17ਵੇਂ ਅੱਖਾਂ ਦੇ ਤਾਰੇ ਪ੍ਰੋਜੈਕਟ ਤਹਿਤ ਕਰਵਾਇਆ ਸਮਾਰੋਹ
ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਅਤੇ ਪੰਜਾਬ ਰੇਡਿਓ ਲੰਡਨ ਦਾ ਉਪਰਾਲਾ ਸ਼ਲਾਘਾਯੋਗ – ਮੈਬਰ ਪਾਰਲੀਮੈਂਟ ਡਾ ਰਾਜ ਕੁਮਾਰ ਚੱਬੇਵਾਲ
Publish Date: Wed, 08 Apr 2026 06:20 PM (IST)
Updated Date: Wed, 08 Apr 2026 06:23 PM (IST)

-ਹੈਲਪਿੰਗ ਹੈਂਡਜ਼ ਆਰਗੇਨਾਈਜ਼ੇਸ਼ਨ ਤੇ ਪੰਜਾਬ ਰੇਡੀਓ ਲੰਡਨ ਦਾ ਉਪਰਾਲਾ ਸ਼ਲਾਘਾਯੋਗ : ਐੱਮਪੀ ਡਾ. ਚੱਬੇਵਾਲ ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਸਮਾਜ ਸੇਵਾ ਦੇ ਕੰਮਾਂ ਦੀ ਸਿਰਮੌਰ ਸੰਸਥਾ ਹੈਲਪਿੰਗ ਹੈਂਡਜ਼ ਆਰਗੇਨਾਈਜ਼ੇਸ਼ਨ ਫਗਵਾੜਾ ਅਤੇ ਪੰਜਾਬ ਰੇਡੀਓ ਲੰਡਨ ਵੱਲੋਂ ਸਮੂਹ ਪਰਵਾਸੀ ਭਾਰਤੀਆਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ 17ਵਾਂ ਅੱਖਾਂ ਦੇ ਤਾਰੇ ਪ੍ਰੋਜੈਕਟ ਸਥਾਨਕ ਰੈਸਟ ਹਾਊਸ ਦੇ ਸਰਕਾਰੀ ਆਡੀਟੋਰੀਅਮ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੀ ਖਾਸੀਅਤ ਇਹ ਸੀ ਕਿ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਵੱਡੀ ਗਿਣਤੀ ’ਚ ਪਰਵਾਸੀ ਭਾਰਤੀ ਵੀ ਪਹੁੰਚੇ ਹੋਏ ਸਨ। ਇਸ ਸਮਾਗਮ ’ਚ ਮੁੱਖ ਮਹਿਮਾਨ ਵੱਜੋਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਹਾਜ਼ਰ ਹੋਏ, ਜਦਕਿ ਹਲਕਾ ਇੰਚਾਰਜ ਹਰਜੀ ਮਾਨ, ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਪ੍ਰਸਿੱਧ ਸਮਾਜ ਸੇਵਿਕਾ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼, ਸੀਨੀਅਰ ਅਕਾਲੀ ਨੇਤਾ ਜਰਨੈਲ ਸਿੰਘ ਵਾਹਦ, ਅਕਾਲੀ ਦਲ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ, ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ, ਡਿਪਟੀ ਮੇਅਰ ਵਿੱਕੀ ਸੂਦ, ਇੰਪਰੂਵਮੈਂਟ ਟਰੱਸਟ ਦੇ ਚੈਅਰਮੇਨ ਜਰਨੈਲ ਨੰਗਲ, ਅਵਤਾਰ ਸਿੰਘ ਮੰਡ, ਪਰਮਜੀਤ ਸਿੰਘ ਖੁਰਾਣਾ, ਕੌਸਲਰ ਪਰਮਜੀਤ ਕੌਰ ਵਾਲੀਆ, ਸਿਮਰਨ ਕੌਰ ਵਾਲੀਆ, ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ, ਵਿਨੋਦ ਵਰਮਾਨੀ, ਨਰੇਸ਼ ਭਾਰਦਵਾਜ, ਸੁਖਦੇਵ ਸਿੰਘ, ਬਹਾਦਰ ਸਿੰਘ ਸੰਗਤਪੁਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ। ਇਸ ਦੌਰਾਨ ਜਿੱਥੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਸ਼ਾਨਦਾਰ ਪੋ੍ਰਗਰਾਮ ਪੇਸ਼ ਕੀਤਾ ਗਿਆ, ਉਥੇ ਹੀ ਫਗਵਾੜਾ ਸ਼ਹਿਰ ਦੇ ਵੱਖ ਵੱਖ ਸਕੂਲਾਂ ਦੇ ਲਗਭਗ 800 ਬੱਚਿਆਂ ਨੂੰ ਸਕੂਲੀ ਵਰਦੀਆਂ, ਸਟੇਸ਼ਨਰੀ ਦਾ ਸਾਮਾਨ, ਬੂਟ ਤੋਂ ਇਲਾਵਾ ਹੋਰ ਸਾਮਾਨ ਭੇਟ ਕੀਤਾ ਗਿਆ, ਜਦਕਿ ਸਕੂਲਾਂ ਦੇ ਅਧਿਆਪਕਾਂ ਨੂੰ ਬੱਚਿਆਂ ਦੀ ਪੂਰੀ ਇੱਕ ਸਾਲ ਦੀ ਫੀਸ ਲਈ 5 ਲੱਖ 35 ਹਜ਼ਾਰ ਰੁਪਏ ਦੇ ਚੈੱਕ ਵੀ ਭੇਟ ਕੀਤੇ ਗਏ। ਇਸ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਡਾ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਹੈਲਪਿੰਗ ਹੈਂਡਜ਼ ਆਰਗੇਨਾਈਜ਼ੇਸ਼ਨ ਫਗਵਾੜਾ ਅਤੇ ਪੰਜਾਬ ਰੇਡੀਓ ਲੰਡਨ ਦਾ ਇਹ ਪ੍ਰੋਜੈਕਟ ਜਿੱਥੇ ਸਾਨੂੰ ਸਾਰਿਆਂ ਨੂੰ ਇੱਕ ਨਵੀਂ ਸੇਧ ਪ੍ਰਦਾਨ ਕਰਦਾ ਹੈ, ਉਥੇ ਹੀ 1000 ਤੋਂ ਵੱਧ ਬੱਚਿਆਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਚੁੱਕਣਾ ਵੀ ਆਪਣੇ ਆਪ ਵਿੱਚ ਇੱਕ ਮਿਸਾਲ ਕਾਇਮ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸੰਸਥਾ ਵੱਲੋਂ ਕਰਵਾਏ ਗਏ ਇਸ ਪੋ੍ਰਜੈਕਟ ਵਿੱਚ ਆ ਕੇ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਵੀ ਸੰਸਥਾ ਨਾਲ ਮਿਲ ਕੇ ਇਸ ਤਰ੍ਹਾਂ ਦੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣਗੇ। ਆਪਣੇ ਸੰਬੋਧਨ ਵਿੱਚ ਵੱਖ ਵੱਖ ਬੁਲਾਰਿਆਂ ਤੋਂ ਇਲਾਵਾ ਹਲਕਾ ਫਗਵਾੜਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸੀਨੀਅਰ ਅਕਾਲੀ ਨੇਤਾ ਜਰਨੈਲ ਸਿੰਘ ਵਾਹਦ, ਅਕਾਲੀ ਨੇਤਾ ਰਣਜੀਤ ਸਿੰਘ ਖੁਰਾਣਾ, ਪ੍ਰਸਿੱਧ ਸਮਾਜ ਸੇਵਿਕਾ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼, ਅਵਤਾਰ ਸਿੰਘ ਮੰਡ ਅਤੇ ਮਲਕੀਅਤ ਸਿੰਘ ਰਘਬੋਤਰਾ ਨੇ ਜਿੱਥੇ ਸੰਸਥਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਉਥੇ ਹੀ ਉਨਾਂ ਸੰਸਥਾ ਨੂੰ ਹਰ ਸਮੇਂ ਮੋਢੇ ਨਾਲ ਮੋਢਾ ਲਾ ਕੇ ਚੱਲਣ ਦਾ ਵੀ ਭਰੋਸਾ ਦਿੱਤਾ। ਇਸ ਤੋਂ ਇਲਾਵਾ ਵਿਦੇਸ਼ ਦੀ ਧਰਤੀ ਤੋਂ ਸਪੈਸ਼ਲ ਪੋ੍ਰਗਰਾਮ ਦੇਖਣ ਆਏ ਵੱਖ ਵੱਖ ਪਰਵਾਸੀ ਭਾਰਤੀਆਂ ਤੋਂ ਇਲਾਵਾ ਪੰਜਾਬ ਰੇਡੀਓ ਲੰਡਨ ਤੋਂ ਆਈ ਪ੍ਰਵੀਨ ਕੌਰ ਅਤੇ ਮੈਡਮ ਤਜਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੂੰ ਵੀ ਇਸ ਤਰ੍ਹਾਂ ਦਾ ਸਮਾਗਮ ਦੇਖਣ ਦਾ ਮੌਕਾ ਮਿਲਿਆ ਹੈ। ਇਸ ਦੌਰਾਨ ਵੱਖ ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਨੇ ਸੰਸਥਾ ਦੀ ਸਮੂਹ ਟੀਮ ਦਾ ਧੰਨਵਾਦ ਕੀਤਾ। ਵੱਖ ਵੱਖ ਸਕੂਲਾਂ ’ਚ ਪੜ੍ਹਨ ਵਾਲੇ ਬੱਚਿਆਂ ਦਾ ਕਹਿਣਾ ਹੈ ਕਿ ਉਹ ਹਰ ਸਾਲ ਸੰਸਥਾ ਵੱਲੋਂ ਕਰਵਾਏ ਜਾਂਦੇ ਪੋ੍ਰਜੈਕਟ ਅੱਖਾਂ ਦੇ ਤਾਰੇ ਵਿੱਚ ਆਉਂਦੇ ਹਨ ਤੇ ਸੰਸਥਾ ਵੱਲੋ ਜੋ ਉਨ੍ਹਾਂ ਦੀ ਮਦਦ ਕੀਤੀ ਜਾਂਦੀ ਹੈ ਉਸ ਲਈ ਅਸੀਂ ਇਸ ਸੰਸਥਾ ਦਾ ਤਹਿ ਦਿਲੋ ਧੰਨਵਾਦ ਕਰਦੇ ਹਾਂ। ਇਸ ਮੌਕੇ ਬੱਲੂ ਵਾਲੀਆ, ਗੁਰਚਰਨ ਸਿੰਘ ਭੋਲਾ ਯੂਕੇ, ਮੈਡਮ ਹਰਿੰਦਰ ਕੋਰ ਸੇਠੀ, ਹੈਪੀ ਹੈਲਨ, ਡਿੰਪੀ ਛਤਵਾਲ, ਅਮਨਦੀਪ ਕੌਰ ਬਸਰਾ, ਕੁਲਵਿੰਦਰ ਕੌਰ ਘੁੰਮਣ, ਜਸਵਿੰਦਰ ਸਿੰਘ ਭਗਤਪੁਰਾ, ਵਰਿੰਦਰ ਸਿੰਘ ਕੰਬੋਜ, ਤਾਰਾ ਚੰਦ ਚੁੰਬਰ, ਸੁਲੱਖਣ ਸਿੰਘ ਮੋਲੀ, ਸਮਾਜ ਸੇਵੀ ਰਮਨ ਨਹਿਰਾ, ਰਾਕੇਸ਼ ਬਾਗਾਂ ਆਦਿ ਮੌਜੂਦ ਸਨ।