ਮਰਦਮਸ਼ੁਮਾਰੀ ’ਚ ਅਧਿਆਪਕਾਂ ਦੀਆਂ ਡਿਊਟੀਆਂ ਲਾ ਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਸਰਕਾਰ : ਟੂਰਾ
ਮਰਦਮਸ਼ੁਮਾਰੀ ਵਿੱਚ ਅਧਿਆਪਕ ਵਰਗ ਦੀਆਂ ਧੜਾ ਧੜ ਡਿਊਟੀਆਂ ਲਗਾ ਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਸਰਕਾਰ ਟੂਰਾ
Publish Date: Wed, 22 Apr 2026 08:28 PM (IST)
Updated Date: Thu, 23 Apr 2026 04:08 AM (IST)

ਕੈਪਸ਼ਨ-22ਪੀਐਚਜੀ22 ਐਸ ਡੀਐਮ ਰਣਦੀਪ ਸਿੰਘ ਹੀਰ ਨੂੰ ਮੰਗ ਪਤਰ ਭੇਟ ਕਰਦੇ ਹੋਏ ਸਤਵੰਤ ਟੂਰਾ ਤੇ ਹੋਰੇ ਅਧਿਆਪਕ ਆਗੂ। * ਐੱਸਡੀਐੱਮ ਫਗਵਾੜਾ ਰਣਧੀਰ ਹੀਰ ਤੇ ਕਮਿਸ਼ਨਰ ਡਾ. ਭਗਤ ਨੂੰ ਮਿਲਿਆ ਵਫ਼ਦ ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਗਜ਼ਟਿਡ ਤੇ ਨਾਨ-ਗਜ਼ਟਿਡ ਐੱਸਸੀ/ਬੀਸੀ ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦੀ ਇਕਾਈ ਕਪੂਰਥਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਸਤਵੰਤ ਟੂਰਾ, ਮਨਜੀਤ ਗਾਟ, ਲਖਵੀਰ ਚੰਦ ਤੇ ਬਲਵਿੰਦਰ ਨਿੱਧੜਕ ਦੀ ਅਗਵਾਈ ਅਧੀਨ ਫੈੱਡਰੇਸ਼ਨ ਦਾ ਇਕ ਵਫ਼ਦ ਜਨਗਨਣਾ/ਮਰਦਮਸ਼ੁਮਾਰੀ ਅਧੀਨ ਲਗਾਈਆਂ ਜਾ ਰਹੀਆਂ ਧੜਾਧੜ ਡਿਊਟੀਆਂ ਨੂੰ ਲੈ ਕੇ ਐੱਸਡੀਐੱਮ ਫਗਵਾੜਾ ਰਣਧੀਰ ਹੀਰ ਤੇ ਕਮਿਸ਼ਨਰ ਡਾਕਟਰ ਸ਼ਿਖਾ ਭਗਤ ਨੂੰ ਮਿਲਿਆ। ਫੈਡਰੇਸ਼ਨ ਵੱਲੋਂ ਮਰਦਮਸ਼ੁਮਾਰੀ, ਸਮਾਜਿਕ ਤੇ ਆਰਥਿਕ ਜਨਗਨਣਾ ਅਧੀਨ ਜੋ ਡਿਊਟੀਆਂ ਅਧਿਆਪਕ ਵਰਗ ਦੀਆਂ ਲਗਾਈਆਂ ਜਾ ਰਹੀਆਂ ਹਨ, ਸੰਬੰਧੀ ਆ ਰਹੀਆਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਦੋਵਾਂ ਅਧਿਕਾਰੀਆਂ ਨੂੰ ਮਿਲਿਆ, ਜਿਸ ’ਚ ਮੁੱਖ ਤੌਰ ’ਤੇ ਇਨ੍ਹਾਂ ਡਿਊਟੀਆਂ ’ਚ ਸਿਰਫ਼ ਅਧਿਆਪਕ ਵਰਗ ਨੂੰ ਹੀ ਨਹੀਂ ਬਲਕਿ ਬਾਕੀ ਵਿਭਾਗਾਂ ’ਚੋਂ ਵੀ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਉਣ ਲਈ ਕਿਹਾ ਗਿਆ, ਕਿਉਂਕਿ ਜਿਸ ਤਰ੍ਹਾਂ ਇਨ੍ਹਾਂ ਜਨ ਗਗਨਣਾ, ਮਰਦਮ ਸ਼ੁਮਾਰੀ ਡਿਊਟੀਆਂ ਦੌਰਾਨ ਲਗਭਗ 90% ਸਟਾਫ ਦੀਆਂ ਡਿਊਟੀਆਂ ਸਿੱਖਿਆ ਵਿਭਾਗ ਵਿੱਚੋਂ ਲੱਗਣ ਕਾਰਨ ਸਕੂਲ ਅਧਿਆਪਕ ਵਰਗ ਤੋਂ ਖ਼ਾਲੀ ਹੋ ਜਾਣਗੇ ਜਿਸ ਦਾ ਸਿੱਧਾ ਅਸਰ ਸਰਕਾਰੀ ਸਕੂਲਾਂ ’ਚ ਪੜ੍ਹ ਰਹੇ ਬੱਚਿਆਂ ਦੀ ਪੜ੍ਹਾਈ ਉੱਪਰ ਪਵੇਗਾ। ਫੈੱਡਰੇਸ਼ਨ ਵੱਲੋਂ ਕਪਲ ਕੇਸ, ਵਿਧਵਾ, ਅੰਗਹੀਣ ਕਰਮਚਾਰੀ ਅਤੇ ਅਣਵਿਆਈਆਂ ਕਰਮਚਾਰਨਾਂ ਨੂੰ ਛੋਟ ਦੇਣ ਬਾਰੇ, ਸਕੂਲੀ ਸਮੇਂ ਵਿੱਚ ਇਸ ਜਨਗਨਣਾਂ ਡਿਊਟੀ ਲਈ ਛੋਟ ਦੇਣ ਬਾਰੇ ਫੈਡਰੇਸ਼ਨ ਵੱਲੋਂ ਪੱਖ ਰੱਖਿਆ ਗਿਆ ਕਿ ਜਿਸ ਤਰ੍ਹਾਂ ਗਰਮੀ ਵਧ ਰਹੀ ਹੈ ਉਸ ਸਮੇਂ ਸਕੂਲੀ ਡਿਊਟੀ ਤੋਂ ਬਾਅਦ ਆਮ ਤੌਰ ਤੇ ਪਿੰਡਾਂ ਵਿੱਚ ਸੁਨਸਾਨ ਹੋ ਜਾਂਦੀ ਹੈ ਤੇ ਕਰਮਚਾਰੀਆਂ ਦੀ ਸਕਿਓਰਟੀ ਵੀ ਕੋਈ ਨਹੀਂ ,ਘਰਾਂ ਦੇ ਦਰਵਾਜੇ ਖੜਕਾਉਣ ਲਈ ਅਧਿਆਪਕਾਂ ਨੂੰ ਮਜ਼ਬੂਰ ਨਾ ਕਰਨ। ਸਗੋਂ ਅੱਧਾ ਸਮਾਂ ਸਕੂਲ ਸਮੇਂ ਵਿੱਚੋਂ ਛੋਟ ਦੇਣ ਤਾਂ ਕਿ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਨਾ ਹੋਵੇ ਅਤੇ ਮਰਦ ਸ਼ੁਮਾਰੀ ਦਾ ਕੰਮ ਵੀ ਚਲਦਾ ਰਹੇ ।ਫੈਡਰੇਸ਼ਨ ਵੱਲੋਂ ਕਰਮਚਾਰੀਆਂ ਦਾ ਇਕ ਕਰੋੜ ਦੇ ਬੀਮਾ ਅਧੀਨ ਕਵਰ ਕਰਨ ਲਈ ਕਿਹਾ ਗਿਆ । ਇਸੇ ਤਰਾਂ ਇਸ ਮਰਦਮ ਸ਼ੁਮਾਰੀ, ਜਨਗਨਣਾਂ ਦਾ ਕੰਮ ਸ਼ੁਰੂ ਹੋਣ ਤੇ ਪਿੰਡਾਂ ਵਿੱਚੋਂ ਪੰਚਾਇਤ ਮੈਂਬਰ, ਆਸ਼ਾ ਵਰਕਰ ਜਾਂ ਆਂਗਨਵਾੜੀ ਵਰਕਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕਰਨ ਲਈ ਕਿਹਾ ਜਾਵੇ ,ਕਿਉਂਕਿ ਪਿੰਡਾਂ ਤੇ ਸ਼ਹਿਰਾਂ ਦੇ ਘਰਾਂ ਬਾਰੇ ਇਹ ਕਰਮਚਾਰੀ ਆਮ ਤੌਰ ਤੇ ਜਾਣਕਾਰੀ ਰੱਖਦੇ ਹਨ ।ਇਸੇ ਤਰਾਂ ਫੈਡਰੇਸ਼ਨ ਵੱਲੋਂ ਸਟੇਟਸ ਅਨੁਸਾਰ ਡਿਊਟੀ ਲਗਾਉਣ ਦੀ ਗੱਲ ਵੀ ਆਖੀ ਗਈ, ਫੈਡਰੇਸ਼ਨ ਵੱਲੋਂ ਰੱਖੇ ਗਏ ਤਰਕ ਨੂੰ ਅਧਿਕਾਰੀਆਂ ਦੇ ਵੱਲੋਂ ਬੜੇ ਧਿਆਨ ਨਾਲ ਸੁਣਿਆ ਗਿਆ ਸਕੂਲ ਆਫ ਐਮੀਨੈਂਸ ਜੋ ਕਿ ਸਰਕਾਰ ਦਾ ਇੱਕ ਸੁਪਨਾ ਹਨ ਦੇ ਵਿਭਾਗ ਦੇ ਡਾਇਰੈਕਟਰ ਵੱਲੋਂ ਜੋ ਪੱਤਰ ਜਾਰੀ ਕੀਤਾ ਗਿਆ ਹੈ ਕਿ ਇਹਨਾਂ ਸਕੂਲਾਂ ਦੇ ਅਧਿਆਪਕ ਵਰਗ ਨੂੰ ਬਾਹਰਲੀਆਂ ਡਿਊਟੀਆਂ ਤੋਂ ਛੋਟ ਦਿੱਤੀ ਜਾਵੇ ਬਾਰੇ ਵੀ ਅਧਿਕਾਰੀਆਂ ਨੂੰ ਦੱਸਿਆ ਗਿਆ। ਵਫ਼ਦ ਦੀਆਂ ਗੱਲਾਂ ਨਾਲ ਸਹਿਮਤੀ ਦਿੰਦੇ ਹੋਏ ਫੈਡਰੇਸ਼ਨ ਵੱਲੋਂ ਦੱਸਿਆ ਗਿਆ ਕਿ ਜਿਸ ਤਰ੍ਹਾਂ ਇਸ ਜਨਗਨਣਾਂ ,ਮਰਦਮ ਸ਼ੁਮਾਰੀ ਅਧੀਨ ਅਧਿਆਪਕ ਵਰਗ ਦੀਆਂ ਡਿਊਟੀਆਂ ਧੜਾ ਧੜ ਲਗਾਈਆਂ ਗਈਆਂ ਹਨ ਇਸ ਨਾਲ ਸਰਕਾਰ/ ਪ੍ਰਸ਼ਾਸਨ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੈ। ਟੂਰਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਧਿਆਪਕ ਵਰਗ ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਤੇ ਹੀ ਸਿਰਤੋੜ ਮਿਹਨਤ ਕੀਤੀ ਜਾ ਰਹੀ ਹੈ ਕਿ ਸਕੂਲਾਂ ਵਿੱਚ ਬੱਚਿਆਂ ਦੇ ਦਾਖਲਿਆਂ ਵਿੱਚ ਵਾਧਾ ਕੀਤਾ ਜਾਵੇ। ਪਰ ਬਹੁਤ ਸਾਰੇ ਅਧਿਆਪਕ ਹੈਲਥ ਕਾਰਡ ਬਣਾਉਣ, ਜਨ ਗਨਣਾ ਤੇ ਬੀ ਐਲ ਓ ਦੀਆਂ ਡਿਊਟੀਆਂ ਕਾਰਨ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਕੰਮ ਪ੍ਰਾਈਵੇਟ ਏਜੰਸੀ ਕੋਲੋਂ ਵੀ ਕਰਵਾਇਆ ਜਾ ਸਕਦਾ ਸੀ, ਸੋ ਅਧਿਕਾਰੀਆਂ ਵੱਲੋਂ ਇਹ ਵਿਸ਼ਵਾਸ ਦਿੱਤਾ ਗਿਆ ਕਿ ਇਹ ਯਤਨ ਜਰੂਰ ਕੀਤਾ ਜਾਵੇਗਾ ਤਾਂ ਕਿ ਅਧਿਆਪਕ ਵਰਗ ਤੇ ਸਟਾਫ ਨੂੰ ਘੱਟ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ। ਵਫ਼ਦ ’ਚ ਵਿਨੋਦ ਕੁਮਾਰ, ਦੀਪਕ ਸਹਿਗਲ, ਦਿਨੇਸ਼ ਕੁਮਾਰ, ਰਾਮਪਾਲ ਪਵਨ ਕੁਮਾਰ, ਫਾਜਲ ਅਜੈ ਕੁਮਾਰ, ਜਸਵੀਰ ਲਾਲ, ਗੁਰਸੇਵਕ ਅਸ਼ੋਕ ਵਾਹਦ, ਇੰਦਰਜੀਤ, ਸਤਨਾਮ ਗਿੱਲ, ਪਲਵਿੰਦਰ ਸਿੰਘ ਆਦਿ ਹਾਜ਼ਰ ਸਨ।