ਦਿ ਹਾਕ ਵਰਲਡ ਸਕੂਲ ਦਾ ਸਲਾਨਾ ਨਤੀਜਾ ਸੌ ਫੀਸਦੀ ਰਿਹਾ
ਦੀ ਹਾਕ ਵਰਲਡ ਸਕੂਲ ਦਾ ਸਲਾਨਾ ਨਤੀਜਾ ਸੌ ਫੀਸਦੀ ਰਿਹਾ -ਪ੍ਰਿੰਸੀਪਲ ਸ਼ਵੇਤਾ ਮਹਿਤਾ
Publish Date: Tue, 17 Mar 2026 09:44 PM (IST)
Updated Date: Tue, 17 Mar 2026 09:46 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦਿ ਹਾਕ ਵਰਲਡ ਸਕੂਲ ਤਲਵੰਡੀ ਚੌਧਰੀਆਂ ਦਾ ਸਲਾਨਾ ਰਿਜ਼ਲਟ ਐਲਾਨ ਦਿੱਤਾ ਗਿਆ। ਸਕੂਲ ਦਾ ਰਿਜ਼ਲਟ ਇਸ ਸਾਲ ਵੀ 100 ਫੀਸਦੀ ਰਿਹਾ। ਇਸ ਮੌਕੇ ਸਕੂਲ ਵਿਚ ਉਤਸ਼ਾਹ ਦਾ ਮਾਹੌਲ ਸੀ। ਵਿਦਿਆਰਥੀ ਸਵੇਰ ਤੋਂ ਹੀ ਆਪਣੇ ਮਾਤਾ-ਪਿਤਾ ਨਾਲ ਸਕੂਲ ਪਹੁੰਚੇ ਤੇ ਉਨ੍ਹਾਂ ਸਲਾਨਾ ਰਿਪੋਰਟ ਕਾਰਡ ਪ੍ਰਾਪਤ ਕੀਤੇ। ਹੁਸ਼ਿਆਰ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਪ੍ਰਿੰਸੀਪਲ ਸ਼ਵੇਤਾ ਮਹਿਤਾ ਨੇ ਸਾਲ 2025-26 ਦੇ ਪ੍ਰੀਖਿਆ ਨਤੀਜੇ ਦਾ ਐਲਾਨ ਕੀਤਾ। ਉਨ੍ਹਾਂ ਸਾਰੇ ਵਿਦਿਆਰਥੀ ਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਪ੍ਰਿੰਸੀਪਲ ਸ਼ਵੇਤਾ ਮਹਿਤਾ ਨੇ ਕਿਹਾ ਕਿ ਸਕੂਲ ਗੁਣਵੱਤਾ ਪੂਰਨ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ ਤੇ ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਉਪਲਬਧ ਕਰਵਾਉਂਦਾ ਰਹੇਗਾ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਕੈਪਟਨ ਤਜਿੰਦਰ ਸਿੰਘ ਨੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਵਿਚ ਮਾਪਿਆਂ ਦੇ ਸਹਿਯੋਗ ਨਾਲ ਹੀ ਸ਼ਾਨਦਾਰ ਨਤੀਜੇ ਸੰਭਵ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਵਿਦਿਆਰਥੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਆਸ ਹੈ ਕਿ ਅਗਲੇ ਸੈਸ਼ਨ ਵਿਚ ਵੀ ਬੱਚੇ ਇਸੇ ਤਰ੍ਹਾਂ ਕਾਮਯਾਬੀ ਹਾਸਲ ਕਰਨਗੇ।