ਅਧਿਕਾਰੀਆਂ ਤੇ ਵਪਾਰੀਆਂ ਦੀ ਮੀਟਿੰਗ ਨੇ ਛੱਡੀ ਵੱਖਰੀ ਛਾਪ : ਕੰਵਰ
ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਵਪਾਰੀਆਂ ਦੀ ਹੰਗਾਮੀ ਮੀਟਿੰਗ ਨੇ ਛੱਡੀ ਵੱਖਰੀ ਛਾਪ : ਕੰਵਰ ਇਕਬਾਲ ਸਿੰਘ
Publish Date: Sat, 14 Mar 2026 10:21 PM (IST)
Updated Date: Sat, 14 Mar 2026 10:24 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਵਪਾਰ ਨੂੰ ਹੋਰ ਉਤਸ਼ਾਹਿਤ ਕਰਨ ਵਾਸਤੇ ਸਥਾਪਤ ਕੀਤੇ ਗਏ ਤੇ ਸਰਕਾਰ ਦੀ ਹੀ ਯੋਗ ਅਗਵਾਈ ਹੇਠ ਚੱਲ ਰਹੇ ‘ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਪੰਜਾਬ’ ਵੱਲੋਂ ਵਪਾਰੀਆਂ ਤੇ ਵੱਖ-ਵੱਖ ਵਿਭਾਗਾਂ ਵਿਚ ਸ਼ਾਮਲ ਜੀਐੱਸਟੀ ਵਿਭਾਗ, ਜ਼ਿਲ੍ਹਾ ਉਦਯੋਗ ਕੇਂਦਰ ਕਪੂਰਥਲਾ, ਨਗਰ ਨਿਗਮ ਕਪੂਰਥਲਾ, ਥਾਣਾ ਸਿਟੀ ਮੁਖੀ ਕਪੂਰਥਲਾ, ਲੇਬਰ ਡਿਪਾਰਟਮੈਂਟ, ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਵਿਭਾਗ ਕਪੂਰਥਲਾ ਦੇ ਅਧਿਕਾਰੀਆਂ ਦੀ ਇਕ ਵਿਸ਼ਾਲ ਮੀਟਿੰਗ ਦਾ ਆਯੋਜਨ ਸਤ ਨਰਾਇਣ ਬਾਜ਼ਾਰ ਕਪੂਰਥਲਾ ਵਿਖੇ ਕੀਤਾ ਗਿਆ। ਇਸ ਮੀਟਿੰਗ ਦੌਰਾਨ ਵਪਾਰੀਆਂ ਨੇ ਵੱਖ-ਵੱਖ ਵਿਭਾਗਾਂ ਵੱਲੋਂ ਆ ਰਹੀਆਂ ਮੁਸ਼ਕਿਲਾਂ ਦਾ ਬਾਖੂਬੀ ਜ਼ਿਕਰ ਕੀਤਾ। ਐੱਸਡੀਐੱਮ ਕਪੂਰਥਲਾ ਮੇਜਰ ਇਰਵਿਨ ਕੌਰ, ਜੀਐੱਸਟੀ ਵਿਭਾਗ ਤੋਂ ਸੇਲ ਟੈਕਸ ਅਫ਼ਸਰ ਭੁਪਿੰਦਰ ਸਿੰਘ, ਰੋਹਿਤ ਕੁਮਾਰ ਕਲਰਕ ਜੀਐੱਸਟੀ ਹਰਕੰਵਲ ਸਿੰਘ ਪ੍ਰੋਗਰਾਮ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਤੋਂ ਸਰਬਜੀਤ ਸਿੰਘ ਆਦਿ ਤੋਂ ਇਲਾਵਾ, ਨਗਰ ਨਿਗਮ ਕਪੂਰਥਲਾ ਤੋਂ ਮਨੋਜ ਰੱਤੀ ਇੰਸਪੈਕਟਰ, ਤਰਲੋਚਨ ਸਿੰਘ ਜੇਈ, ਆਰਪੀ ਸ਼ਰਮਾ ਸੁਪਰਡੈਂਟ, ਥਾਣਾ ਸਿਟੀ ਮੁਖੀ ਅਮਨਦੀਪ ਨਾਹਰ, ਵਿਨੀਤ ਕੁਮਾਰ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਕਪੂਰਥਲਾ, ਹਰਵਿੰਦਰ ਸਿੰਘ ਲੇਬਰ ਇੰਸਪੈਕਟਰ ਆਦਿ ਅਧਿਕਾਰੀਆਂ ਨੇ ਵਪਾਰੀਆਂ ਦੇ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਦਿੰਦੇ ਹੋਏ ਉਨ੍ਹਾਂ ਦੀ ਹਰ ਮੁਸ਼ਕਿਲ ਨੂੰ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ। ਹਲਕਾ ਇੰਚਾਰਜ ਕਪੂਰਥਲਾ ਕਰਮਬੀਰ ਸਿੰਘ ਚੰਦੀ ਤੇ ਗੁਰਪਾਲ ਸਿੰਘ ਇੰਡੀਅਨ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ। ਜੀਐੱਸਟੀ ਤੇ ਐਕਸਾਈਜ਼ ਵਿਭਾਗ ਕਪੂਰਥਲਾ ਦੇ ਜ਼ਿਲ੍ਹਾ ਚੇਅਰਮੈਨ, ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਹਲਕਾ ਕੋਆਰਡੀਨੇਟਰ ਟ੍ਰੇਡ ਵਿੰਗ ਤੇ ਵਿਧਾਨ ਸਭਾ ਕਪੂਰਥਲਾ ਤੋਂ ਚੇਅਰਮੈਨ ਰਮਨ ਮਲਹੋਤਰਾ ਸਮੇਤ ਸਮੂਹ ਵਪਾਰੀਆਂ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਸਮਾਗਮ ਦੇ ਅਖੀਰ ਵਿਚ ਪੰਜਾਬ ਸਰਕਾਰ ਵੱਲੋਂ ਹਲਕਾ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰਾਂ ਵਜੋਂ ਚੁਣੇ ਗਏ ਹਰਿੰਦਰ ਸਿੰਘ ਸੈਣੀ, ਮਨਜੀਤ ਸਿੰਘ, ਇੰਦਰਜੀਤ ਸਿੰਘ ਭੋਲਾ, ਬਲਜਿੰਦਰ ਸਿੰਘ ਲਾਡੀ, ਐਂਥਨੀ, ਮੇਜਰ ਸਿੰਘ, ਗੌਰਵ ਕੰਡਾ, ਮਨਦੀਪ ਸਿੰਘ ਘੁੰਮਣ, ਜਸਵਿੰਦਰ ਸਿੰਘ ਤੇ ਬਿੰਦਰ ਆਦਿ ਦਾ ਸਮਾਗਮ ਵਿਚ ਕੀਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਹਰ ਕੰਮ ਨੂੰ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ।