ਸਰਕਾਰ ਆਲੂ ਉਤਪਾਦਕ ਦੀ ਬਾਂਹ ਫੜੇ
ਸਰਕਾਰ ਆਲੂ ਉਤਪਾਦਕ ਕਿਸਾਨਾਂ ਦੀ ਬਾਂਹ ਫੜੇ, ਮੱਕੀ ਦੀ ਖ਼ਰੀਦ ਲਈ ਵੀ ਸਰਕਾਰ ਪਹਿਲ ਕਰੇ : ਗਗਨ ਸੁੱਖ, ਝੰਡੂਵਾਲ
Publish Date: Thu, 26 Mar 2026 09:02 PM (IST)
Updated Date: Thu, 26 Mar 2026 09:05 PM (IST)

ਮੱਕੀ ਦੀ ਖ਼ਰੀਦ ਲਈ ਵੀ ਸਰਕਾਰ ਪਹਿਲ ਕਰੇ : ਗਗਨ ਸੁੱਖ, ਝੰਡੂਵਾਲ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਆਲੂ ਦੇ ਭਾਅ ਵਿਚ ਐਂਤਕੀ ਆਈ ਵੱਡੀ ਗਿਰਾਵਟ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ, ਜਿਸ ਕਾਰਨ ਕਿਸਾਨਾਂ ਵਿਚ ਵੱਡੀ ਮਾਯੂਸੀ ਪਾਈ ਜਾ ਰਹੀ ਹੈ। ਪੈਦਾ ਹੋਏ ਮੌਜੂਦਾ ਹਾਲਤਾਂ ਦੇ ਮੱਦੇਨਜ਼ਰ ਸੂਬਾ ਤੇ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦੀ ਬਾਂਹ ਫੜੇ ਤੇ ਆਲੂ ਨੂੰ ਗੁਆਂਢੀ ਦੇਸ਼ਾਂ ਵੱਲ ਐਕਸਪੋਰਟ ਕਰੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਸੁਲਤਾਨਪੁਰ ਲੋਧੀ ਤੋਂ ਨੌਜਵਾਨ ਆਗੂ ਐਡਵੋਕੇਟ ਗਗਨਦੀਪ ਸਿੰਘ ਸੁੱਖ, ਆੜਤੀਆ ਆਗੂ ਸੁਖਪਾਲਬੀਰ ਸਿੰਘ ਝੰਡੂਵਾਲਾ ਨੇ ਕਿਹਾ ਵਪਾਰੀਆਂ ਵੱਲੋਂ ਬਹੁਤੀ ਦਿਲਚਸਪੀ ਨਾ ਦਿਖਾਏ ਜਾਣ ਕਾਰਨ ਕਿਸਾਨਾਂ ਦੇ ਆਲੂ ਖੇਤਾਂ ਵਿਚ ਹੀ ਪਏ ਹਨ, ਜੇਕਰ ਆਲੂਆਂ ਦੇ ਢੇਰਾਂ ਨੂੰ ਜਲਦ ਨਾ ਚੁੱਕਿਆ ਗਿਆ ਤਾਂ ਆਉਣ ਵਾਲੇ ਦਿਨਾਂ ਦੌਰਾਨ ਇਸ ਦੇ ਖ਼ਰਾਬ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿਸਾਨ ਇਸ ਨੂੰ ਸਟੋਰ ਕਰਨ ਦੇ ਸਮਰੱਥ ਨਹੀਂ ਹੈ। ਆਲੂ ਨੂੰ ਸਟੋਰ ਕਰਨ ’ਤੇ ਵੀ ਕਿਸਾਨ ਨੂੰ ਵੱਡਾ ਖ਼ਰਚਾ ਉਠਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਤੋਂ ਕਿਸਾਨਾਂ ਨੂੰ ਲਗਾਤਾਰ ਫਸਲਾਂ ਦੇ ਝਾੜ ਤੇ ਭਾਅ ਕਾਰਨ ਨੁਕਸਾਨ ਝੱਲਣਾ ਪੈ ਰਿਹਾ ਹੈ। ਹੁਣ ਕਿਸਾਨਾਂ ਨੂੰ ਮੱਕੀ ਦੀ ਫ਼ਸਲ ਦੀ ਚਿੰਤਾ ਸਤਾ ਰਹੀ ਹੈ ਕਿਉਂਕਿ ਮੱਕੀ ਦੇ ਭਾਅ ਵਿਚ ਵੀ ਵੱਡੀ ਗਿਰਾਵਟ ਆ ਗਈ ਹੈ। ਇਸ ਕਰਕੇ ਉਨ੍ਹਾਂ ਨੇ ਮੰਗ ਕੀਤੀ ਆਲੂ ਦੀ ਫ਼ਸਲ ਦਾ ਭਾਅ ਨਿਰਧਾਰਿਤ ਕੀਤਾ ਜਾਵੇ, ਜਿਸ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਨਾ ਝੱਲਣਾ ਪਵੇ।