ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਲਾਇਆ ਨਿਰਮਲ ਕੁਟੀਆ ਦੇ ਬਾਹਰ ਧਰਨਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ
Publish Date: Thu, 05 Feb 2026 08:16 PM (IST)
Updated Date: Thu, 05 Feb 2026 08:20 PM (IST)
ਵੱਡੇ ਗਿਣਤੀ ’ਚ ਕਿਸਾਨਾਂ ਨੇ ਕੀਤੀ ਸ਼ਿਰਕਤ
ਪੱਤਰ ਪ੍ਰੇਰਕ ਸੁਲਤਾਨਪੁਰ ਲੋਧੀ : ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਰਹਿਨੁਮਾਈ ਹੇਠ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਦਫਤਰ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਕੋਸਿਆ ਤੇ ਮੰਗ ਕੀਤੀ ਕਿ ਬਿਜਲੀ ਸੋਧ ਬਿੱਲ ਤੇ ਬੀਜ ਐਕਟ ਰੱਦ ਕੀਤਾ ਜਾਵੇ, ਸ਼ੰਭੂ ਖਨੌਰੀ ਬਾਰਡਰ ’ਤੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਕਰੇ, ਹੜ੍ਹ ਨਾਲ ਬਰਬਾਦ ਹੋਈ ਫਸਲ ਦਾ ਮੁਆਵਜ਼ਾ ਕਾਸ਼ਤਕਾਰ ਨੂੰ ਦਿੱਤਾ ਜਾਵੇ। ਇਸ ਪ੍ਰਦਰਸ਼ਨ ਵਿਚ ਜ਼ੋਨ ਬਾਬਾ ਬੀਰ ਸਿੰਘ ਪ੍ਰਧਾਨ ਪਿਆਰਾ ਸਿੰਘ, ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ ਸੋਨੀ, ਜਗਤਾਰ ਸਿੰਘ, ਸੁਖਵਿੰਦਰ ਸਿੰਘ ਮੋਮੀ, ਜ਼ੋਨ ਮੀਰੀ ਪੀਰੀ ਗੁਰਸਰ ਪ੍ਰਧਾਨ ਹਰਵਿੰਦਰ ਸਿੰਘ ਉਚਾ, ਵੀਰ ਸਿੰਘ, ਹਰਜੀਤ ਸਿੰਘ ਦੇਸਲ, ਹਰਵਿੰਦਰ ਸਿੰਘ ਦੇਸਲ, ਜ਼ੋਨ ਨਡਾਲਾ ਨਿਸ਼ਾਨ ਸਿੰਘ, ਸਕੱਤਰ ਬਲਦੇਵ ਸਿੰਘ, ਗੁਰਵਿੰਦਰ ਸਿੰਘ, ਗੱਗੀ ਹਮੀਰਾ, ਕਮਲਜੀਤ ਸਿੰਘ, ਜ਼ੋਨ ਸੁਲਤਾਨ ਪੁਰ ਲੋਧੀ ਮਲਕੀਤ ਸਿੰਘ ਫੱਤੋਵਾਲ, ਭਜਨ ਸਿੰਘ ਖਿਜਰਪੁਰ, ਸਰਬਜੀਤ ਸਿੰਘ, ਗੁਰਸੇਵਕ ਸਿੰਘ, ਤਰਸੇਮ ਸਿੰਘ ਮੰਡ ਸਾਗਰਾਂ, ਮਹਿੰਦਰ ਸਿੰਘ, ਜ਼ੋਨ ਬਾਬਾ ਬੰਦਾ ਸਿੰਘ ਬਹਾਦਰ, ਜੋਗਾ ਸਿੰਘ ਪ੍ਰਧਾਨ, ਪਿਆਰਾ ਸਿੰਘ, ਗੁਲਜ਼ਾਰ ਸਿੰਘ, ਸੁਖਦੇਵ ਸਿੰਘ, ਕੁਲਵੰਤ ਸਿੰਘ, ਜ਼ੋਨ ਭਾਈ ਡੱਲਾ ਜੀ ਪਰਮਜੀਤ ਸਿੰਘ, ਹਾਕਮ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਭਜਨ ਸਿੰਘ, ਬੀਬੀ ਨਿਰਮਲ ਕੌਰ ਬਾਮੂਵਾਲ, ਗੁਰਮੀਤ ਕੌਰ, ਬਲਵਿੰਦਰ ਕੌਰ, ਮਨਜੀਤ ਕੌਰ ਜ਼ਿਲ੍ਹਾ ਪ੍ਰੈੱਸ ਸੱਕਤਰ ਪੁਸ਼ਪਿੰਦਰ ਸਿੰਘ ਮੋਮੀ ਰਣਧੀਰਪੁਰ ਆਦਿ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਹਾਜ਼ਰ ਸਨ।