ਬਲਾਕ ਸੰਮਤੀ ਦੀ ਚੇਅਰਮੈਨੀ ਲੈ ਕੇ ਮਾਹੌਲ ਬਣਿਆ ਤਨਾਅਪੂਰਨ
ਬਲਾਕ ਸੰਮਤੀ ਫੱਤੂਢੀਂਗਾ ਜੋਨ ਦੀ ਚੇਅਰਮੈਨੀ ਲੈ ਕੇ ਮਾਹੌਲ ਬਣਿਆ ਤਨਾਅਪੂਰਨ
Publish Date: Wed, 01 Apr 2026 08:18 PM (IST)
Updated Date: Thu, 02 Apr 2026 04:13 AM (IST)

ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੇ ਆਮ ਪਾਰਟੀ ਦੇ ਵਰਕਰਾਂ ’ਤੇ ਲਾਏ ਧੱਕੇਸ਼ਾਹੀ ਦੇ ਦੋਸ਼ ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ, ਫੱਤੂਢੀਂਗਾ : ਅੱਜ ਬਲਾਕ ਸੰਮਤੀ ਜੋਨ ਫੱਤੂਢੀਂਗਾ ਦੀ ਬਲਾਕ ਸੰਮਤੀ ਚੇਅਰਮੈਂਨ ਦੀ ਚੋਣ ਮੌਕੇ ਪੰਚਾਇਤ ਸੰਮਤੀ ਦਫ਼ਤਰ ਢਿੱਲਵਾ ਵਿਖੇ ਮਾਹੌਲ ਉਸ ਮੌਕੇ ਤਣਾਅਪੂਰਨ ਹੋ ਗਿਆ ਜਦੋਂ ਚੇਅਰਮੈਨੀ ਦੀ ਚੋਣ ਨੂੰ ਲੈ ਕੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਅਹਮੋ -ਸਾਹਮਣੇ ਹੋ ਗਏ । ਇਸ ਮੌਕੇ ਐਸ ਡੀ ਐਮ ਕਪੁਰਥਲਾ ਵਲੋਂ ਸਥਿਤੀ ਨੂੰ ਦੇਖਦੇ ਹੋਏ ਚੋਣ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਆਜ਼ਾਦ, ਕਾਂਗਰਸੀ, ਆਪ ਵਰਕਰਾਂ ਨੇ ਚੋਣ ਕਰਵਾਓਣ ਨੂੰ ਲੈ ਕੇ ਬਹਿਸਬਾਜੀ ਹੋ ਗਈ ਤੇ ਰੋਹ ਵਿਚ ਆਏ ਵਰਕਰਾਂ ਵੱਲੋਂ ਇਕ ਦੂਜੇ ਨਾਲ ਧੱਕਾਮੁੱਕੀ ਕੀਤੀ ਗਈ ਅਤੇ ਪੱਗਾਂ ਤੱਕ ਲੱਥ ਜਾਣ ਦਾ ਪਤਾ ਲੱਗਾ। ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪੁਲਿਸ ਪ੍ਰਸ਼ਾਸ਼ਨ ਅਤੇ ਆਮ ਆਦਮੀਂ ਪਾਰਟੀ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕੇ ਆਮ ਆਦਮੀ ਪਾਰਟੀ ਧੱਕੇਸ਼ਾਹੀ ਤੇ ਉਤਰ ਆਈ ਹੈ, ਬਹੁਮਤ ਹੋਣ ਦੇ ਬਾਵਜੂਦ ਚੋਣ ਨਹੀਂ ਕਰਵਾਈ ਜਾ ਰਹੀ । ਇਸ ਮੌਕੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾਂ ਵੀ ਮੌਕੇ ਤੇ ਪੁੱਜੇ ਅਤੇ ਉਹਨਾਂ ਨੇ ਵਿਧਾਇਕ ਵਲੋਂ ਲਗਾਏ ਦੋਸ਼ਾਂ ਨੂੰ ਨਕਾਰਿਆ ਇਸ ਮੌਕੇਂ ਐਸ ਪੀ ਹਰਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਦੋਵਾਂ ਧਿਰਾਂ ਵੱਲੋਂ ਕੀਤੀ ਜਾ ਰਹੀ ਹੁਲੜਬਾਜੀ ਨੂੰ ਦੇਖਦੇ ਹੋਏ ਚੋਣ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਜੋ ਵੀ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਗਏ ਹਨ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਕਾਰਵਾਈ ਕੀਤੀ ਜਾਵੇਗੀ।