ਹੋਲੀ ਵਾਲੇ ਦਿਨ ਲੱਗੇਗਾ ਸਾਲ ਦਾ ਪਹਿਲਾ ਚੰਦਰ ਗ੍ਰਹਿਣ
ਹੋੋਲੀ ਵਾਲੇ ਦਿਨ ਸਾਲ ਦਾ ਪਹਿਲਾ ਚੰਦਰਮਾ ਗਹ੍ਰਿਣ
Publish Date: Fri, 27 Feb 2026 06:53 PM (IST)
Updated Date: Fri, 27 Feb 2026 06:55 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਇਸ ਸਾਲ ਹੋਲਿਕਾ ਦਹਿਨ ਨੂੰ ਲੈ ਕੇ ਤਰੀਕਾਂ ਦਾ ਉਲਝਾਅ ਬਣਿਆ ਹੋਇਆ ਹੈ ਕਿਉਂਕਿ ਫੱਗਣ ਪੂਰਨਿਮਾ ‘ਤੇ ਭਦਰਾ ਕਾਲ ਤੇ ਉਸੇ ਦਿਨ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਲੱਗ ਰਿਹਾ ਹੈ। ਸ਼ਾਸਤਰਾਂ ਅਨੁਸਾਰ ਹੋਲਿਕਾ ਦਹਨ ਪੂਰਨਿਮਾ ਤਿਥੀ, ਪ੍ਰਦੋਸ਼ ਕਾਲ ਤੇ ਭਦਰਾ ਰਹਿਤ ਸਮੇਂ ਵਿਚ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਜੋਤਿਸ਼ ਆਚਾਰਿਆ ਡਾ. ਅਮਰਜੀਤ ਗੋਗਨਾ, ਫਗਵਾੜਾ ਦੱਸਦੇ ਹਨ ਕਿ ਰੰਗਾਂ ਵਾਲੀ ਹੋਲੀ ਖੇਡਣ ਦਾ ਸਹੀ ਦਿਨ ਮਿਤੀ 4 ਮਾਰਚ ਹੀ ਹੋਵੇਗਾ। ਡਾ. ਗੋਗਨਾ ਅਨੁਸਾਰ ਸਹੀ ਸਮੇਂ ਕੀਤਾ ਗਿਆ ਹੋਲਿਕਾ ਦਹਨ ਵਾਤਾਵਰਣ ਨੂੰ ਸ਼ੁੱਧ ਕਰਦਾ ਹੈ ਤੇ ਜੀਵਨ ਵਿਚ ਸਕਾਰਾਤਮਕ ਊਰਜਾ ਦਾ ਸੰਚਾਰ ਕਰਦਾ ਹੈ। ਭਦਰਾ ਤੇ ਗ੍ਰਹਿਣ ਵਰਗੇ ਯੋਗਾਂ ਨੂੰ ਧਿਆਨ ਵਿਚ ਰੱਖ ਕੇ ਹੀ ਸ਼ੁਭ ਕਾਰਜ ਕਰਨੇ ਚਾਹੀਦੇ ਹਨ। ਤਾਰੀਖ ਤੇ ਮੁਹੂਰਤ 2 ਮਾਰਚ 2026 (ਰਾਤ)–ਪੂਰਨਿਮਾ ਤਿਥੀ ਸ਼ੁਰੂ ਹੋਵੇਗੀ। ਭਦਰਾ ਪੁੱਛ ਕਾਲ ਰਾਤ 11:53 ਪੀਐੱਮ ਤੋਂ 1:26 ਏਐੱਮ ਤੱਕ। –3 ਮਾਰਚ 2026 (ਸ਼ਾਮ)–ਸਵੇਰੇ ਭਦਰਾ ਸਮਾਪਤ ਹੋਵੇਗੀ। ਦੁਪਹਿਰ 3:20 ਪੀਐੱਮ ਤੋਂ 6:47 ਪੀਐੱਮ ਤੱਕ ਚੰਦਰ ਗ੍ਰਹਿਣ ਰਹੇਗਾ। ਸੂਤਕ ਕਾਲ–ਸਵੇਰੇ 6:20 ਏਐੱਮ ਤੋਂ 6:47 ਪੀਐੱਮ ਤੱਕ ਮੰਨਿਆ ਜਾਵੇਗਾ। –ਗ੍ਰਹਿਣ ਖਤਮ ਹੋਣ ਤੋਂ ਬਾਅਦ ਸ਼ਾਮ 6:47 ਪੀਐੱਮ ਤੋਂ 8:50 ਪੀਐੱਮ ਤੱਕ ਹੋਲਿਕਾ ਦਹਨ ਕੀਤਾ ਜਾ ਸਕਦਾ ਹੈ। –ਰੰਗਾਂ ਵਾਲੀ ਹੋਲੀ 4 ਮਾਰਚ 2026 ਨੂੰ ਮਨਾਈ ਜਾਵੇਗੀ। ਚੰਦਰ ਗ੍ਰਹਿਣ ਦੌਰਾਨ ਸਾਵਧਾਨੀਆਂ –ਇਹ ਗ੍ਰਹਿਣ ਭਾਰਤ ਸਮੇਤ ਯੂਰਪ, ਏਸ਼ੀਆ, ਉੱਤਰੀ ਤੇ ਦੱਖਣੀ ਅਮਰੀਕਾ ਵਿਚ ਦਿਸੇਗਾ। –ਗਰਭਵਤੀ ਔਰਤਾਂ ਨੂੰ ਗ੍ਰਹਿਣ ਦੇਖਣ ਦੀ ਮਨਾਹੀ ਹੁੰਦੀ ਹੈ। –ਗ੍ਰਹਿਣ ਸਮੇਂ ਭੋਜਨ, ਪਾਣੀ ਤੇ ਪਕਾਇਆ ਖਾਣਾ ਢੱਕ ਕੇ ਰੱਖੋ। –ਗ੍ਰਹਿਣ ਦੌਰਾਨ ਕੋਈ ਵੀ ਸ਼ੁਭ ਕਾਰਜ, ਪੂਜਾ ਜਾਂ ਯਾਤਰਾ ਨਾ ਕਰੋ। –ਗ੍ਰਹਿਣ ਖਤਮ ਹੋਣ ਤੋਂ ਬਾਅਦ ਇਸ਼ਨਾਨ ਕਰੋ ਤੇ ਘਰ ਦੀ ਸਫਾਈ ਕਰੋ। –ਬੱਚਿਆਂ ਤੇ ਬਜ਼ੁਰਗਾਂ ਨੂੰ ਗ੍ਰਹਿਣ ਸਮੇਂ ਆਰਾਮ ਤੇ ਧਿਆਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੋਤਿਸ਼ ਸੁਝਾਅ –ਹੋਲਿਕਾ ਦਹਨ ਵਿਚ ਕਣਕ ਜਾਂ ਚਨੇ ਦੀਆਂ ਛਟੀਆਂ ਅਰਪਿਤ ਕਰੋ, ਇਸ ਨਾਲ ਸਮ੍ਰਿੱਧੀ ਤੇ ਸੁਖ-ਸ਼ਾਂਤੀ ਆਉਂਦੀ ਹੈ। –ਗ੍ਰਹਿਣ ਤੋਂ ਬਾਅਦ ਇਸ਼ਨਾਨ ਕਰਕੇ ਸਾਫ ਕਪੜੇ ਪਹਿਨੋ ਤੇ ਭਗਵਾਨ ਵਿਸ਼ਨੂੰ ਦਾ ਨਾਮ ਜਪੋ। –ਗ੍ਰਹਿਣ ਸਮੇਂ ਧਿਆਨ ਤੇ ਮੌਨ ਸਾਧਨਾ ਲਾਭਕਾਰੀ ਹੁੰਦੀ ਹੈ। ਵਾਸਤੂ ਸੁਝਾਅ –ਪੂਜਾ ਸਥਾਨ ਨੂੰ ਸਾਫ਼ ਤੇ ਰੌਸ਼ਨ ਰੱਖੋ, ਇਸ ਨਾਲ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ। ਘਰ ਦੀ ਤਿਆਰੀ ਤੇ ਸਜਾਵਟ –ਗਹਿਰਾਈ ਨਾਲ ਸਫਾਈ ਕਰੋ ਤੇ ਟੁੱਟੇ-ਫੁੱਟੇ ਸਮਾਨ, ਪੁਰਾਣੇ ਜੁੱਤੇ, ਸੁੱਕੇ ਪੌਦੇ ਬਾਹਰ ਕੱਢੋ। –ਮੁੱਖ ਦਰਵਾਜ਼ੇ ’ਤੇ ਕੁਦਰਤੀ ਰੰਗਾਂ ਨਾਲ ਰੰਗੋਲੀ ਬਣਾਓ ਤੇ ਗੇਂਦੇ ਦੀ ਤੋਰਣ ਸਜਾਓ। –ਫਰਸ਼ ਨੂੰ ਸਮੁੰਦਰੀ ਨਮਕ ਜਾਂ ਗੰਗਾਜਲ ਮਿਲੇ ਪਾਣੀ ਨਾਲ ਸਾਫ਼ ਕਰੋ। –ਉੱਤਰ-ਪੂਰਬ ਦਿਸ਼ਾ ਵਿਚ ਘਿਓ ਦੇ ਦੀਵੇ ਜਲਾਓ। –ਲਾਲ ਤੇ ਪੀਲੇ ਰੰਗ ਦਾ ਗੁਲਾਲ ਵਰਤੋ, ਇਹ ਊਰਜਾ ਤੇ ਖੁਸ਼ੀ ਦੇ ਪ੍ਰਤੀਕ ਹਨ। –ਹੋਲਿਕਾ ਦਹਿਨ ਦੱਖਣ-ਪੂਰਬ ਦਿਸ਼ਾ ਵਿਚ ਕਰੋ ਤੇ ਨਾਰੀਅਲ, ਅਨਾਜ ਤੇ ਸੂਤ ਅਰਪਿਤ ਕਰੋ। –ਰਾਧਾ-ਕ੍ਰਿਸ਼ਨ ਨੂੰ ਲਾਲ ਤੇ ਪੀਲਾ ਗੁਲਾਲ ਅਰਪਿਤ ਕਰੋ। –ਭਗਵਾਨ ਗਣੇਸ਼ ਨੂੰ ਮਠਿਆਈ ਜਾਂ ਠੰਡਾਈ ਦਾ ਭੋਗ ਲਗਾਓ।