ਬਿਕਰਮ ਮਜੀਠੀਆ ਨੂੰ ਮਿਲੀ ਜ਼ਮਾਨਤ ਨੇ ਸੱਚਾਈ ’ਤੇ ਮੋਹਰ ਲਾਈ : ਸਿੱਧੂ
ਬਿਕਰਮ ਮਜੀਠੀਆ ਨੂੰ ਮਾਣਯੋਗ ਸੁਪਰੀਮ ਕੋਰਟ ਵੱਲੋਂ ਮਿਲੀ ਜ਼ਮਾਨਤ ਨੇ ਸੱਚਾਈ ਉੱਤੇ ਮੋਹਰ ਲਾਈ : ਦਲਵਿੰਦਰ ਸਿੱਧੂ
Publish Date: Mon, 02 Feb 2026 10:28 PM (IST)
Updated Date: Mon, 02 Feb 2026 10:28 PM (IST)

--ਕਪੂਰਥਲਾ ਦੇ ਅਕਾਲੀ ਆਗੂਆਂ ਵੱਲੋਂ ਜ਼ਮਾਨਤ ਅਰਜ਼ੀ ਮਨਜ਼ੂਰ ਹੋਣ ਦਾ ਜ਼ੋਰਦਾਰ ਸਵਾਗਤ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਮਾਣਯੋਗ ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰਨ ਉਤੇ ਕਪੂਰਥਲਾ ਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਲਵਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਬਿਕਰਮ ਮਜੀਠੀਆ ਨੂੰ ਮਾਣਯੋਗ ਸੁਪਰੀਮ ਕੋਰਟ ਵੱਲੋਂ ਮਿਲੀ ਜ਼ਮਾਨਤ ਨੇ ਸੱਚਾਈ ਉੱਤੇ ਮੋਹਰ ਲਾਈ ਹੈ। ਉਨ੍ਹਾਂ ਆਖਿਆ ਕਿ ਇਹ ਗੱਲ ਜੱਗ ਜ਼ਾਹਿਰ ਹੈ ਕਿ ਮੌਕੇ ਦੀ ਆਮ ਆਦਮੀ ਪਾਰਟੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ’ਤੇ ਤੁਲੀ ਹੋਈ ਹੈ ਤੇ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਤੇ ਸਿਰਮੌਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜਾਣ-ਬੁੱਝ ਕੇ ਨਸ਼ੇ ਦੇ ਝੂਠੇ ਕੇਸਾਂ ਵਿਚ ਫਸਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਹਲਕਾ ਇੰਚਾਰਜ ਐੱਚਐੱਸ ਵਾਲੀਆ, ਫਗਵਾੜਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ, ਜਥੇਦਾਰ ਜਰਨੈਲ ਸਿੰਘ ਵਾਹਦ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਰਣਜੀਤ ਸਿੰਘ ਚੰਦੀ ਹਲਕਾ ਇੰਚਾਰਜ ਦਿਹਾਤੀ ਫਗਵਾੜਾ, ਇੰਜ. ਸਵਰਨ ਸਿੰਘ ਸੁਲਤਾਨਪੁਰ ਲੋਧੀ, ਸੁਰਜੀਤ ਸਿੰਘ ਢਿੱਲੋ ਸੁਲਤਾਨਪੁਰ ਲੋਧੀ, ਸੁਖਦੇਵ ਸਿੰਘ ਨਾਨਕਪੁਰ ਸੁਲਤਾਨਪੁਰ ਲੋਧੀ, ਜਥੇਦਾਰ ਇੰਦਰਜੀਤ ਸਿੰਘ ਮੰਨਣ ਪ੍ਰਧਾਨ ਸਰਕਲ ਸਦਰ ਕਪੂਰਥਲਾ, ਕੁਲਦੀਪ ਸਿੰਘ ਟਾਂਡੀ, ਸੁਖਵੰਤ ਸਿੰਘ ਤੱਖਰ, ਪਰਮਜੀਤ ਸਿੰਘ ਢਿੱਲੋਂ ਹਲਕਾ ਭੁਲੱਥ, ਜਥੇਦਾਰ ਜਗਜੀਤ ਸਿੰਘ ਸ਼ੰਮੀ, ਅਜੇ ਬਬਲਾ, ਜਥੇਦਾਰ ਇੱਛਾ ਸਿੰਘ ਢੋਟ, ਜਥੇਦਾਰ ਤੇਜਾ ਸਿੰਘ ਬ੍ਰਿੰਦਪੁਰ, ਤਰਲੋਚਨ ਸਿੰਘ ਬਰਿੰਦਪੁਰ, ਪਰਵਿੰਦਰ ਸਿੰਘ ਬੋਬੀ ਵਾਲੀਆ, ਅਵਤਾਰ ਸਿੰਘ ਮੀਰੇ, ਤੀਰਥ ਸਿੰਘ ਵਡਾਲਾ, ਚਰਨਜੀਤ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਤਾਰ ਸਿੰਘ ਜੱਲੋਵਾਲ, ਹਰਜਿੰਦਰ ਸਿੰਘ ਖਨੋਵਾਲ, ਨਿਰਮਲ ਸਿੰਘ ਲੰਬੜਦਾਰ ਕਾਹਲਵਾਂ, ਜਥੇਦਾਰ ਸਤਨਾਮ ਸਿੰਘ ਜੱਲੋਵਾਲ, ਰਜਿੰਦਰ ਸਿੰਘ ਧੰਜਲ, ਮੇਜਰ ਸਿੰਘ ਕੱਸੋਚਾਹਲ, ਮਹਿੰਦਰ ਸਿੰਘ ਮੇਜਰਵਾਲ ਆਦਿ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਨੂੰ ਮਾਨਯੋਗ ਅਦਾਲਤ ਵੱਲੋਂ ਮਿਲੀ ਜ਼ਮਾਨਤ ਦੀ ਮਿਲੀ ਰਾਹਤ ਦਾ ਜ਼ੋਰਦਾਰ ਸਵਾਗਤ ਕੀਤਾ ਹੈ।