਟਾਈਗਰ ਫੋਰਸ ਦੇ ਲਵ, ਆਜ਼ਾਦ ਯੂਥ ਕਲੱਬ ਤੋਂ ਕਾਕੂ ਸ਼ਰਮਾ, ਅਰਵਿੰਦ, ਤੇਜਸਵੀ ਭਾਰਦਵਾਜ, ਵਿਸ਼ਵ ਹਿੰਦੂ ਸੰਘ ਕੌਮੀ ਪ੍ਰਧਾਨ ਅਜੇ ਮਹਿਤਾ, ਕੌਂਸਲਰ ਪਦਮਦੇਵ ਸੁਧੀਰ ਨਿੱਕਾ, ਅਰਜੁਨ ਸੁਧੀਰ, ਸਮੇਤ ਸ਼ਹਿਰ ਦੇ ਕਈ ਮਾਣਯੋਗ ਵਿਅਕਤੀਆਂ ਨੇ ਭਗਵਾਨ ਪਰਸ਼ੂਰਾਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪ੍ਰਧਾਨ ਜਯੋਤੀ ਸ਼ਰਮਾ ਨੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਖਾਸ ਤੌਰ ’ਤੇ ਖਾਟੀ ਪਿੰਡ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਬ੍ਰਾਹਮਣ ਮੰਡਲ ਦੇ ਸਕੱਤਰ ਕਮਲ ਕੌਸ਼ਲ, ਖਜ਼ਾਨਚੀ ਅਰੁਣ ਸ਼ਰਮਾ, ਹਰਿਓਮ ਸ਼ਰਮਾ, ਦੀਪਕ ਸ਼ਰਮਾ, ਰਜਤ ਭਨੋਟ, ਸੰਦੀਪ ਸ਼ਰਮਾ ਸੋਨੂ, ਹਰਿਓਮ ਲਵਲੀ, ਰਾਜਨ ਸ਼ਰਮਾ, ਹਰਮੇਸ਼ ਪਾਠਕ, ਰਿੰਪਲ ਕੁਮਾਰ, ਚੇਤਨ ਸ਼ਰਮਾ, ਨਰਿੰਦਰ ਸ਼ਰਮਾ, ਅਮਿਤ ਸ਼ਰਮਾ, ਰਾਜੀਵ ਸ਼ਰਮਾ, ਅਰੁਣ ਸ਼ਰਮਾ, ਗੁਰਾਇਆ ਤੋਂ ਜਗਜੀਵਨ ਲਾਲ ਸ਼ਰਮਾ, ਰਵਿਪਾਲ ਸ਼ਰਮਾ, ਬ੍ਰਿਜ ਲਾਲ ਪਰੁਥੀ, ਅੰਕੁਸ਼ ਸ਼ਰਮਾ, ਯਤਿਨ ਸ਼ਰਮਾ, ਰੁਚੀ ਸ਼ਰਮਾ, ਆਰਯਨ ਸ਼ਰਮਾ, ਕ੍ਰਿਸ਼ਨਾ ਸ਼ਰਮਾ, ਰਾਹੁਲ ਸ਼ਰਮਾ ਤੋਂ ਇਲਾਵਾ ਹੋਰ ਮੈਂਬਰ ਵੀ ਹਾਜ਼ਰ ਸਨ।