ਸ਼ਨਾਤਨ ਧਰਮ ਦਾ ਸਭ ਤੋਂ ਪਵਿੱਤਰ ਤਿਉਹਾਰ ਹੈ ਅਕਸ਼ਯ ਤ੍ਰਿਤੀਆ : ਗੋਗਨਾ
ਸ਼ਨਾਤਨ ਧਰਮ ਦਾ ਸਭਤੋਂ ਪਵਿਤਰ ਤਿਉਹਾਰ ਹੈ ਅਕਸ਼ਯ ਤ੍ਰਿਤੀਆ,ਗੋਗਨਾ
Publish Date: Fri, 17 Apr 2026 07:14 PM (IST)
Updated Date: Fri, 17 Apr 2026 07:18 PM (IST)

ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਸਨਾਤਨ ਧਰਮ ਦਾ ਸਭ ਤੋਂ ਪਵਿੱਤਰ ਤਿਉਹਾਰ ਅਕਸ਼ਯ ਤ੍ਰਿਤੀਆ ਹੈ, ਜਿਸ ਨੂੰ ਮਨਾਉਣ ਸਬੰਧੀ ਜੋਤਿਸ਼ ਅਚਾਰਿਆ ਡਾ. ਅਮਰਜੀਤ ਗੋਗਨਾ ਦੇ ਦੱਸਿਆ ਕਿ ਅਕਸ਼ਯ ਤ੍ਰਿਤੀਆ ਦਾ ਪਵਿੱਤਰ ਤਿਉਹਾਰ 19 ਅਪ੍ਰੈਲ ਨੂੰ ਮਨਾਇਆ ਜਾਵੇਗਾ। ਇਸ ਦਿਨ ਦਾ ਸ਼ੁੱਭ ਮੁਹੂਰਤ ਸਵੇਰੇ 5:55 ਵਜੇ ਤੋਂ ਦੁਪਹਿਰ 12:30 ਵਜੇ ਤੱਕ ਰਹੇਗਾ। ਇਹ ਦਿਨ ਧਨ, ਸੁਖ-ਸਮ੍ਰਿੱਧੀ ਅਤੇ ਨਵੇਂ ਸ਼ੁਰੂਆਤਾਂ ਲਈ ਬਹੁਤ ਹੀ ਮੰਗਲਮਈ ਮੰਨਿਆ ਜਾਂਦਾ ਹੈ। ਅਕਸ਼ਯ ਤ੍ਰਿਤੀਆ ਜਿਸ ਨੂੰ ਅੱਖਾ ਤੀਜ ਵੀ ਕਿਹਾ ਜਾਂਦਾ ਹੈ, ਵੈਸਾਖ ਮਹੀਨੇ ਦੇ ਸ਼ੁਕਲ ਪੱਖ ਦੀ ਤੀਜ ਨੂੰ ਮਨਾਇਆ ਜਾਂਦਾ ਹੈ। ‘ਅਕਸ਼ਯ’ ਦਾ ਅਰਥ ਹੈ ਜੋ ਕਦੇ ਖਤਮ ਨਾ ਹੋਵੇ। ਇਸ ਦਿਨ ਕੀਤੇ ਗਏ ਸ਼ੁੱਭ ਕੰਮ, ਦਾਨ ਅਤੇ ਨਿਵੇਸ਼ ਸਦੀਵੀ ਫਲ ਦਿੰਦੇ ਹਨ। ਇਹ ਦਿਨ ਭਗਵਾਨ ਵਿਸ਼ਣੂ, ਮਾਤਾ ਲਕਸ਼ਮੀ ਅਤੇ ਭਗਵਾਨ ਪਰਸ਼ੂਰਾਮ ਦੀ ਉਪਾਸਨਾ ਲਈ ਵਿਸ਼ੇਸ਼ ਮੰਨਿਆ ਜਾਂਦਾ ਹੈ। 19 ਅਪ੍ਰੈਲ 2026 ਐਤਵਾਰ ਨੂੰ ਸ਼ੁੱਭ ਮਹੂਰਤ ਸਵੇਰੇ 5:55 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੋਵੇਗਾ। ਇਸ਼ਨਾਨ ਕਰ ਕੇ ਪੀਲੇ ਕੱਪੜੇ ਪਹਿਨੋ, ਭਗਵਾਨ ਵਿਸ਼ਣੂ ਅਤੇ ਮਾਤਾ ਲਕਸ਼ਮੀ ਦੀ ਪੂਜਾ ਕਰੋ, ਤੁਲਸੀ ਪੱਤਰ, ਚੌਲ ਅਤੇ ਘਿਓ ਅਰਪਿਤ ਕਰੋ। ਸੋਨਾ ਜਾਂ ਚਾਂਦੀ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ। ਅੰਨ ਅਤੇ ਜਲ ਦਾ ਦਾਨ ਜ਼ਰੂਰ ਕਰੋ। 19 ਅਪ੍ਰੈਲ ਨੂੰ ਖ਼ਰੀਦਦਾਰੀ ਲਈ ਵਿਸ਼ੇਸ਼ ਸਮਾਂ ਸਵੇਰੇ 05:51 ਵਜੇ ਤੋਂ ਸ਼ਾਮ 07:11 ਵਜੇ ਤੱਕ ਰਹੇਗਾ। ਇਸ ਸਮੇਂ ਦੌਰਾਨ ਕੀਤੀ ਖ਼ਰੀਦਾਰੀ ਲੰਬੇ ਸਮੇਂ ਤੱਕ ਸ਼ੁੱਭ ਫਲ ਦਿੰਦੀ ਹੈ। ਜੇਕਰ ਸੋਨਾ ਜਾਂ ਚਾਂਦੀ ਖਰੀਦਣਾ ਸੰਭਵ ਨਾ ਹੋਵੇ ਤਾਂ ਇਸ ਦਿਨ ਭਾਂਡੇ ਖਰੀਦਣਾ ਵੀ ਉਨਾ ਹੀ ਮੰਗਲਮਈ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਮਾਤਾ ਲਕਸ਼ਮੀ, ਭਗਵਾਨ ਗਣੇਸ਼ ਜਾਂ ਭਗਵਾਨ ਵਿਸ਼ਣੂ ਦੀ ਕਿਸੇ ਵੀ ਧਾਤ ਵਿੱਚ ਬਣੀ ਛੋਟੀ (1 ਤੋਂ 4 ਇੰਚ) ਮੂਰਤੀ ਘਰ ਵਿੱਚ ਸਥਾਪਿਤ ਕਰਨ ਲਈ ਖਰੀਦਣਾ ਬਹੁਤ ਸ਼ੁੱਭ ਹੁੰਦਾ ਹੈ। ਡਾ. ਗੋਗਨਾ ਅਨੁਸਾਰ ਅਕਸ਼ਯ ਤ੍ਰਿਤੀਆ ’ਤੇ ਕੀਤੀ ਇਹ ਖ਼ਰੀਦਦਾਰੀ ਨਾ ਸਿਰਫ ਭੌਤਿਕ ਸੁੱਖ-ਸਮ੍ਰਿੱਧੀ ਦਿੰਦੀ ਹੈ, ਸਗੋਂ ਘਰ ਵਿੱਚ ਸਕਾਰਾਤਮਕ ਊਰਜਾ ਅਤੇ ਸਥਾਈ ਸ਼ਾਂਤੀ ਵੀ ਲਿਆਉਂਦੀ ਹੈ। ਇਸ ਦਿਨ ਤੁਸੀਂ ਨਵਾਂ ਵਪਾਰ, ਘਰ ਜਾਂ ਨਿਵੇਸ਼ ਦੀ ਸ਼ੁਰੂਆਤ, ਸੋਨਾ, ਚਾਂਦੀ ਜਾਂ ਜ਼ਮੀਨ ਖਰੀਦੋ, ਦਾਨ-ਪੁੰਨ ਤੇ ਲੋੜਵੰਦਾਂ ਦੀ ਮਦਦ ਕਰ ਸਕਦੇ ਹੋ। ਇਸ ਦਿਨ ਗੁੱਸੇ, ਝਗੜੇ ਅਤੇ ਗਲਤ ਬੋਲ ਤੋਂ ਬਚੋ, ਕਿਸੇ ਦਾ ਅਪਮਾਨ ਨਾ ਕਰੋ, ਆਲਸ ਅਤੇ ਨਕਾਰਾਤਮਕ ਸੋਚ ਤੋਂ ਦੂਰ ਰਹਿਣਾ ਚਾਹੀਦਾ ਹੈ। ਡਾ. ਜੋਤਿਸ਼ ਅਚਾਰਿਆ ਅਤੇ ਵਾਸਤੂ ਸਲਾਹਕਾਰ ਡਾ. ਅਮਰਜੀਤ ਗੋਗਨਾ ਅਨੁਸਾਰ ਅਕਸ਼ਯ ਤ੍ਰਿਤੀਆ ਦਾ ਦਿਨ ਆਪਣੇ ਆਪ ਵਿੱਚ ਸਿੱਧ ਮਹੂਰਤ ਹੁੰਦਾ ਹੈ। ਇਸ ਦਿਨ ਕਿਸੇ ਵੀ ਸ਼ੁੱਭ ਕੰਮ ਲਈ ਪੰਚਾਂਗ ਦੇਖਣ ਦੀ ਲੋੜ ਨਹੀਂ ਹੁੰਦੀ। ਇਹ ਦਿਨ ਧਨ ਵਿੱਚ ਵਾਧਾ, ਪਰਿਵਾਰਕ ਸੁੱਖ ਅਤੇ ਮਨ ਦੀ ਸ਼ਾਂਤੀ ਲਈ ਬਹੁਤ ਹੀ ਫਲਦਾਇਕ ਹੈ। ਇਸ ਦਿਨ ਕੀਤੇ ਗਏ ਸੰਕਲਪ ਜੀਵਨ ਵਿੱਚ ਸਥਾਈ ਸਫਲਤਾ ਅਤੇ ਸਮ੍ਰਿੱਧੀ ਲਿਆਉਂਦੇ ਹਨ।