ਗਮਗੀਨ ਮਾਹੌਲ ’ਚ ਹੋਇਆ ਮਾਤਾ ਕੁਲਦੀਪ ਕੌਰ ਦਾ ਅੰਤਿਮ ਸੰਸਕਾਰ
ਗਮਗੀਨ ਮਾਹੌਲ ਵਿੱਚ ਹੋਇਆ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਮਾਤਾ ਸਵ. ਕੁਲਦੀਪ ਕੌਰ ਦਾ ਅੰਤਿਮ ਸੰਸਕਾਰ
Publish Date: Tue, 07 Apr 2026 08:26 PM (IST)
Updated Date: Tue, 07 Apr 2026 08:29 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਆਮ ਆਦਮੀ ਪਾਰਟੀ ਦੇ ਪੰਜਾਬ ਸਕੱਤਰ ਤੇ ਦੋਆਬਾ ਜ਼ੋਨ (ਬੀਸੀ ਵਿੰਗ) ਦੇ ਇੰਚਾਰਜ ਦਲਜੀਤ ਰਾਜੂ ਦਰਵੇਸ਼ ਪਿੰਡ ਦੇ ਸਤਿਕਾਰਯੋਗ ਮਾਤਾ ਕੁਲਦੀਪ ਕੌਰ, ਜੋ ਕਿ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਵਿਰਾਜੇ ਸਨ, ਦਾ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਦਰਵੇਸ਼ ਪਿੰਡ ਵਿਖੇ ਗਮਗੀਨ ਮਾਹੌਲ ਵਿਚ ਕੀਤਾ ਗਿਆ। ਇਸ ਮੌਕੇ ਸ੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਤਪ ਅਸਥਾਨ ਨਿਰਮਲ ਕੁਟੀਆ (ਛੰਭ ਵਾਲੀ) ਪੰਡਵਾ, ਬਾਬਾ ਸੋਮਨਾਥ ਕੁੱਲੇ ਵਾਲੀ ਸਰਕਾਰ ਤੋਂ ਇਲਾਵਾ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਸ਼ਿਵ ਸੈਨਾ ਆਗੂ ਇੰਦਰਜੀਤ ਕਰਵਲ, ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਤੇ ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ, ਕਿਰਨਾ ਖੇੜਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਦੇਸਰਾਜ ਝੱਮਟ ਬਲਾਕ ਸੰਮਤੀ ਮੈਂਬਰ, ਬਾਬਾ ਸੁਖਬੀਰ ਸਿੰਘ ਉੱਚਾ ਪਿੰਡ, ਮਲਕੀਤ ਚੰਦ ਪੰਚਾਇਤ ਸਕੱਤਰ ਬੀਡੀਪੀਓ ਦਫਤਰ ਫਗਵਾੜਾ, ਗੁਰਜੀਤ ਪਾਲ ਵਾਲੀਆ ਡੈਲੀਗੇਟ ਮੈਂਬਰ ਕਾਂਗਰਸ, ਸਾਬਕਾ ਸਰਪੰਚ ਪਿੰਡ ਵਜੀਦੋਵਾਲ ਓਮ ਪ੍ਰਕਾਸ਼ ਵਜੀਦੋਵਾਲ, ਅਮਰਜੀਤ ਸਿੰਘ ਸਰਪੰਚ ਦਰਵੇਸ਼ ਪਿੰਡ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿਆਸੀ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਮਾਤਾ ਕੁਲਦੀਪ ਕੌਰ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਤਾ ਕੁਲਦੀਪ ਕੌਰ ਦੇ ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਤੇ ਅੰਤਮ ਅਰਦਾਸ ਮਿਤੀ 15 ਅਪ੍ਰੈਲ ਦਿਨ ਬੁੱਧਵਾਰ ਨੂੰ ਗੁਰਦੁਆਰਾ ਸ਼੍ਰੀ ਸਿੰਘ ਸਭਾ ਦਰਵੇਸ਼ ਪਿੰਡ (ਫਗਵਾੜਾ) ਵਿਖੇ ਦੁਪਿਹਰ 12 ਤੋਂ 1 ਵਜੇ ਤੱਕ ਹੋਵੇਗੀ। ਇਸ ਮੌਕੇ ਸ਼ਿਵ ਸੈਨਾ ਯੁਬੀਟੀ ਸੂਬਾ ਪ੍ਰੈੱਸ ਸਕੱਤਰ ਕਮਲ ਸਰੋਜ, ਸਰਪੰਚ ਰਜਤ ਭਨੋਟ ਭੁੱਲਾਰਾਇ, ਹਰਵਿੰਦਰ ਸਿੰਘ ਸਰਪੰਚ, ਪਿਆਰਾ ਸਰਪੰਚ ਖਜੂਰਲਾ, ਸੋਮਨਾਥ ਸਾਬਕਾ ਸਰਪੰਚ ਕ੍ਰਿਪਾਲਪੁਰ ਕਲੋਨੀ, ਸੁਖਵਿੰਦਰ ਸਿੰਘ ਕਾਲਾ ਸਾਬਕਾ ਸਰਪੰਚ ਮਹੇੜੂ, ਟੋਨੀ ਨੰਬਰਦਾਰ ਅਠੌਲੀ, ਆਗਿਆਪਾਲ ਸਿੰਘ ਖਲਵਾੜਾ, ਭੁਪਿੰਦਰ ਸਿੰਘ ਸਾਬਕਾ ਸਰਪੰਚ ਦਰਵੇਸ਼ ਪਿੰਡ, ਰਣਜੀਤ ਸਿੰਘ ਜੀਤੀ ਖੇੜਾ, ਪਰਮਿੰਦਰ ਸਿੰਘ ਲਾਡੀ, ਜਸਵਿੰਦਰ ਸਿੰਘ ਘੁੰਮਣ, ਤਰਸੇਮ ਸਿੰਘ, ਸੁਨੀਤਾ ਸਰਪੰਚ ਦੁੱਗਾਂ, ਕੁਲਦੀਪ ਕੁਮਾਰ ਸਰਪੰਚ ਜਗਤਪੁਰ ਜੱਟਾਂ, ਪਰਨੀਸ਼ ਬੰਗਾ, ਅਵਤਾਰ ਸਿੰਘ ਸਾਬਕਾ ਸਰਪੰਚ ਪੰਡਵਾ, ਗੁਰਸ਼ਿੰਦਰ ਸਿੰਘ ਸਰਪੰਚ ਰਿਹਾਣਾ ਜੱਟਾਂ, ਗੁਰਸ਼ਰਨ ਸਿੰਘ ਚੀਮਾ ਪੰਡੋਰੀ, ਵਿਜੇ ਕੁਮਾਰ, ਵਰਿੰਦਰ ਵੈਲਡਿੰਗ ਮੈਟੀਰੀਅਲ, ਜੋਗੀ ਲਾਲ ਠੇਕੇਦਾਰ, ਜੀਤ ਠੇਕੇਦਾਰ ਆਦਿ ਹਾਜ਼ਰ ਸਨ।