ਸਾਈਂ ਕਰਨੈਲ ਸ਼ਾਹ ਦਾ ਸੰਗਤ ਨੇ ਕੇਕ ਕੱਟ ਕੇ ਮਨਾਇਆ ਜਨਮ ਦਿਨ
ਦਰਬਾਰ ਨੂਰ-ਏ-ਖੁਦਾ ਸਾਹਨੀ ਦੇ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਦਾ ਸੰਗਤਾਂ ਨੇ ਕੇਕ ਕੱਟ ਕੇ ਮਨਾਇਆ ਜਨਮ ਦਿਨ
Publish Date: Thu, 23 Apr 2026 07:21 PM (IST)
Updated Date: Fri, 24 Apr 2026 04:07 AM (IST)

ਕੈਪਸ਼ਨ- 23ਪੀਐਚਜੀ9 ਪਿੰਡ ਸਾਹਨੀ ਵਿਖੇ ਸਾਂਈ ਕਰਨੈਲ ਸ਼ਾਹ ਦਾ ਜਨਮ ਦਿਨ ਮਨਾਉਂਣ ਮੌਕੇ ਇਕੱਤਰ ਹੋਈਆਂ ਸੰਗਤਾਂ। ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਧੰਨ-ਧੰਨ ਦਰਬਾਰ ਨੂਰ-ਏ-ਖੁਦਾ ਬਾਬਾ ਮੰਗੂ ਸ਼ਾਹ ਜੀ ਪਿੰਡ ਸਾਹਨੀ ਤਹਿਸੀਲ ਫਗਵਾੜਾ ਦੇ ਗੱਦੀਨਸ਼ੀਨ ਸਾਈਂ ਕਰਨੈਲ ਸ਼ਾਹ ਦਾ ਜਨਮ ਦਿਨ ਸੰਗਤ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੰਗਤ ਨੇ ਖੁਸ਼ੀ ’ਚ ਕੇਕ ਕੱਟਿਆਂ ਅਤੇ ਸਾਈਂ ਕਰਨੈਲ ਸ਼ਾਹ ਦੀ ਸਿਹਤਯਾਬੀ ਅਤੇ ਲੰਬੀ ਉਮਰ ਦੀ ਅਰਦਾਸ ਕੀਤੀ। ਸਾਈਂ ਕਰਨੈਲ ਸ਼ਾਹ ਨੇ ਆਪਣੇ ਜਨਮ ਦਿਨ ਮੌਕੇ ਇਕੱਤਰ ਹੋਈਆਂ ਸੰਗਤਾਂ ਨੂੰ ਦਿੱਤੇ ਸੁਨੇਹੇ ਵਿਚ ਕਿਹਾ ਕਿ ਇਹ ਜੀਵਨ ਪਰਮਾਤਮਾ ਦੀ ਅਨਮੋਲ ਦੇਣ ਹੈ ਜਿਸਨੂੰ ਚੰਗੇ ਕੰਮਾਂ ਵਿਚ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨਸਾਨ ਨੂੰ ਹੱਥੀਂ ਕਿਰਤ ਕਰਦੇ ਹੋਏ ਪਰਮਾਤਮਾ ਦੀ ਬੰਦਗੀ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਤੱਤਪਰ ਰਹਿਣਾ ਚਾਹੀਦਾ ਹੈ। ਇਸ ਦੌਰਾਨ ਪਰਬੰਧਕਾਂ ਨੇ ਕਿਹਾ ਕਿ ਸਾਂਈ ਕਰਨੈਲ ਸ਼ਾਹ ਦਾ ਜੀਵਨ ਸਮੂਹ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ। ਉਹ ਦਰਗਾਹ ਵਿਖੇ ਧਾਰਮਿਕ ਗਤੀਵਿਧੀਆਂ ਤੋਂ ਇਲਾਵਾ ਲੋਕਾਂ ’ਚ ਜਾਗਰੂਕਤਾ ਲਿਆਉਣ, ਲੋੜਵੰਦਾਂ ਦੀ ਸੇਵਾ ਤੇ ਹੋਰ ਸਮਾਜਿਕ ਕੰਮਾਂ ਵਿਚ ਤੱਤਪਰਤਾ ਨਾਲ ਯੋਗਦਾਨ ਪਾਉਂਦੇ ਹਨ। ਇਸ ਮੌਕੇ ਨਿਰਮਲ ਚੱਕ ਹਕੀਮ, ਸੇਵਾਦਾਰ ਕਮਲਜੀਤ ਕੰਬਾ ਪ੍ਰੇਮਪੁਰ, ਸੂਬਾ ਸਿੰਘ ਸਾਹਨੀ, ਸੇਵਾ ਸਾਹਨੀ, ਵਿਕਾਸ ਕੌਸ਼ਲ ਪੰਮਾ ਸਾਹਨੀ, ਡਾ. ਕੁਲਵਿੰਦਰ ਕੁਮਾਰ, ਅਨਮੋਲ ਕੌਸ਼ਲ, ਅਸ਼ਵਨੀ ਕੁਮਾਰ ਕੌਸ਼ਲ, ਪਵਨ ਕੁਮਾਰ, ਕਾਲਾ ਸਾਹਨੀ, ਗੁਰਬਚਨ ਸਿੰਘ,ਨਰੇਸ਼ ਕੁਮਾਰ,ਬਲਵਿੰਦਰ ਸਿੰਘ ਸੈਣੀ, ਵਿਨੇ ਕੌਸ਼ਲ, ਇੰਦਰਜੀਤ ਸਿੰਘ, ਜਗਦੀਪ ਸਿੰਘ, ਸੰਯੋਗਿਤਾ ਰਾਣੀ, ਇੰਦਰਾ ਰਾਣੀ, ਨੀਲਮ ਸ਼ਰਮਾ, ਨਿਸ਼ਾ ਰਾਣੀ, ਸੋਨੀਆ ਸ਼ਰਮਾ, ਰਵਿੰਦਰ ਕੌਰ, ਰਿੰਪੀ, ਰਮਨਪ੍ਰੀਤ ਕੌਰ, ਰਿਸ਼ੀ, ਰਿਸ਼ਭ ਕੌਸ਼ਲ, ਸੁਮਿੱਤਰੀ, ਕਾਕਾ ਸਾਹਨੀ, ਬਿੱਲਾ ਮਾਂਗਟ ਆਦਿ ਹਾਜ਼ਰ ਸਨ।