ਪੰਜਾਬ ਪੀਡਬਲਯੂਡੀ ਜ਼ਿਲ੍ਹਾ ਕਪੂਰਥਲਾ ਇਕਾਈ ਨੇ ਸਮਾਗਮ ਕਰਵਾਇਆ
ਪੰਜਾਬ ਪੀ.ਡਬਲਯੂ.ਡੀ. ਜਿਲ੍ਹਾ ਕਪੂਰਥਲਾ ਇਕਾਈ ਵੱਲੋ ਸਮਾਗਮ ਦਾ ਆਯੋਜਨ
Publish Date: Sat, 31 Jan 2026 09:17 PM (IST)
Updated Date: Sat, 31 Jan 2026 09:19 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਪੀਡਬਲਯੂਡੀ ਜ਼ਿਲ੍ਹਾ ਕਪੂਰਥਲਾ ਇਕਾਈ ਵੱਲੋਂ ਸਿਵਲ ਗੈਸਟ ਹਾਉਸ ਕਪੂਰਥਲਾ ਵਿਖੇ ਕਾਰਜਕਾਰੀ ਇੰਜੀਨੀਅਰ ਨੰਬਰ-2 ਸੁਖਵਿੰਦਰ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਮਹਿੰਦਰ ਸਿੰਘ ਮੇਟ (ਬੂਟਾਂ) ਨੂੰ ਵਿਭਾਗ ਵਿਚ ਵਧੀਆਂ ਸੇਵਾਵਾਂ ਨਿਭਾਉਣ ਦੇ ਉਦੇਸ਼ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦੇ ਹੋਏ ਮੋਮੈਂਟੋ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਤੇ ਅਫਸਰਾਂ ਨੇ ਕਰਮਚਾਰੀ ਮਹਿੰਦਰ ਸਿੰਘ ਮੇਟ ਵੱਲੋਂ ਨਿਭਾਈ ਗਈ ਸੇਵਾਵਾਂ ਦੀ ਪ੍ਰਸੰਸ਼ਾ ਕੀਤੀ ਤੇ ਸਾਰੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਉਪ ਮੰਡਲ ਇੰਜੀਨੀਅਰ ਵਿਵੇਕ ਵਰਿਸ਼ਟ, ਜਗਦੀਸ਼ ਰਾਜ, ਇੰਦੂਬਾਲਾ ਅਤੇ ਸੁਪਰਡੈਂਟ ਡਿਵੀਜ਼ਨ ਨੰਬਰ-1 ਤੋਂ ਜਸਮੀਤ ਕੌਰ, ਹਰਸ਼ਰਨ ਸਿੰਘ, ਨਿਸ਼ਾਨ ਸਿੰਘ, ਕਮਲਜੋਤ ਐੱਸਡੀਈ, ਮੇਜਰ ਸਿੰਘ, ਪਰਮਜੀਤ ਸਿੰਘ, ਰਾਜਿੰਦਰ ਕੁਮਾਰ, ਸੀਐੱਚਡੀ ਵਿਸ਼ਾਲ ਗੁਪਤਾ ਆਦਿ ਨੇ ਵੀ ਕਰਮਚਾਰੀ ਮਹਿੰਦਰ ਸਿੰਘ ਨੂੰ ਗਿਫਟ ਦੇ ਕੇ ਸਨਮਾਨਿਤ ਕੀਤਾ। ਇਸਤੋਂ ਇਲਾਵਾ ਮਹਿੰਦਰ ਸਿੰਘ ਦੀ ਲੜਕੀ ਜਸਪ੍ਰੀਤ ਕੌਰ ਨੂੰ ਦਲਜੀਤ ਕੌਰ ਤੇ ਲੇਡੀਜ਼ ਸਟਾਫ ਵੱਲੋਂ, ਇੰਟਕ ਇਕਾਈ ਕਪੂਰਥਲਾ ਵੱਲੋ ਸ਼ਾਲ ਭੇਟ ਕਰਕੇ ਸਨਮਾਨਤ ਕੀਤਾ ਗਿਆ। ਫਗਵਾੜਾ ਤੋਂ ਉਚੇਚੇ ਤੌਰ ’ਤੇ ਪਹੁੰਚੇ ਪ੍ਰਧਾਨ ਮੇਜਰ ਸਿੰਘ ਸੈਣੀ ਪ੍ਰਧਾਨ ਜਲੰਧਰ, ਨਿਰਮਲ ਸਿੰਘ ਪ੍ਰਧਾਨ ਫਗਵਾੜਾ, ਸੁਰਜੀਤ ਸਿੰਘ, ਤਾਰਾ ਚੰਦ, ਆਦਿ ਨੇ ਵੀ ਕਰਮਚਾਰੀ ਮਹਿੰਦਰ ਸਿੰਘ ਮੇਟ ਨੂੰ ਸਨਮਾਨਿਤ ਕੀਤਾ। ਇਸੇ ਤਰ੍ਹਾਂ ਕਲਾਸ ਫੋਰ ਦੇ ਪ੍ਰਧਾਨ ਜਸਵਿੰਦਰ ਪਾਲ ਸਿੰਘ ਉਗੀ ਨੇ ਆਪਣੇ ਸਾਥੀਆਂ ਸਮੇਤ ਕਰਮਚਾਰੀ ਮਹਿੰਦਰ ਸਿੰਘ ਨੂੰ ਮੋਮੈਂਟੇ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਗੁਰਮੇਜ ਕੌਰ, ਪ੍ਰੀਤੀ ਦੇਵੀ, ਅੰਜਲੀ, ਦਿਲਬਾਗ ਸਿੰਘ, ਅਮਰਜੀਤ ਸਿੰਘ, ਹਰਜਿੰਦਰ ਆਦਿ ਸ਼ਾਮਲ ਹੋਏ।