ਕਿਰਤੀ ਕਿਸਾਨ ਯੂਨੀਅਨ ਨੇ ਵਿਚਾਰੇ ਗੰਭੀਰ ਮੁੱਦੇ
ਕਿਰਤੀ ਕਿਸਾਨ ਯੂਨੀਅਨ ਦੀ ਅੱਜ ਮੀਟਿੰਗ ਹੋਈ
Publish Date: Wed, 21 Jan 2026 08:16 PM (IST)
Updated Date: Thu, 22 Jan 2026 04:13 AM (IST)
ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮੀਟਿੰਗ ਉਪਰੰਤ ਦਿਖਾਈ ਦਿੰਦੇ ਹੋਏ।
ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ
ਫੱਤੂਢੀਂਗਾ : ਅੱਜ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ ਹੋਈ। ਮੀਟਿੰਗ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਬਲਵਿੰਦਰ ਸਿੰਘ ਭੁਲਰ ਤੇ ਜਿਲਾ ਸਕੱਤਰ ਤਰਸੇਮ ਸਿੰਘ ਬੰਨਾਮੱਲ ਨੇ ਸੰਬੋਧਨ ਕਰਦਿਆ ਦੱਸਿਆ ਕਿ ਕੇਦਰ ਸਰਕਾਰ ਦੇਸ ਭਰ ਦੀ ਬਿਜਲੀ ਆਪਣੇ ਕੰਟਰੋਲ ’ਚ ਲੈਣ ਲਈ 2025 ਸੋਧ ਬਿੱਲ ਲੈ ਕੇ ਆ ਰਹੀ ਹੈ ਜੇਕਰ ਕੇਂਦਰ ਸਰਕਾਰ ਬਜਟ ਸੈਸ਼ਨ ਦੌਰਾਨ ਬਿੱਲ ਪੇਸ ਕਰਦੀ ਹੈ ਤਾਂ ਅਗਲੇ ਦਿਨ ਤਿੰਨ ਘੰਟੇ ਰੇਲਾਂ ਰੋਕੀਆਂ ਜਾਣਗੀਆਂ ਤਾਂ ਕਿ 2025 ਬਿਜਲੀ ਬਿੱਲ ਵਾਪਸ ਲਿਆ ਜਾਵੇ। ਐੱਸਕੇਐੱਮ ਦੇ ਸੱਦੇ ’ਤੇ 26 ਜਨਵਰੀ ਕਪੂਰਥਲਾ ਟਰੈਕਟਰ ਮਾਰਚ ਕੀਤਾ ਜਾਵੇਗਾ ਤੇ 27 ਜਨਵਰੀ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼। ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੋਦ ਦੀ ਰਿਹਾਈ ਲਈ ਸੰਗਰੂਰ ਧਰਨੇ ’ਚ ਵੱਡੀ ਗਿਣਤੀ ’ਚ ਸਾਮਲ ਹੋਵਾਂਗੇ ਤੇ ਯੂਨੀਅਨ ਦੇ ਸੱਦੇ ਅਨੁਸਾਰ ਪਿੰਡਾਂ ’ਚ ਮੈਂਬਰਸ਼ਿਪ ਕਰ ਕੇ ਕਮੇਟੀਆ ਬਣਾਈਆਂ ਜਾਣਗੀਆਂ ਤੇ ਏਰੀਆ ਕਮੇਟੀਆਂ ਚੁਣੀਆਂ ਜਾਣਗੀਆਂ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਕੁਲਵਿੰਦਰ ਸਿੰਘ ਭੰਡਾਲ, ਸੀਤਲ ਸਿੰਘ ਸੰਗੋਜਲਾ, ਅਵਤਾਰ ਸਿੰਘ ਸੁਰਖਪੁਰ, ਮਾਸਟਰ ਬਲਵੀਰ ਸਿੰਘ, ਬਲਵਿੰਦਰ ਸਿੰਘ ਦੇਸਲ, ਮਲਕੀਤ ਸਿੰਘ ਧਾਲੀਵਾਲ, ਕਰਮਜੀਤ ਸਿੰਘ ਨੂਰਪੁਰ ਜੱਟਾ, ਦਿਲਬਾਗ ਸਿੰਘ ਨੂਰਪੁਰ ਰਾਜਪੂਤਾ, ਬਲਵਿੰਦਰ ਸਿੰਘ ਬਿਲਾ ਕੋਠੀ, ਸੇਵਾ ਸਿੰਘ ਮੁਰਾਦ ਪੁਰ, ਲੁਭਾਇਆ ਸਿੰਘ ਕਾਲਾ ਸੰਘਿਆ, ਸੁਰਿੰਦਰ ਸਿੰਘ ਗਦਰੀ, ਬਾਬਾ ਭਜਨ ਸਿੰਘ ਸੰਗੋਜਲਾ, ਪਰਮਜੀਤ ਸਿੰਘ ਭੰਡਾਲ, ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਗੁਰਭੇਜ ਸਿਂਘ ਬੂਹ ਮਨਦੀਪ ਸਿੰਘ ਖਾਨਪੁਰ, ਅੰਮ੍ਰਿਤਪਾਲ ਸਿੰਘ ਧਾਲੀਵਾਲ, ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ।