ਜੌੜਾ ਪਰਿਵਾਰ ਨੇ ਕੀਤਾ ਕੰਜਕ ਪੂਜਨ
ਜੌੜਾ ਪਰਿਵਾਰ ਨੇ ਕੀਤਾ ਕੰਜਕ ਪੂਜਨ
Publish Date: Thu, 26 Mar 2026 08:44 PM (IST)
Updated Date: Thu, 26 Mar 2026 08:47 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਚੇਤ ਮਹੀਨੇ ਦੇ ਪਵਿੱਤਰ ਨਰਾਤਿਆਂ ਨੂੰ ਸਮਰਪਿਤ ਜੌੜਾ ਪਰਿਵਾਰ ਵੱਲੋਂ ਅਸਟਮੀ ਦੇ ਸ਼ੁਭ ਦਿਨ ਕੰਜਕ ਪੂਜਨ ਸ਼ਰਧਾ ਤੇ ਭਾਵਨਾ ਨਾਲ ਕੀਤਾ ਗਿਆ। ਇਸ ਮੌਕੇ ਛੋਟੀਆਂ ਕੰਜਕਾਂ ਦੀ ਵਿਧੀਵਤ ਪੂਜਾ ਕੀਤੀ ਗਈ ਤੇ ਉਨ੍ਹਾਂ ਨੂੰ ਭੋਗ ਲਗਾ ਕੇ ਅਸੀਸਾਂ ਲਈਆਂ ਗਈਆਂ। ਇਸ ਧਾਰਮਿਕ ਸਮਾਗਮ ਦੌਰਾਨ ਸਵਰਨਕਾਰ ਸੰਘ ਫਗਵਾੜਾ ਦੇ ਪ੍ਰਧਾਨ ਜਗਜੀਤ ਸਿੰਘ ਜੌੜਾ ਵੱਲੋਂ ਕੰਜਕਾਂ ਉੱਪਰ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਤਿਕਾਰ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਜਗਜੀਤ ਸਿੰਘ ਜੌੜਾ ਨੇ ਕਿਹਾ ਕਿ ਕੰਜਕ ਪੂਜਨ ਸਾਡੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਦਾ ਮਹੱਤਵਪੂਰਨ ਹਿੱਸਾ ਹੈ, ਜਿਸ ਰਾਹੀਂ ਨਾਰੀ ਸ਼ਕਤੀ ਦੀ ਸੇਵਾ ਤੇ ਸਨਮਾਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨਰਾਤਿਆਂ ਦੇ ਦਿਨਾਂ ਵਿਚ ਮਾਤਾ ਰਾਣੀ ਦੀ ਭਗਤੀ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਘਰ-ਪਰਿਵਾਰ ਵਿਚ ਸੁੱਖ-ਸਮ੍ਰਿੱਧੀ ਆਉਂਦੀ ਹੈ। ਇਸ ਤਰ੍ਹਾਂ ਦੇ ਧਾਰਮਿਕ ਕਾਰਜ ਲੋਕਾਂ ਨੂੰ ਇਕੱਠਾ ਕਰਨ ਦੇ ਨਾਲ-ਨਾਲ ਸਮਾਜ ਵਿਚ ਸਾਂਝ ਤੇ ਪਿਆਰ ਦਾ ਸੰਦੇਸ਼ ਵੀ ਦਿੰਦੇ ਹਨ। ਇਸ ਮੌਕੇ ਸਮੂਹ ਜੌੜਾ ਪਰਿਵਾਰ ਮੌਜੂਦ ਸੀ, ਜਿਨ੍ਹਾਂ ਨੇ ਭਗਤੀ ਭਾਵ ਨਾਲ ਸਮਾਗਮ ਵਿਚ ਭਾਗ ਲਿਆ।