ਪ੍ਰਭੂ ਯਿਸ਼ੂ ਮਸੀਹ ਮੁਰਦਿਆਂ ’ਚੋਂ ਜੀ ਉੱਠੇ : ਪਾਸਟਰ ਦਿਓਲ
ਪ੍ਰਭੂ ਯਿਸ਼ੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠੇ-ਪਾਸਟਰ ਦਿਓਲ
Publish Date: Sun, 05 Apr 2026 07:44 PM (IST)
Updated Date: Mon, 06 Apr 2026 04:11 AM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ, ਪੰਜਾਬੀ ਜਾਗਰਣ: ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਅੱਜ 05 ਅਪ੍ਰੈਲ ਦਿਨ ਐਤਵਾਰ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੇ ਮੁਰਦਿਆਂ ਵਿੱਚੋ ਜੀ ਉੱਠਣ ਦਾ ਦਿਨ ਬੜੀ ਹੀ ਸ਼ਰਧਾ ਭਾਵਨਾ ਨਾਲ ਹਜ਼ਾਰਾਂ ਹੀ ਸੰਗਤਾਂ ਨੇ ਮਨਾਇਆ। ਪੰਜਾਬ ਭਰ ਵਿਚੋਂ ਸੰਗਤਾਂ ਬੜੇ ਹੀ ਉਤਸ਼ਾਹ ਨਾਲ ਖੋਜੇਵਾਲਾ ਦੀ ਧਰਤੀ ਤੇ ਪਹੁੰਚੀਆਂ । ਮੁੱਖ ਪਾਸਟਰ ਦਿਓਲ ਨੇ ਸਭ ਸੰਗਤਾਂ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੇ ਮੁਰਦਿਆਂ ਵਿੱਚੋਂ ਜ਼ਿੰਦਾ ਹੋ ਜਾਣ ਦੀ ਵਧਾਈ ਦਿੱਤੀ ਅਤੇ ਉਪਰੰਤ ਭਾਈ ਮੱਤੀ ਜੀ ਦੁਆਰਾ ਲਿਖੀਆਂ ਗਈਆਂ ਲਿਖਤਾਂ ਨੂੰ ਬੜੇ ਹੀ ਵਿਸਥਾਰ ਨਾਲ ਸੰਗਤਾਂ ਵਿੱਚ ਪਵਿੱਤਰ ਬਾਣੀ ਨੂੰ ਸੰਚਾਰ ਕੀਤਾ। ਉਹਨਾਂ ਦੱਸਿਆ ਕਿ ਪਵਿੱਤਰ ਬਾਈਬਲ ਅਨੁਸਾਰ ਮਸੀਹ ਯਿਸ਼ੂ ਜੀ ਨੇ ਸੰਸਾਰ ਦੇ ਸਾਰੇ ਪਾਪਾਂ ਨੂੰ ਆਪਣੇ ਉੱਤੇ ਲੈ ਲਿਆ ਤਾਂ ਕਿ ਅਸੀਂ ਨਜ਼ਾਤ ਪ੍ਰਾਪਤ ਕਰੀਏ। ਇਤਿਹਾਸ ਦੇ ਪੰਨੇ ਇਹ ਸਬੂਤ ਪੇਸ਼ ਕਰਦੇ ਹਨ ਕਿ ਸੱਚ-ਮੁੱਚ ਪ੍ਰਮੇਸ਼ਵਰ ਦੇ ਪੁੱਤਰ ਸਾਡੇ ਮੁਕਤੀ ਦਾਤਾ ਨੇ ਮੁਰਦਿਆਂ ਵਿੱਚੋਂ ਜਿੰਦਾ ਹੋ ਕੇ ਸਾਡੀ ਮੁਕਤੀ ਦੇ ਰਸਤੇ ਨੂੰ ਖੋਲਿਆ ਹੈ । ਇਸ ਮੌਕੇ ਪਾਸਟਰ ਦਿਓਲ ਵਲੋਂ ਇੱਕ ਵਿਸ਼ੇਸ਼ ਕਥਾ ਸੰਗਤ ਨੂੰ ਬਿਆਨ ਕਰਕੇ ਸਮਝਾਈ ਗਈ ਕੇ ਪ੍ਰਭੂ ਯਿਸ਼ੂ ਮਸੀਹ ਨੇ ਆਖਰੀ ਭੋਜਨ ਵਿੱਚ ਆਪਣੇ ਚੇਲਿਆਂ ਨੂੰ ਖਾਣ ਵਾਸਤੇ ਕੀ ਦਿੱਤਾ । ਇਹ ਇਤਹਾਸ ਵਿੱਚ ਬੜੀ ਅਨੋਖੀ ਘਟਨਾ ਹੈ ਜਿਸ ਦਾ ਜ਼ਿਕਰ ਸਿਰਫ ਪਵਿੱਤਰ ਬਾਈਬਲ ਵਿੱਚ ਹੀ ਆਉਂਦਾ ਹੈ ਜਦੋਂ ਉਹ ਖਾ ਰਹੇ ਸਨ ਤਾਂ ਯਿਸੂ ਨੇ ਥੋੜ੍ਹੀ ਰੋਟੀ ਲਈ। ਯਿਸੂ ਨੇ ਰੋਟੀ ਲਈ ਪਰਮੇਸ਼ੁਰ ਦਾ ਸ਼ੁਕਰਾਨਾ ਕੀਤਾ ਅਤੇ ਇਸਨੂੰ ਆਪਣੇ ਚੇਲਿਆਂ ਵਿੱਚ ਵੰਡ ਦਿੱਤਾ ਅਤੇ ਕਿਹਾ, “ਇਹ ਰੋਟੀ ਲਵੋ ਤੇ ਖਾ ਲਵੋ ਕਿਉਂ ਜੁ ਇਹ ਮੇਰਾ ਸਰੀਰ ਹੈ।” ਫ਼ਿਰ ਯਿਸੂ ਨੇ ਮੈਅ ਦਾ ਪਿਆਲਾ ਫ਼ੜਿਆ ਤੇ ਪਰਮੇਸ਼ੁਰ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ, ਤੁਹਾਡੇ ਵਿੱਚੋਂ ਹਰ ਕੋਈ ਇਸਨੂੰ ਪੀਓ। ਇਹ ਮੇਰਾ ਲਹੂ ਹੈ। ਮੇਰਾ ਲਹੂ ਪਰਮੇਸ਼ੁਰ ਅਤੇ ਉਸਦੇ ਲੋਕਾਂ ਵਿਚਕਾਰ ਨਵਾਂ ਕਰਾਰ ਸ਼ੁਰੂ ਕਰਦਾ ਹੈ। ਬਹੁਤ ਸਾਰੇ ਲੋਕਾਂ ਦੇ ਪਾਪ ਮਾਫ਼ ਕਰਨ ਲਈ ਇਹ ਲਹੂ ਵਹਾਇਆ ਗਿਆ ਹੈ। ਪ੍ਰਭੂ ਯਿਸ਼ੂ ਮਸੀਹ ਜੀ ਨੇ ਜੋ ਸਾਰੇ ਸੰਸਾਰ ਲਈ ਮੁਕਤੀ ਦਾ ਦਰਵਾਜਾ ਖੋਲਿਆ ਉਸ ਸਬੰਧ ਵਿੱਚ 21 ਦਿਨਾਂ ਦੇ ਪ੍ਰੋਗਰਾਮ ਈਸਟਰ ਦੀ ਇਬਾਦਤ ਨਾਲ ਸਮਾਪਤ ਹੋ ਗਏ। ਇਸ ਮੌਕੇ ਪਾਸਟਰ ਗੁਰਸ਼ਰਨ ਜੀ ਦੁਆਰਾ ਦੇਸ਼ ਦੀ ਸਲਾਮਤੀ ਲਈ ਪ੍ਰਾਰਥਨਾ ਵੀ ਕੀਤੀ ਗਈ । ਇਸ ਮੌਕੇ ਤੇ ਭਜਨ ਮੰਡਲੀਆਂ ਨੇ ਸ਼ਬਦਾਂ ਦਾ ਗਾਇਨ ਕੀਤਾ । ਸਮੂਹ ਸੰਗਤਾਂ ਲਈ ਲੰਗਰਾਂ ਦੇ ਖਾਸ ਪ੍ਰਬੰਧ ਸਨ। ਆਏ ਹੋਏ ਦੁਖੀਆ ਬਿਮਾਰਾਂ ਲਈ ਪਾਸਟਰ ਦਿਓਲ ਜੀ ਦੁਆਰਾ ਅਰਦਾਸ ਕੀਤੀ ਗਈ। ਇਸ ਮੌਕੇ ਦ ਓਪਨ ਡੋਰ ਚਰਚ ਖੋਜੇਵਾਲਾ ਦੀ ਸਾਰੀ ਪ੍ਰਬੰਧਕੀ ਕਮੇਟੀ ਨੇ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪਾਸਟਰ ਸੰਦੀਪ, ਪ੍ਰਧਾਨ ਜੈ ਰਾਮ ਬੰਧਨ, ਕੁਲਦੀਪ ਸਿੰਘ ਸੰਧਾਵਾਲੀਆ ਪੀ.ਸੀ.ਪੀ.ਸੀ, ਮੁੱਖ ਸੇਵਾਦਾਰ ਸੁੱਚਾ ਮਸੀਹ, ਮਥੁਰਾ ਦਾਸ, ਸੰਜੀਵ ਕੁਮਾਰ, ਬਲਵਿੰਦਰ ਬਿੱਟੂ, ਮਾਂਗੀ ਰਾਮ, ਰਾਜੇਸ਼ ਕੰਬੋਜ, ਨਰਿੰਦਰ ਠਾਕੁਰ, ਸਤਪਾਲ, ਸੁਰਿੰਦਰ ਗਰੀਹ, ਡੇਵਿਡ ਮਸੀਹ, ਰਜਿੰਦਰ ਕੁਮਾਰ, ਸਿਸਟਰ ਸੋਨੀਆ, ਸਿਸਟਰ ਜਸਵਿੰਦਰ ਆਦਿ ਸ਼ਾਮਲ ਸਨ। ਇਸ ਮੌਕੇ ਇਲਾਕੇ ਦੀਆਂ ਕਈ ਉੱਘੀਆਂ ਸਖਸ਼ੀਅਤਾਂ ਨੇ ਵੀ ਹਾਜ਼ਰੀ ਭਰੀ।