ਦੁੱਗਲ ਜਠੇਰਿਆਂ ਦੀ ਪ੍ਰਭਾਤ ਫੇਰੀ ਦਾ ਕੀਤਾ ਨਿੱਘਾ ਸਵਾਗਤ
ਦੁੱਗਲ ਜਠੇਰੇ ਹਦੀਆਬਾਦ ਵਲੋਂ ਆਯੋਜਿਤ ਚੌਥੀ ਪ੍ਰਭਾਤ ਫੇਰੀ ਦਾ ਲਲਿਤ ਦੁਗੱਲ ਦੇ ਗ੍ਰਹਿ ਵਿਖੇ ਹੋਇਆ ਨਿੱਘਾ ਸਵਾਗਤ
Publish Date: Sat, 14 Mar 2026 07:32 PM (IST)
Updated Date: Sat, 14 Mar 2026 07:36 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਜਠੇਰੇ ਦੁੱਗਲ ਵੈੱਲਫੇਅਰ ਸੁਸਾਇਟੀ (ਰਜਿ.) ਹਦੀਆਬਾਦ ਫਗਵਾੜਾ ਵੱਲੋਂ ਮੰਗਲਵਾਰ, 17 ਮਾਰਚ ਨੂੰ ਕਰਵਾਏ ਜਾ ਰਹੇ ਸਾਲਾਨਾ ਪਿਤਰ ਪੂਜਨ ਸਮਾਗਮ ਦੇ ਸਬੰਧ ਵਿਚ ਚੌਥੀ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ। ਜੋ ਕਿ ਦੁੱਗਲ ਜਠੇਰੇ ਹਦੀਆਬਾਦ ਤੋਂ ਆਰੰਭ ਹੋ ਕੇ ਲਲਿਤ ਦੁੱਗਲ ਦੇ ਗ੍ਰਹਿ ਵਿਖੇ ਪਹੁੰਚੀ, ਜਿਥੇ ਲਲਿਤ ਦੁੱਗਲ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਫੁੱਲਾਂ ਦੀ ਵਰਖਾ ਦੇ ਨਾਲ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰਭਾਤ ਫੇਰੀ ਦੌਰਾਨ, ਸੰਗਤਾਂ ਨੇ ਪਿਤਰਾਂ ਨੂੰ ਸਮਰਪਿਤ ਭਜਨ ਤੇ ਕੀਰਤਨ ਸ਼ਰਧਾ ਭਾਵਨਾ ਦੇ ਨਾਲ ਕੀਤਾ। ਪ੍ਰਭਾਤ ਫੇਰੀ ਦੀ ਸਮਾਪਤੀ ’ਤੇ ਪ੍ਰੇਮ ਭਾਵ ਦੇ ਨਾਲ ਪ੍ਰਸਾਦ ਵੰਡਿਆ ਗਿਆ। ਸੁਸਾਇਟੀ ਦੇ ਪ੍ਰਧਾਨ ਜੈ ਦੇਵ ਦੁੱਗਲ ਨੇ ਦੱਸਿਆ ਕਿ 16 ਮਾਰਚ ਦਿਨ ਸੋਮਵਾਰ ਨੂੰ ਸਵੇਰੇ 8.30 ਵਜੇ ਸ਼੍ਰੀ ਸਵਾਮੀ ਸ਼ੰਕਰਨਾਥ ਪਰਬਤ ਮਠ ਹਦੀਆਬਾਦ ਤੋਂ ਜਠੇਰੇ ਦੁੱਗਲਾਂ ਤੱਕ ਮੰਗਲ ਯਾਤਰਾ ਸਜਾਈ ਜਾਵੇਗੀ। ਉਪਰੰਤ ਬ੍ਰਹਮਲੀਨ ਸ਼੍ਰੀ ਸਵਾਮੀ ਗੰਗਾਨੰਦ ਪਰਬਤ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਬ੍ਰਹਮਾਚਾਰੀ ਦੀਪ ਚੈਤੰਨਿਆ ਜੀ ਮਹਾਰਾਜ ਹਦੀਆਬਾਦ ਦੁਆਰਾ ਝੰਡਾ ਲਹਿਰਾਉਣ ਦੀ ਰਸਮ ਤੇ ਸ਼੍ਰੀ ਰਾਮਚਰਿਤਮਾਨਸ ਦਾ ਅਖੰਡ ਪਾਠ ਆਰੰਭ ਕੀਤਾ ਜਾਵੇਗਾ। ਮੰਗਲਵਾਰ 17 ਮਾਰਚ ਨੂੰ ਸਵੇਰੇ ਹਵਨ ਯੱਗ ਤੋਂ ਬਾਅਦ ਸ੍ਰੀ ਰਮਾਇਣ ਪਾਠ ਦਾ ਭੋਗ ਤੇ ਪ੍ਰਵਚਨ, ਪਿਤਰ ਪੂਜਨ, ਭਜਨ ਕੀਰਤਨ, ਬਿਰਧਜਨ ਸਨਮਾਨ ਤੇ ਭੰਡਾਰੇ ਨਾਲ ਸਮਾਗਮ ਦੀ ਸਮਾਪਤੀ ਕੀਤੀ ਜਾਵੇਗੀ। ਉਨ੍ਹਾਂ ਸਮੂਹ ਦੁੱਗਲ ਤੇ ਭਾਰਦਵਾਜ ਪਰਿਵਾਰਾਂ ਨੂੰ ਪ੍ਰਭਾਤ ਫੇਰੀਆਂ ਤੇ ਜਠੇਰੇ ਪੂਜਨ ਸਮਾਗਮ ‘ਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨ ਦੀ ਪੁਰਜ਼ੋਰ ਅਪੀਲ ਕੀਤੀ। ਇਸ ਮੌਕੇ ਸੁਨੀਲ ਦੁੱਗਲ, ਸੌਰਵ ਦੁੱਗਲ, ਅਨਿਲ ਭਾਰਦਵਾਜ, ਅਨੂਪ ਦੁੱਗਲ, ਮੰਗਤ ਰਾਮ ਦੁੱਗਲ, ਰਣਵੀਰ ਦੁੱਗਲ, ਦਿਨੇਸ਼ ਦੁੱਗਲ, ਲਲਿਤ ਦੁੱਗਲ, ਹਰਜੀਤ ਦੁੱਗਲ, ਰਾਕੇਸ਼ ਦੁੱਗਲ, ਪ੍ਰਭਾਤ, ਆਦਿਤਿਆ ਸ਼ਰਮਾ, ਸੰਨੀ ਚੱਢਾ, ਲੱਕੀ ਦੁੱਗਲ, ਰਾਮ ਗੋਪਾਲ, ਕ੍ਰਿਸ਼ਨ ਬਜਾਜ, ਸੁਮਨ ਦੁੱਗਲ, ਪੁਸ਼ਪਾ ਭਾਰਦਵਾਜ ਤੇ ਹੋਰ ਪਤਵੰਤੇ ਹਾਜ਼ਰ ਸਨ।